ਸਿੰਗਾਪੁਰ 'ਚ ਵਧ ਰਿਹਾ ਕੋਰੋਨਾ ਦੀ ਨਵੀਂ ਕਿਸਮ ਦਾ ਪ੍ਰਕੋਪ, 54 ਫ਼ੀਸਦੀ ਮਾਮਲੇ ਇਸੇ ਵਾਇਰਸ ਦੇ
Published : Oct 15, 2022, 7:34 pm IST
Updated : Oct 15, 2022, 7:35 pm IST
SHARE ARTICLE
Covid's XBB wave in Singapore likely to peak at 15,000 daily cases by mid-
Covid's XBB wave in Singapore likely to peak at 15,000 daily cases by mid-

ਸਿੰਗਾਪੁਰ 'ਚ ਫ਼ੈਲੀ COVID-19 ਦੀ ਨਵੀਂ ਕਿਸਮ ਐਕਸ.ਬੀ.ਬੀ. (XBB) ਆਉਂਦੇ ਦਿਨਾਂ 'ਚ ਆ ਸਕਦੇ ਹਨ 15 ਹਜ਼ਾਰ ਕੇਸ ਹਰ ਰੋਜ਼

 

ਸਿੰਗਾਪੁਰ - ਸਿੰਗਾਪੁਰ ਵਿੱਚ ਕੋਰੋਨਾ ਮਹਾਮਾਰੀ ਦੀ ਮੌਜੂਦਾ ਲਹਿਰ ਦੇ ਨਵੰਬਰ ਦੇ ਅੱਧ ਵਿੱਚ ਸਿਖਰ 'ਤੇ ਪਹੁੰਚਣ ਦੀ ਸੰਭਾਵਨਾ ਹੈ, ਅਤੇ ਇਸ ਦੌਰਾਨ ਰੋਜ਼ਾਨਾ 15,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਸਿੰਗਾਪੁਰ ਵਿੱਚ ਵੱਧ ਰਹੇ ਮਾਮਲਿਆਂ ਲਈ ਕੋਰੋਨਾ ਵਾਇਰਸ ਦੀ ਐਕਸ.ਬੀ.ਬੀ. (XBB) ਉਪ-ਕਿਸਮ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।

ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਹਾਲਾਂਕਿ, ਸੰਕਰਮਣ ਦੀਆਂ ਪਿਛਲੀਆਂ ਲਹਿਰਾਂ ਦੇ ਅਧਾਰ 'ਤੇ, ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿੰਗਾਪੁਰ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਮਾਮਲਿਆਂ ਵਿੱਚ ਵਾਧੇ ਨਾਲ ਨਜਿੱਠਣ ਲਈ ਦੇਸ਼ ਦਾ ਸਿਹਤ ਬੁਨਿਆਦੀ ਢਾਂਚਾ ਕਾਫ਼ੀ ਮਜ਼ਬੂਤ ਹੈ।

ਇੱਕ ਚੈਨਲ ਦੀ ਖ਼ਬਰ ਮੁਤਾਬਿਕ ਸਿੰਗਾਪੁਰ 'ਚ ਇਸ ਸਮੇਂ ਕੋਰੋਨਾ ਵਾਇਰਸ ਦੀ ਐਕਸ.ਬੀ.ਬੀ. (XBB) ਉਪ-ਕਿਸਮ ਕਾਰਨ ਮਾਮਲਿਆਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ 'ਚ 3 ਅਤੇ 9 ਅਕਤੂਬਰ ਵਿਚਕਾਰ ਰਿਪੋਰਟ ਕੀਤੇ ਗਏ ਕੁੱਲ ਮਾਮਲਿਆਂ 'ਚ 54 ਫ਼ੀਸਦੀ ਇਸੇ ਉਪ-ਕਿਸਮ ਦੇ ਦੱਸੇ ਜਾ ਰਹੇ ਹਨ।

ਕੋਰੋਨਾਵਾਇਰਸ ਦੀ ਐਕਸ.ਬੀ.ਬੀ. ਉਪ-ਕਿਸਮ ਦਾ ਪਹਿਲੀ ਵਾਰ ਅਗਸਤ ਮਹੀਨੇ 'ਚ ਪਤਾ ਲੱਗਿਆ ਸੀ। ਹੁਣ ਤੱਕ ਇਹ ਆਸਟ੍ਰੇਲੀਆ, ਡੈਨਮਾਰਕ, ਭਾਰਤ ਅਤੇ ਜਾਪਾਨ ਸਮੇਤ ਦੁਨੀਆ ਦੇ 17 ਦੇਸ਼ਾਂ ਵਿੱਚ ਫ਼ੈਲ ਚੁੱਕਿਆ ਹੈ।

ਸਿੰਗਾਪੁਰ ਦੇ ਸਿਹਤ ਮੰਤਰੀ ਨੇ ਕਿਹਾ, “ਇਹ ਲਹਿਰ ਥੋੜ੍ਹੇ ਸਮੇਂ ਲਈ ਹੋਵੇਗੀ, ਪਰ ਮਾਮਲੇ ਬਹੁਤ ਜ਼ਿਆਦਾ ਹੋਣਗੇ। ਨਵੰਬਰ ਦੇ ਅੱਧ ਤੱਕ ਦੇਸ਼ 'ਚ ਕੋਵਿਡ-19 ਦੇ ਲਗਭਗ 15,000 ਮਾਮਲੇ ਰੋਜ਼ਾਨਾ ਸਾਹਮਣੇ ਆ ਸਕਦੇ ਹਨ।

ਸਿੰਗਾਪੁਰ ਵਿੱਚ ਹੁਣ ਤੱਕ ਕੋਵਿਡ-19 ਦੇ 1,997,847 ਮਾਮਲਿਆਂ ਦੀ ਪੁਸ਼ਟੀ ਹੋ ​​ਚੁੱਕੀ ਹੈ, ਜਦਕਿ ਇਸ ਮਹਾਮਾਰੀ ਕਾਰਨ 1,641 ਲੋਕਾਂ ਦੀ ਮੌਤ ਹੋ ਚੁੱਕੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement