ਕੇਰਲ 'ਚ ਹਵਾਈ ਯਾਤਰੀ ਤੋਂ 42 ਲੱਖ ਦਾ ਸੋਨਾ ਕੀਤਾ ਜ਼ਬਤ
Published : Apr 15, 2018, 1:27 pm IST
Updated : Apr 15, 2018, 5:18 pm IST
SHARE ARTICLE
42 lakhs of gold seized a passenger in Kerala
42 lakhs of gold seized a passenger in Kerala

ਖਾੜੀ ਦੇਸ਼ਾਂ ਤੋਂ ਇੱਥੇ ਤਿਰੂਵੰਤਪੁਰਮ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਆਏ ਤਿੰਨ ਯਾਤਰੀਆਂ ਤੋਂ 42 ਲੱਖ ਰੁਪਏ ਮੁੱਲ ਦਾ ਸੋਨਾ ਜ਼ਬਤ ਕੀਤਾ ...

ਕੋਚੀ : ਖਾੜੀ ਦੇਸ਼ਾਂ ਤੋਂ ਇੱਥੇ ਤਿਰੂਵੰਤਪੁਰਮ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਆਏ ਤਿੰਨ ਯਾਤਰੀਆਂ ਤੋਂ 42 ਲੱਖ ਰੁਪਏ ਮੁੱਲ ਦਾ ਸੋਨਾ ਜ਼ਬਤ ਕੀਤਾ ਗਿਆ। ਕਸਟਮ ਕਮਿਸ਼ਨਰ ਸੁਮਿਤ ਕੁਮਾਰ ਨੇ ਦਸਿਆ ਕਿ ਕੋਚਿਨ ਅਤੇ ਤਿਰੂਵੰਤਪੁਰਮ ਕਸਟਮ ਦੀਆਂ ਖ਼ੁਫ਼ੀਆ ਟੀਮਾਂ ਨੇ ਕਲ ਇਹ ਜ਼ਬਤੀ ਕੀਤੀ ਹੈ। 

42 lakhs of gold seized a passenger in Kerala42 lakhs of gold seized a passenger in Kerala

ਉਨ੍ਹਾਂ ਦਸਿਆ ਕਿ ਜਵਾਨਾਂ ਨੇ ਇੱਥੇ ਦੋ ਵੱਖ-ਵੱਖ ਮਾਮਲਿਆਂ ਵਿਚ ਰਿਆਦ ਤੋਂ ਆਏ ਮੱਲਪੁਰਮ ਦੇ ਦੋ ਲੋਕਾਂ ਕੋਲੋਂ ਕੁੱਲ 601.800 ਗ੍ਰਾਮ ਸੋਨਾ ਬਰਾਮਦ ਕੀਤਾ, ਜਿਸ ਦੀ ਕੀਮਤ 17.42 ਲੱਖ ਰੁਪਏ ਹੈ। ਤਿਰੂਵੰਤਪੁਰਮ ਵਿਚ ਕਸਟਮ ਅਧਿਕਾਰੀਆਂ ਨੇ ਅਮੀਰਾਤ ਦੇ ਇਕ ਜਹਾਜ਼ ਰਾਹੀਂ ਆਉਣ ਵਾਲੇ ਇਕ ਯਾਤਰੀ ਨੂੰ ਫੜ ਲਿਆ ਗਿਆ ਅਤੇ ਉਸ ਦੇ ਕੋਲੋਂ 816.38 ਗ੍ਰਾਮ ਵਜ਼ਨ ਦਾ ਸੱਤ ਸੋਨੇ ਦੇ ਬਿਸਕੁਟ ਬਰਾਮਦ ਕੀਤੇ। 

42 lakhs of gold seized a passenger in Kerala42 lakhs of gold seized a passenger in Kerala

ਕੁਮਾਰ ਨੇ ਦਸਿਆ ਕਿ ਉਸ ਨੇ ਇਹ ਸਮੱਗਰੀ ਅਪਣੀ ਪੈਂਟ ਅਤੇ ਜੁੱਤੀਆਂ ਵਿਚ ਲੁਕਾ ਕੇ ਰੱਖੀ ਸੀ ਅਤੇ ਇਸ ਦੀ ਕੀਮਤ 25.75 ਲੱਖ ਰੁਪਏ ਹੈ। ਉਨ੍ਹਾਂ ਦਸਿਆ ਕਿ ਕਸਟਮ ਕਾਨੂੰਨ 1962 ਦੀ ਧਾਰਾ 104 ਤਹਿਤ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 
 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement