ਬਜ਼ੁਰਗ ਨੇ 130 ਕਿਲੋਮੀਟਰ ਦਾ ਪੈਂਡਾ ਕੀਤਾ ਤੈਅ, ਕੈਂਸਰ ਪੀੜਤ ਪਤਨੀ ਨੂੰ ਪਹੁੰਚਾਇਆ ਹਸਪਤਾਲ
Published : Apr 15, 2020, 1:51 pm IST
Updated : Apr 15, 2020, 1:51 pm IST
SHARE ARTICLE
File photo
File photo

ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਤਬਾਹੀ ਮਚਾਈ ਹੋਈ ਹੈ। ਪੀਐੱਮ ਮੋਦੀ ਨੇ ਲੌਕਡਾਊਨ 3 ਮਈ ਤੱਕ ਵਧਾ ਦਿੱਤਾ ਹੈ। ਇਸ ਦੇ ਚਲਦੇ ਇਕ 65 ਸਾਲਾ ਦਿਹਾੜੀਦਾਰ

ਨਵੀਂ ਦਿੱਲੀ - ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਤਬਾਹੀ ਮਚਾਈ ਹੋਈ ਹੈ। ਪੀਐੱਮ ਮੋਦੀ ਨੇ ਲੌਕਡਾਊਨ 3 ਮਈ ਤੱਕ ਵਧਾ ਦਿੱਤਾ ਹੈ। ਇਸ ਦੇ ਚਲਦੇ ਇਕ 65 ਸਾਲਾ ਦਿਹਾੜੀਦਾਰ ਵਿਅਕਤੀ ਨੇ ਆਪਣੀ ਕੈਂਸਰ ਪੀੜਤ ਪਤਨੀ ਦੇ ਇਲਾਜ ਲਈ ਉਸ ਨੂੰ 130 ਕਿਲੋਮੀਟਰ ਦੂਰ ਸਾਈਕਲ 'ਤੇ ਬੈਠਾ ਕੇ ਇਸ ਮਸ਼ਹੂਰ ਹਸਪਤਾਲ ਜੇਆਈਪੀ ਐੱਮਈਆਰ ਪਹੁੰਚਾਇਆ।

File photoFile photo

ਜਾਣਕਾਰੀ ਅਨੁਸਾਰ ਤਾਮਿਲਨਾਡੂ ਦੇ ਕਸਬਾ ਕੁੰਬਾਕੋਨਮ ਦਾ ਰਹਿਣ ਵਾਲਾ 65 ਸਾਲਾ ਅਰੀਵੜਗਨ ਆਪਣੀ ਕੈਂਸਰ ਪੀੜਤ ਪਤਨੀ ਦਾ ਇਲਾਜ ਕਰਵਾਉਣ ਲਈ ਉਸ ਨੂੰ ਸਾਈਕਲ ’ਤੇ ਬਿਠਾ ਕੇ 130 ਕਿਲੋਮੀਟਰ ਦਾ ਪੈਂਡਾ ਤੈਅ ਕਰ ਕੇ ਹਸਪਤਾਲ ਪਹੁੰਚਿਆ। ਉਸ ਨੇ ਇਹ ਰਸਤਾ ਕਰੀਬ 12 ਘੰਟਿਆਂ ਵਿਚ ਤੈਅ ਕੀਤਾ ਅਤੇ ਰਸਤੇ 'ਚ ਉਹ ਸਿਰਫ਼ ਚਾਹ ਪੀਣ ਜਾਂ ਕੁਝ ਖਾਣ ਲਈ ਰੁਕਿਆ। ਲੌਕਡਾਊਨ ਕਾਰਨ ਅੰਤਰਰਾਜੀ ਬੱਸ ਸੇਵਾ ਬੰਦ ਹੈ ਅਤੇ ਉਸ ਕੋਲ ਕਿਰਾਏ ’ਤੇ ਟੈਕਸੀ ਕਰਨ ਲਈ ਪੈਸੇ ਨਹੀਂ ਸਨ।

Corona VirusCorona Virus

ਹਸਪਤਾਲ ਸਟਾਫ਼ ਨੇ ਅਰੀਵੜਗਨ ਦੇ ਇਰਾਦੇ ਦੀ ਪ੍ਰਸ਼ੰਸ਼ਾ ਕੀਤੀ ਅਤੇ ਉਸ ਦਾ ਆਪਣੀ ਪਤਨੀ ਲਈ ਪਿਆਰ ਦੇਖ ਕੇ ਹੈਰਾਨ ਰਹਿ ਗਏ। ਇਸ ਦੇ ਨਾਲ ਹੀ ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਮੁਸੀਬਤ ਵਿਚ ਹੈ। ਜੇਕਰ ਕਿਸੇ ਨੂੰ ਇਸ ਵਾਇਰਸ ਨਾਲ ਸਭ ਤੋਂ ਵੱਧ ਨੁਕਸਾਨ ਪਹੁੰਚਿਆ ਹੈ, ਤਾਂ ਉਹ ਦੇਸ਼ ਅਮਰੀਕਾ ਹੈ। ਹੁਣ ਤੱਕ 6 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਤੋਂ ਬਿਮਾਰ ਹੋ ਚੁੱਕੇ ਹਨ। ਹਾਲਾਂਕਿ, 25,900 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਹ ਵੀ ਉਦੋਂ ਜਦੋਂ ਸੰਯੁਕਤ ਰਾਜ ਕਿਸੇ ਮਹਾਂਮਾਰੀ ਨਾਲ ਲੜਨ ਲਈ ਪਿਛਲੇ ਸਾਲ ਵਿਸ਼ਵ ਦੇ ਸਿਖਰ ਤੇ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement