ਕੋਠੀ ਅਲਾਟ ਹੋਣ ਮਗਰੋਂ ਕੈਬਨਿਟ ਮੰਤਰੀਆਂ ਨੂੰ 15 ਦਿਨਾਂ ਦੇ ਅੰਦਰ ਖਾਲੀ ਕਰਨਾ ਪਵੇਗਾ MLA ਫਲੈਟ

By : GAGANDEEP

Published : Apr 15, 2023, 1:56 pm IST
Updated : Apr 15, 2023, 1:56 pm IST
SHARE ARTICLE
photo
photo

ਵਿਧਾਨ ਸਭਾ ਸਪੀਕਰ ਨੇ ਪੰਜਾਬ ਲੈਜਿਸਲੇਟਿਵ ਅਸੈਂਬਲੀ ਰੂਲਜ਼ 1971 ’ਚ ਸੋਧ ਕਰਕੇ ਬਣਾਏ ਨਵੇਂ ਨਿਯਮ

 

ਚੰਡੀਗੜ੍ਹ:  ਹੁਣ ਕੈਬਨਿਟ ਮੰਤਰੀ ਸਰਕਾਰੀ ਕੋਠੀ ਨਾਲ ਐੱਮਐਲਏ ਫਲੈਟ ਨਹੀਂ ਰੱਖ ਸਕਣਗੇ। ਪਹਿਲਾਂ ਅਜਿਹਾ ਹੁੰਦਾ ਸੀ ਕਿ ਵਜ਼ੀਰ ਸਰਕਾਰੀ ਕੋਠੀ ਵੀ ਲੈ ਲੈਂਦੇ ਸਨ ਅਤੇ ਨਾਲੋ ਨਾਲ ਐੱਮਐਲਏ ਫਲੈਟ ਵੀ ਰੱਖ ਲੈਂਦੇ ਸਨ। ਹੁਣ  ਪੰਜਾਬ ਵਿਧਾਨ ਸਭਾ ਸਕੱਤਰੇਤ ਤਰਫ਼ੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੰਜਾਬ ਲੈਜਿਸਲੇਟਿਵ ਅਸੈਂਬਲੀ (ਅਲਾਟਮੈਂਟ ਆਫ਼ ਐਮਐਲਏਜ਼ ਫਲੈਟਸ, ਸਰਵੈਂਟ ਕੁਆਰਟਰ ਐਂਡ ਮੋਟਰ ਗੈਰਾਜ) ਰੂਲਜ਼ 1971 ’ਚ ਸੋਧ ਕਰਕੇ ਨਵੇਂ ਨਿਯਮ ਬਣਾਏ ਗਏ ਹਨ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੇ ਖਾਲੀ ਕੀਤਾ ਸਰਕਾਰੀ ਬੰਗਲਾ, ਮਾਂ ਸੋਨੀਆ ਦੇ ਘਰ ਹੋਏ ਸ਼ਿਫਟ

ਨੋਟੀਫ਼ਿਕੇਸ਼ਨ ਅਨੁਸਾਰ ਜਦੋਂ ਕਿਸੇ ਵੀ ਵਜ਼ੀਰ ਨੂੰ ਸਰਕਾਰੀ ਕੋਠੀ ਅਲਾਟ ਹੋ ਜਾਵੇਗੀ ਤਾਂ ਉਸ ਨੂੰ 15 ਦਿਨਾਂ ਦੇ ਅੰਦਰ ਮੌਜੂਦਾ ਫਲੈਟ ਖ਼ਾਲੀ ਕਰਨਾ ਹੋਵੇਗਾ। ਅਜਿਹਾ ਨਾ ਕਰਨ ਦੀ ਸੂਰਤ ਵਿਚ ਅਗਲੇ 15 ਦਿਨ ਡਬਲ ਕਿਰਾਇਆ ਤਾਰਨਾ ਹੋਵੇਗਾ।

ਇਹ ਵੀ ਪੜ੍ਹੋ: ਰੂਸ-ਯੂਕਰੇਨ ਜੰਗ: ਰੂਸ ਨੇ ਪੂਰਬੀ ਯੂਕਰੇਨ ਦੇ ਸ਼ਹਿਰ ਸਲੋਵਿੰਸਕ 'ਤੇ ਕੀਤਾ ਹਮਲਾ, 8 ਦੀ ਮੌਤ

ਨਵੇਂ ਨਿਯਮਾਂ ਅਨੁਸਾਰ ਜੇਕਰ ਵਜ਼ੀਰ ਨੇ ਇੱਕ ਮਹੀਨੇ ਦੇ ਮਗਰੋਂ ਵੀ ਫਲੈਟ ਖ਼ਾਲੀ ਨਹੀਂ ਕੀਤਾ ਤਾਂ ਉਸ ਨੂੰ ਨਿਰਧਾਰਿਤ ਕਿਰਾਏ ਦਾ 160 ਗੁਣਾ ਕਿਰਾਇਆ ਦੇਣਾ ਹੋਵੇਗਾ। ਵੇਰਵਿਆਂ ਅਨੁਸਾਰ ਫਲੈਟ ਦਾ ਪ੍ਰਤੀ ਮਹੀਨਾ ਕਰੀਬ 250 ਰੁਪਏ ਕਿਰਾਇਆ ਬਣਦਾ ਹੈ। ਜੇਕਰ ਵਜ਼ੀਰ ਇੱਕ ਮਹੀਨੇ ਤੋਂ ਬਾਅਦ ਵੀ ਫਲੈਟ ਖ਼ਾਲੀ ਨਹੀਂ ਕਰਦਾ ਤਾਂ ਉਸ ਨੂੰ ਪ੍ਰਤੀ ਮਹੀਨਾ ਕਰੀਬ 40 ਹਜ਼ਾਰ ਰੁਪਏ ਕਿਰਾਇਆ ਤਾਰਨਾ ਪਵੇਗਾ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement