ਬੈਂਕ ਦਾ ਚੌਕੀਦਾਰ ਨਿਕਲਿਆ ਚੋਰ; ਲਾਕਰ 'ਚੋਂ 11 ਲੱਖ ਦੇ ਗਹਿਣੇ ਚੋਰੀ
Published : Apr 15, 2019, 5:30 pm IST
Updated : Apr 15, 2019, 5:30 pm IST
SHARE ARTICLE
Bank security guard theft 11 lakh jewellery from locker
Bank security guard theft 11 lakh jewellery from locker

ਮਨੀਮਾਜਰਾ ਸਥਿਤ ਬੈਂਕ ਆਫ਼ ਕਾਮਰਸ 'ਚ ਵਾਪਰੀ ਘਟਨਾ

ਚੰਡੀਗੜ੍ਹ : 'ਚੌਕੀਦਾਰ ਚੋਰ ਹੈ', ਇਹ ਜੁਮਲਾ ਘੱਟੋ-ਘੱਟ ਚੰਡੀਗੜ੍ਹ ਦੇ ਮਨੀਮਾਜਰਾ ਸਥਿਤ ਇਕ ਬੈਂਕ ਦੇ ਸਕਿਊਰਿਟੀ ਗਾਰਡ ਲਈ ਬਿਲਕੁਲ ਢੁਕਵਾਂ ਹੈ। ਇਸ ਚੌਕੀਦਾਰ ਨੇ ਬੈਂਕ ਦੇ ਲਾਕਰ 'ਚ ਰੱਖੇ ਇਕ ਗਾਹਕ ਦੇ 11 ਲੱਖ ਰੁਪਏ ਦੀ ਗਹਿਣੇ ਚੋਰੀ ਕਰ ਲਏ। ਇਸ ਮਾਮਲੇ ਦਾ ਖ਼ੁਲਾਸਾ ਸੀਸੀਟੀਵੀ ਫ਼ੁਟੇਜ ਨਾਲ ਹੋਇਆ।

Bank of commerceBank of commerce

ਮਾਮਲਾ 7 ਮਾਰਚ 2019 ਦਾ ਹੈ। ਜਦੋਂ ਪੰਚਕੂਲਾ ਦੇ ਸੈਕਟਰ-6 'ਚ ਰਹਿਣ ਵਾਲੀ ਦੇਵਿਕਾ ਮਹਾਜਨ ਚੰਡੀਗੜ੍ਹ ਦੇ ਮਨੀਮਾਜਰਾ ਸਥਿਤ ਬੈਂਕ ਆਫ਼ ਕਾਮਰਸ ਦੇ ਲਾਕਰ 'ਚ ਗਹਿਣੇ ਰੱਖਣ ਗਈ ਪਰ ਉਹ ਗਲਤੀ ਨਾਲ ਗਹਿਣੇ ਲਾਕਰ 'ਚ ਰੱਖਣਾ ਭੁੱਲ ਗਈ। 13 ਮਾਰਚ ਨੂੰ ਜਦੋਂ ਉਹ ਦੁਬਾਰਾ ਬੈਂਕ ਗਈ ਅਤੇ ਆਪਣਾ ਲਾਕਰ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਈ ਕਿ ਗਹਿਣੇ ਲਾਕਰ 'ਚ ਨਹੀਂ ਸਨ।

Bank LockerBank Locker

ਇਨ੍ਹਾਂ ਗਹਿਣਿਆਂ 'ਚ 25 ਤੋਲੇ ਸੋਨਾ ਅਤੇ ਇਕ ਹੀਰੇ ਦਾ ਕੜਾ ਸ਼ਾਮਲ ਸੀ, ਜਿਸ ਦੀ ਕੁਲ ਕੀਮਤ ਲਗਭਗ 11 ਲੱਖ ਰੁਪਏ ਹੈ। ਜਦੋਂ ਗਹਿਣਿਆਂ ਨੂੰ ਲੈ ਕੇ ਬੈਂਕ ਮੁਲਾਜ਼ਮਾਂ ਨੇ ਕੋਈ ਤਸੱਲੀਬਖ਼ਸ਼ ਜਵਾਬ ਨਾ ਦਿੱਤਾ ਤਾਂ ਔਰਤ ਨੇ ਮਨੀਮਾਜਰਾ ਪੁਲਿਸ ਥਾਣੇ 'ਚ ਚੋਰੀ ਦਾ ਮਾਮਲਾ ਦਰਜ ਕਰਵਾ ਦਿੱਤਾ। ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਜਿਹੜੇ ਦਿਨ ਔਰਤ ਲਾਕਰ 'ਚ ਆਪਣੇ ਗਹਿਣੇ ਰੱਖਣ ਗਈ ਸੀ ਉਸ ਦਿਨ ਦੀ ਸੀਸੀਟੀਵੀ ਫੁਟੇਜ ਵੇਖੀ ਗਈ। ਲਾਕਰ ਵਾਲੇ ਸਟਰਾਂਗ ਰੂਮ 'ਚ ਕਈ ਲੋਕ ਆਏ ਸਨ, ਜਿਨ੍ਹਾਂ 'ਚ ਬੈਂਕ ਦਾ ਸੁਰੱਖਿਆ ਮੁਲਾਜ਼ਮ ਅਸ਼ੋਕ ਕੁਮਾਰ ਵੀ ਸ਼ਾਮਲ ਸੀ। 

Terrorist arrestArrest

ਪੁਲਿਸ ਨੇ ਅਸ਼ੋਕ ਕੁਮਾਰ ਤੋਂ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਅਸ਼ੋਕ ਨੇ ਦੱਸਿਆ ਕਿ ਉਸ ਨੇ ਗਹਿਣੇ ਬੈਂਕ 'ਚੋਂ ਚੋਰੀ ਕਰ ਕੇ ਆਪਣੇ ਘਰ 'ਚ ਵਾਸ਼ਿੰਗ ਮਸ਼ੀਨ ਅੰਦਰ ਲੁਕੋ ਦਿੱਤੇ ਸਨ। ਪੁਲਿਸ ਮੁਤਾਬਕ ਅਸ਼ੋਕ ਗਹਿਣੇ ਵੇਚਣ ਲਈ ਕਿਸੇ ਗਾਹਕ ਦੀ ਤਲਾਸ਼ 'ਚ ਸੀ। ਪੁਲਿਸ ਨੇ ਚੌਕੀਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement