ਸਰਕਾਰ ਨੇ SC ਨੂੰ ਦਿੱਤੀ ਜਾਣਕਾਰੀ, ਦੇਸ਼ 'ਚ 10 ਤੋਂ 17 ਸਾਲ ਤੱਕ ਦੇ ਡੇਢ ਕਰੋੜ ਤੋਂ ਵੱਧ ਬੱਚੇ ਨਸ਼ਿਆਂ ਦੇ ਆਦੀ 
Published : Dec 15, 2022, 4:21 pm IST
Updated : Dec 15, 2022, 4:29 pm IST
SHARE ARTICLE
1.58 Crore In 10-17 Age Group Addicted To Drugs: Centre To Supreme Court
1.58 Crore In 10-17 Age Group Addicted To Drugs: Centre To Supreme Court

ਸਰਕਾਰ ਨੇ ਦੱਸਿਆ ਕਿ ਲਗਭਗ 16 ਕਰੋੜ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ

 

ਨਵੀਂ ਦਿੱਲੀ- ਸਰਕਾਰ ਨੇ ਸੁਪਰੀਮ ਕੋਰਟ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਦੇਸ਼ 'ਚ 10 ਤੋਂ 17 ਸਾਲ ਦੀ ਉਮਰ ਦੇ 1.58 ਕਰੋੜ ਬੱਚੇ ਨਸ਼ੀਲੇ ਪਦਾਰਥਾਂ ਦੇ ਆਦੀ ਹਨ।  ਅਦਾਲਤ ਦੇ ਇਕ ਹੁਕਮ ਮਗਰੋਂ ਕੀਤੇ ਗਏ ਸਰਵੇ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਸਰਕਾਰ ਨੇ ਕਿਹਾ ਕਿ ਸ਼ਰਾਬ ਭਾਰਤੀਆਂ ਵੱਲੋਂ ਸਭ ਤੋਂ ਵੱਧ ਪੀਤਾ ਜਾਣ ਵਾਲਾ ਪਦਾਰਥ ਹੈ। ਇਸ ਤੋਂ ਬਾਅਦ ਭੰਗ ਅਤੇ ਅਫੀਮ ਆਉਂਦੀ ਹੈ। ਸਰਕਾਰ ਨੇ ਦੱਸਿਆ ਕਿ ਲਗਭਗ 16 ਕਰੋੜ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ ਅਤੇ 5.7 ਕਰੋੜ ਤੋਂ ਵੱਧ ਵਿਅਕਤੀ ਗੰਭੀਰ ਆਦਤ ਤੋਂ ਪ੍ਰਭਾਵਿਤ ਹਨ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ।  

ਸਰਕਾਰ ਨੇ ਕਿਹਾ ਕਿ 3.1 ਕਰੋੜ ਵਿਅਕਤੀ ਭੰਗ ਉਤਪਾਦਾਂ ਦਾ ਇਸਤੇਮਾਲ ਕਰਦੇ ਹਨ ਅਤੇ 2.26 ਕਰੋੜ ਲੋਕ ਅਫ਼ੀਮ ਦਾ ਇਸਤੇਮਾਲ ਕਰਦੇ ਹਨ ਅਤੇ ਲਗਭਗ 77 ਲੱਖ ਲੋਕਾਂ ਨੂੰ ਅਫੀਮ ਦੀ ਇਸਤੇਮਾਲ ਨਾਲ ਜੁੜੀਆਂ ਸਮੱਸਿਆਵਾਂ ਲਈ ਮਦਦ ਦੀ ਲੋੜ ਹੈ। ਕੇਂਦਰ ਵੱਲੋਂ ਪੇਸ਼ ਹੋਏ ਵਧੀਕ ਸਾਲਿਸਟਰ ਜਨਰਲ ਐਸ਼ਵਰਿਆ ਭਾਟੀ ਨੇ ਜਸਟਿਸ ਕੇ.ਐਮ.ਜੋਸਫ਼ ਅਤੇ ਜਸਟਿਸ ਬੀ.ਵੀ. ਨਾਗਰਤਨ ਨੇ ਕਿਹਾ ਕਿ ਸੁਪਰੀਮ ਕੋਰਟ ਦੇ 2016 ਦੇ ਫ਼ੈਸਲੇ ਤੋਂ ਬਾਅਦ ਭਾਰਤ ਵਿਚ ਨਸ਼ਿਆਂ ਦੇ ਇਸਤੇਮਾਲ ਦੀ ਹੱਦ ਅਤੇ ਤੌਰ-ਤਰੀਕਿਆਂ 'ਤੇ ਇਕ ਸਰਵੇ ਕਰਵਾਇਆ ਗਿਆ ਸੀ।

ਐਸ਼ਵਰਿਆ ਭਾਟੀ ਨੇ ਕਿਹਾ ਕਿ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਨੇ 14 ਦਸੰਬਰ 2016 ਦੇ ਆਪਣੇ ਫ਼ੈਸਲੇ ਵਿਚ ਸੁਪਰੀਮ ਕੋਰਟ ਵੱਲੋਂ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਨਸ਼ਿਆਂ ਦੀ ਵਰਤੋਂ 'ਤੇ ਰਾਸ਼ਟਰੀ ਡੇਟਾਬੇਸ ਤਿਆਰ ਕਰਨ ਲਈ ਆਪਣੀ ਕਿਸਮ ਦਾ ਪਹਿਲਾ ਰਾਸ਼ਟਰੀ ਸਰਵੇਅ ਪੂਰਾ ਕੀਤਾ ਸੀ। ਓਧਰ ਐੱਨ. ਜੀ. ਓ 'ਬਚਪਨ ਬਚਾਓ ਅੰਦੋਲਨ' ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਐੱਚ.ਐੱਸ ਫੂਲਕਾ ਨੇ ਦਲੀਲ ਦਿੱਤੀ ਕਿ ਸਰਕਾਰ 2016 'ਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਨਜਿੱਠਣ ਲਈ ਆਪਣੀ ਰਾਸ਼ਟਰੀ ਯੋਜਨਾ ਵਿਚ ਸਾਰੇ ਪਹਿਲੂਆਂ ਨੂੰ ਸ਼ਾਮਲ ਨਹੀਂ ਕੀਤਾ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement