ਸੁਤੰਤਰਤਾ ਦਿਵਸ ਮੌਕੇ ਹੰਗਾਮੇ ਮਗਰੋਂ ਬੁਰਜ ਖਲੀਫ਼ਾ 'ਤੇ ਪ੍ਰਦਰਸ਼ਿਤ ਹੋਇਆ ਭਾਰਤ ਤੇ ਪਾਕਿਸਤਾਨ ਦਾ ਝੰਡਾ 
Published : Aug 15, 2023, 1:36 pm IST
Updated : Aug 15, 2023, 1:36 pm IST
SHARE ARTICLE
File Photo
File Photo

ਪਾਕਿਸਤਾਨ ਦਾ ਝੰਡਾ ਨਾ ਦਿਖਾਉਣ ਤੋਂ ਬਾਅਦ ਖਫ਼ਾ ਹੋ ਗਏ ਸੀ ਪਾਕਿਸਤਾਨ ਦੇ ਲੋਕ, ਕੀਤੀ ਸੀ ਨਾਅਰੇਬਾਜ਼ੀ

ਨਵੀਂ ਦਿੱਲੀ -  ਅੱਜ ਭਾਰਤ ਦੇ ਸੁਤੰਤਰਤਾ ਦਿਵਸ 'ਤੇ, ਦੁਬਈ ਦੇ ਬੁਰਜ ਖਲੀਫਾ ਨੂੰ ਭਾਰਤ ਦੇ ਤਿਰੰਗੇ ਨਾਲ ਜਗਮਗ ਹੁੰਦੇ ਹੋਏ ਦੇਖਿਆ ਗਿਆ। ਸੋਸ਼ਲ ਮੀਡੀਆ 'ਤੇ ਇਸ ਸਮੇਂ ਵਾਇਰਲ ਹੋ ਰਹੀ ਵੀਡੀਓ 'ਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ 'ਜਨ ਗਣ ਮਨ' ਦੇ ਬੈਕਗ੍ਰਾਊਂਡ 'ਚ ਵੱਜ ਰਹੇ ਭਾਰਤੀ ਰਾਸ਼ਟਰੀ ਗੀਤ ਨਾਲ ਜਗਮਗਾ ਰਹੀ ਹੈ।  

ਦੱਸ ਦਈਏ ਕਿ ਇਹ ਵੀਡੀਓ ਪਾਕਿਸਤਾਨੀਆਂ ਵੱਲੋਂ ਹੰਗਾਮਾ ਕਰਨ ਤੋਂ ਇਕ ਦਿਨ ਬਾਅਦ ਆਇਆ ਹੈ। ਦੁਬਈ ਤੋਂ ਵਾਇਰਲ ਹੋਈ ਵੀਡੀਓ 'ਚ ਬੁਰਜ ਖਲੀਫਾ 'ਤੇ ਪਾਕਿਸਤਾਨ ਦਾ ਝੰਡਾ ਨਾ ਦਿਖਾਉਣ 'ਤੇ ਸੈਂਕੜੇ ਪਾਕਿਸਤਾਨੀ ਗੁੱਸੇ 'ਚ ਹਨ। ਵੀਡੀਓ ਵਿਚ ਪਾਕਿਸਤਾਨੀ ਨਾਗਰਿਕਾਂ ਦੀ ਇੱਕ ਵੱਡੀ ਭੀੜ ਨੂੰ ਅੱਧੀ ਰਾਤ ਨੂੰ ਬੁਰਜ ਖਲੀਫਾ ਦੇ ਨੇੜੇ ਇੰਤਜ਼ਾਰ ਕਰਦੇ ਹੋਏ ਦਿਖਾਇਆ ਗਿਆ ਹੈ ਕਿਉਂਕਿ ਉਹਨਾਂ ਨੂੰ ਉਮੀਦ ਸੀ ਕਿ ਬੁਰਜ ਖਲੀਫ਼ਾ 'ਤੇ ਉਹਨਾਂ ਦੇ ਰਾਸ਼ਟਰੀ ਝੰਡੇ ਨੂੰ ਵੀ ਦਿਖਾਇਆ ਜਾਵੇਗਾ। ਹਾਲਾਂਕਿ ਅਜਿਹਾ ਨਾ ਹੋਣ 'ਤੇ ਉਹ ਨਿਰਾਸ਼ ਹੋ ਗਏ। 

ਹਾਲਾਂਕਿ, ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਪਾਕਿਸਤਾਨ ਦਾ ਝੰਡਾ ਬੁਰਜ ਖਲੀਫਾ 'ਤੇ ਪ੍ਰਦਰਸ਼ਿਤ ਕੀਤਾ ਗਿਆ ਸੀ, ਜਿਸ ਦੀ ਇੱਕ ਵੀਡੀਓ ਬੁਰਜ ਖਲੀਫ਼ਾ ਨਾਂ ਦੇ ਇੰਸਟਾਗ੍ਰਾਮ ਪੇਜ਼ 'ਤੇ ਸ਼ੇਅਰ ਕੀਤੀ ਗਈ ਹੈ। ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਪਾਕਿਸਤਾਨ ਦਾ ਝੰਡਾ ਆਉਂਦਾ ਹੈ ਤੇ ਉਸ ਤੋਂ ਬਾਅਦ ਪਾਕਿਸਤਾਨ ਨੂੰ ਇਸ ਦੀ ਵਧਾਈ ਵੀ ਦਿੱਤੀ ਜਾਂਦੀ ਹੈ।

 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement