Shimla Masjid Case : ਹਿੰਸਕ ਪ੍ਰਦਰਸ਼ਨ ਨੂੰ ਲੈ ਕੇ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂਆਂ ਤੇ ਸਾਬਕਾ ਕੌਂਸਲਰਾਂ ’ਤੇ ਮਾਮਲਾ ਦਰਜ
Published : Sep 15, 2024, 6:03 pm IST
Updated : Sep 15, 2024, 6:03 pm IST
SHARE ARTICLE
Shimla Masjid Case
Shimla Masjid Case

ਕਥਿਤ ਤੌਰ ’ਤੇ ਹਿੰਸਾ ਭੜਕਾਉਣ ਦੇ ਦੋਸ਼ ’ਚ VHP ਨੇਤਾਵਾਂ ,ਸਾਬਕਾ ਕਾਰਪੋਰੇਟਰਾਂ ਅਤੇ ਪੰਚਾਇਤ ਮੁਖੀਆਂ ਸਮੇਤ 50 ਲੋਕਾਂ ਖਿਲਾਫ FIR

Shimla Masjid Case : ਸ਼ਿਮਲਾ ਦੇ ਸੰਜੌਲੀ ਇਲਾਕੇ ’ਚ ਇਕ ਮਸਜਿਦ ਦੇ ਗੈਰ-ਕਾਨੂੰਨੀ ਹਿੱਸੇ ਨੂੰ ਢਾਹੁਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਦੌਰਾਨ ਕਥਿਤ ਤੌਰ ’ਤੇ ਹਿੰਸਾ ਭੜਕਾਉਣ ਦੇ ਦੋਸ਼ ’ਚ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.) ਦੇ ਨੇਤਾਵਾਂ, ਸਾਬਕਾ ਕਾਰਪੋਰੇਟਰਾਂ ਅਤੇ ਪੰਚਾਇਤ ਮੁਖੀਆਂ ਸਮੇਤ 50 ਲੋਕਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।

ਪ੍ਰਦਰਸ਼ਨਕਾਰੀਆਂ ਦੀ 11 ਸਤੰਬਰ ਨੂੰ ਸੁਰੱਖਿਆ ਮੁਲਾਜ਼ਮਾਂ ਨਾਲ ਝੜਪ ਹੋਈ ਸੀ। ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜ ਦਿਤੇ ਅਤੇ ਪੱਥਰ ਸੁੱਟੇ, ਜਦਕਿ ਪੁਲਿਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਤੋਪਾਂ ਅਤੇ ਡੰਡਿਆਂ ਦੀ ਵਰਤੋਂ ਕੀਤੀ। ਝੜਪਾਂ ’ਚ ਔਰਤਾਂ ਅਤੇ ਪੁਲਿਸ ਸਮੇਤ ਲਗਭਗ 10 ਲੋਕ ਜ਼ਖਮੀ ਹੋ ਗਏ।

ਸ਼ਿਮਲਾ ਦੇ ਪੁਲਿਸ ਸੁਪਰਡੈਂਟ ਸੰਜੀਵ ਕੁਮਾਰ ਗਾਂਧੀ ਨੇ ਦਸਿਆ ਕਿ ਪ੍ਰਦਰਸ਼ਨਾਂ ਨੂੰ ਭੜਕਾਉਣ ਵਾਲਿਆਂ ਦੇ ਕਾਲ ਡਿਟੇਲ ਰੀਕਾਰਡ (ਸੀ.ਡੀ.ਆਰ.) ਇਕੱਠੇ ਕੀਤੇ ਗਏ ਹਨ, ਜਿਸ ਦੇ ਅਧਾਰ ’ਤੇ ਹੋਰ ਮਾਮਲੇ ਦਰਜ ਕੀਤੇ ਜਾਣਗੇ।

ਅਧਿਕਾਰੀ ਨੇ ਕਿਹਾ ਕਿ ਸੀ.ਸੀ.ਟੀ.ਵੀ. ਫੁਟੇਜ, ਵੀਡੀਉ ਅਤੇ ਤਸਵੀਰਾਂ ਵਿਚ ਸਬੂਤ ਹਨ ਜਿਸ ਵਿਚ ਲੋਕਾਂ ਦੇ ਹੱਥਾਂ ਵਿਚ ਪੱਥਰ ਵੇਖੇ ਜਾ ਸਕਦੇ ਹਨ ਅਤੇ ਇਹ ਪੱਥਰ ਡਿਊਟੀ ’ਤੇ ਤਾਇਨਾਤ ਅਧਿਕਾਰੀਆਂ ’ਤੇ ਸੁੱਟੇ ਗਏ ਸਨ।

ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਨੇ ਹੁਣ ਤਕ ਜਿਨ੍ਹਾਂ 50 ਲੋਕਾਂ ਦੀ ਪਛਾਣ ਕੀਤੀ ਹੈ ਅਤੇ ਅੱਠ ਮਾਮਲੇ ਦਰਜ ਕੀਤੇ ਹਨ, ਉਨ੍ਹਾਂ ’ਚ ਵੀ.ਐਚ.ਪੀ. ਨੇਤਾ, ਪੰਚਾਇਤ ਮੁਖੀ, ਸਾਬਕਾ ਕਾਰਪੋਰੇਟਰ ਅਤੇ ਦੁਕਾਨਦਾਰ ਤੋਂ ਇਲਾਵਾ ਚੋਪਾਲ ਅਤੇ ਥੀਓਗ ਇਲਾਕਿਆਂ ਦੇ ਲੋਕ ਸ਼ਾਮਲ ਹਨ।

ਪ੍ਰਦਰਸ਼ਨਕਾਰੀਆਂ ’ਤੇ ਭਾਰਤੀ ਨਿਆਂ ਜ਼ਾਬਤਾ ਦੀ ਧਾਰਾ 196 (1) (ਧਰਮ ਦੇ ਆਧਾਰ ’ਤੇ ਦੁਸ਼ਮਣੀ ਨੂੰ ਉਤਸ਼ਾਹਤ ਕਰਨਾ), 196 (2) (ਪੂਜਾ ਸਥਾਨ ’ਤੇ ਅਪਰਾਧ), 189 (ਗੈਰਕਾਨੂੰਨੀ ਇਕੱਠ), 126 (2) (ਗਲਤ ਤਰੀਕੇ ਨਾਲ ਰੋਕਣਾ), 61 (2) (ਅਪਰਾਧਕ ਸਾਜ਼ਸ਼ ਅਤੇ ਹਮਲਾ), 353 (2) (ਧਰਮ ਬਾਰੇ ਗਲਤ ਜਾਣਕਾਰੀ ਫੈਲਾਉਣਾ), 223 (ਸਰਕਾਰੀ ਕਰਮਚਾਰੀ ਵਲੋਂ ਜਾਰੀ ਹੁਕਮ ਦੀ ਉਲੰਘਣਾ) ਅਤੇ 132 (ਸਰਕਾਰੀ ਕਰਮਚਾਰੀ ’ਤੇ ਹਮਲਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਕਿਹਾ, ‘‘ਇਹ ਸ਼ਾਂਤੀ ਭੰਗ ਕਰਨ ਲਈ ਪਹਿਲਾਂ ਤੋਂ ਯੋਜਨਾਬੱਧ ਵਿਰੋਧ ਪ੍ਰਦਰਸ਼ਨ ਸੀ। ਸੋਸ਼ਲ ਮੀਡੀਆ ’ਤੇ ਪੂਰੀ ਘਟਨਾ ਨੂੰ ਭੜਕਾਉਣ ਵਾਲਿਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦਾ ਕੰਮ ਅਤੇ ਵਿਵਹਾਰ ਦਰਸਾਉਂਦਾ ਹੈ ਕਿ ਉਹ ਅਪਰਾਧ ’ਚ ਕਿਵੇਂ ਸ਼ਾਮਲ ਸਨ।’’ 

Location: India, Himachal Pradesh

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement