ਜੇਕਰ ਜਨਤਾ ਏਸੀ ਅਤੇ ਪੱਖਿਆਂ ਹੇਠਾਂ ਸੁੱਤੀ ਰਹੀ ਤਾਂ ਦੇਸ਼ ਵਿਕ ਜਾਵੇਗਾ : ਰਾਕੇਸ਼ ਟਿਕੈਤ 
Published : Mar 15, 2021, 7:38 am IST
Updated : Mar 15, 2021, 7:38 am IST
SHARE ARTICLE
Rakesh Tikait
Rakesh Tikait

ਰਾਕੇਸ਼ ਟਿਕੈਤ ਨੇ ਕਿਹਾ ਕਿਸਾਨ ਅੰਦੋਲਨ ਦੇ ਇਸ ਸਾਲ ਦਸੰਬਰ ਤਕ ਚੱਲਣ ਦੀ ਸੰਭਾਵਨਾ

ਪ੍ਰਯਾਗਰਾਜ: ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਇਸ ਸਾਲ ਦਸੰਬਰ ਤਕ ਚੱਲਣ ਦੀ ਸੰਭਾਵਨਾ ਹੈ। ਇਹ ਗੱਲ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਇਥੇ ਆਖੀ।

Rakesh TikaitRakesh Tikait

ਪਛਮੀ ਬੰਗਾਲ ਦਾ ਦੌਰਾ ਕਰਨ ਤੋਂ ਬਾਅਦ ਐਤਵਾਰ ਨੂੰ ਪ੍ਰਯਾਗਰਾਜ ਪਹੁੰਚੇ ਟਿਕੈਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਸੰਬਰ ਤਕ ਇਸ ਅੰਦੋਲਨ ਦੇ ਚੱਲਣ ਦੀ ਉਮੀਦ ਹੈ। ਟਿਕੈਤ ਨੇ ਕਿਹਾ ਕਿ ਜੇਕਰ ਸਰਕਾਰ ਕਿਸੇ ਪਾਰਟੀ ਦੀ ਹੁੰਦੀ ਤਾਂ ਉਹ ਗੱਲਬਾਤ ਕਰ ਲੈਂਦੀ ਪਰ ਇਸ ਸਰਕਾਰ ਨੂੰ ਤਾਂ ਵੱਡੀਆਂ ਕੰਪਨੀਆਂ ਚਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਵਪਾਰੀ ਵਰਗ ਖ਼ਤਮ ਹੋਵੇਗਾ, ਛੋਟੇ ਉਦਯੋਗ ਖ਼ਤਮ ਹੋ ਜਾਣਗੇ।

Rakesh TikaitRakesh Tikait

ਵਾਲਮਾਰਟ ਵਰਗੀਆਂ ਕੰਪਨੀਆਂ ਦੇ ਆਉਣ ਨਾਲ ਹਫ਼ਤਾਵਾਰੀ ਬਾਜ਼ਾਰ ਖ਼ਤਮ ਹੋ ਜਾਣਗੇ। ਬੈਂਕਿੰਗ ਖੇਤਰ, ਐੱਲ. ਆਈ. ਸੀ., ਹਵਾਈ ਅੱਡੇ, ਦੇਸ਼ ਦਾ ਸੱਭ ਕੁੱਝ ਵਿਕ ਗਿਆ। ਇਨ੍ਹਾਂ ਨੇ ਪੂਰਾ ਦੇਸ਼ ਵੇਚ ਦਿਤਾ। ਜੇਕਰ ਜਨਤਾ ਏਸੀ ਅਤੇ ਪੱਖਿਆਂ ਹੇਠਾਂ ਸੁੱਤੀ ਰਹੀ ਤਾਂ ਦੇਸ਼ ਵਿਕ ਜਾਵੇਗਾ। ਟਿਕੈਤ ਨੇ ਕਿਹਾ ਕਿ ਅਸੀਂ ਦਿੱਲੀ ’ਚ ਹੀ ਰਹਾਂਗੇ ਅਤੇ ਪੂਰੇ ਦੇਸ਼ ਵਿਚ ਸਾਡੀਆਂ ਬੈਠਕਾਂ ਚੱਲ ਰਹੀਆਂ ਹਨ।    

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement