Jackie Shroff News : ਜੈਕੀ ਸ਼ਰਾਫ ਨੇ 'ਭਿਦੂ' ਸ਼ਬਦ ਦੀ ਵਰਤੋਂ ਵਿਰੁੱਧ ਅਦਾਲਤ ਦਾ ਖੜਕਾਇਆ ਦਰਵਾਜ਼ਾ

By : BALJINDERK

Published : May 15, 2024, 1:22 pm IST
Updated : May 15, 2024, 1:22 pm IST
SHARE ARTICLE
Jackie Shroff
Jackie Shroff

Jackie Shroff News : ਇਜਾਜ਼ਤ ਤੋਂ ਬਿਨਾਂ ਨਾਮ, ਫੋਟੋ, ਆਵਾਜ਼ ਜਾਂ ਉਸ ਦੇ ਪ੍ਰਸਿੱਧ ਸ਼ਬਦ ਭਿਦੂ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ

Jackie Shroff News : ਨਵੀਂ ਦਿੱਲੀ - ਅਦਾਕਾਰ ਜੈਕੀ ਸ਼ਰਾਫ ਨੇ ਵਪਾਰਕ ਲਾਭ ਲਈ ਕਈ ਅਦਾਰਿਆਂ ਵਲੋਂ ਬਿਨਾਂ ਲਾਇਸੈਂਸ ਤੋਂ ਉਨ੍ਹਾਂ ਦੇ ਨਾਂ ਤੇ ਨਿੱਜੀ ਖੂਬੀ ਖਾਸ ਕਰਕੇ ‘ਭਿਦੂ’ਸ਼ਬਦ ਦੀ ਵਰਤੋਂ ਵਿਰੁੱਧ ਹਾਈ ਕੋਰਟ ਦਾ ਰੁਖ ਕੀਤਾ ਹੈ।  ਹੁਣ ਅਭਿਨੇਤਾ ਨੇ ਕੁਝ ਲੋਕਾਂ ਦੇ ਖ਼ਿਲਾਫ਼ ਹਾਈਕੋਰਟ 'ਚ ਕੇਸ ਦਾਇਰ ਕੀਤਾ ਹੈ, ਜਿਨ੍ਹਾਂ ਨੇ ਉਸ ਦੀ ਇਜਾਜ਼ਤ ਤੋਂ ਬਿਨਾਂ ਉਸ ਦਾ ਨਾਂ, ਫੋਟੋ, ਆਵਾਜ਼ ਜਾਂ ਉਸ ਦੇ ਪ੍ਰਸਿੱਧ ਸ਼ਬਦ ਭੀਦੂ ਦੀ ਵਰਤੋਂ ਕੀਤੀ ਹੈ। ਅੱਜ ਖੁਦ ਇਸ ਮਾਮਲੇ ਦੀ ਅਦਾਲਤ 'ਚ ਸੁਣਵਾਈ ਹੋਈ ਹੈ ਅਤੇ ਉਨ੍ਹਾਂ ਲੋਕਾਂ ਨੂੰ ਸੰਮਨ ਵੀ ਭੇਜੇ ਗਏ ਹਨ, ਜਿਨ੍ਹਾਂ ਖਿਲਾਫ ਐਕਟਰ ਨੇ ਮਾਮਲਾ ਦਰਜ ਕਰਵਾਇਆ ਹੈ। 

ਇਹ ਵੀ ਪੜੋ:Jaipur News : 23 ਮਹੀਨੇ ਦੇ ਬੱਚੇ ਨੂੰ ਲੱਗਿਆ ਦੁਨੀਆਂ ਦਾ ਸਭ ਤੋਂ ਮਹਿੰਗਾ ਟੀਕਾ,17 ਕਰੋੜ ਦਾ ਇਹ ਟੀਕਾ ਅਮਰੀਕਾ ਤੋਂ ਗਿਆ ਮੰਗਵਾਇਆ  

ਅਦਾਕਾਰ ਲਈ ਪੇਸ਼ ਹੋਏ ਵਕੀਲ ਨੇ ਵਸਤਾਂ, ਰਿੰਗਟੋਨਸ ਤੇ ਵਾਲ-ਪੇਪਰਾਂ ਦੇ ਨਾਲ-ਨਾਲ ‘ਅਪਮਾਨਜਨਕ' ਮੀਮਜ਼’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਰਾਹੀਂ ਨਿੱਜੀ ਤੇ ਪ੍ਰਚਾਰ ਦੇ ਅਧਿਕਾਰਾਂ ਦੀ 'ਦੁਰਵਰਤੋਂ' ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਮਰਾਠੀ ’ਚ ਬੋਲਚਾਲ ਦੇ ਸ਼ਬਦ ‘ਭਿਦੂ’’ਤੇ ਉਨ੍ਹਾਂ ਦੇ ਟ੍ਰੇਡਮਾਰਕ ਅਧਿਕਾਰਾਂ ਦੀ ਉਲੰਘਣਾ ਦਾ ਵੀ ਦੋਸ਼ ਲਾਇਆ। ਜਸਟਿਸ ਸੰਜੀਵ ਨਰੂਲਾ ਨੇ ਮੁਕੱਦਮੇ ’ਤੇ ਇਕਾਈਆਂ ਨੂੰ ਸੰਮਨ ਜਾਰੀ ਕੀਤੇ । ਮਾਮਲੇ ਦੀ ਅਗਲੀ ਸੁਣਵਾਈ ਬੁੱਧਵਾਰ ਹੋਵੇਗੀ।

(For more news apart from Jackie Shroff went court against use  word 'Bhidu' News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement