ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ‘ਤੇ ਕਰੋੜਾਂ ਦੇ ਘਪਲੇ ਦਾ ਇਲਜ਼ਾਮ
Published : Mar 15, 2019, 6:33 pm IST
Updated : Mar 15, 2019, 7:30 pm IST
SHARE ARTICLE
Smriti Irani
Smriti Irani

ਕਾਂਗਰਸ ਨੇ ਇਲਜ਼ਾਮ ਲਗਾਇਆ ਹੈ ਕਿ ਸਮ੍ਰਿਤੀ ਇਰਾਨੀ  ਨੇ ਸੰਸਦ ਫੰਡ ਤੋਂ ਬਿਨਾਂ ਟੈਂਡਰ ਹੀ ਇਕ ਐਨਜੀਓ ਨੂੰ 5.93 ਕਰੋੜ ਰੁਪਏ ਦੇ ਟੈਂਡਰ ਦੇ ਦਿੱਤੇ।

ਨਵੀਂ ਦਿੱਲੀ : ਕੇਂਦਰੀ ਮੰਤਰੀ ਅਤੇ ਗੁਜਰਾਤ ਤੋਂ ਬੀਜੇਪੀ ਦੀ ਰਾਜਸਭਾ ਸੰਸਦ ਸਮ੍ਰਿਤੀ ਇਰਾਨੀ ਦੇ ਸੰਸਦ ਫੰਡ ਦੇ ਕੰਮਾਂ ਦੇ ਘਪਲੇ ਦੇ ਮਾਮਲੇ ਵਿਚ ਦਾਇਰ ਜਨਤਕ ਪਟੀਸ਼ਨ ‘ਤੇ ਗੁਜਰਾਤ ਹਾਈ ਕੋਰਟ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਵੀਰਵਾਰ ਨੂੰ ਗੁਜਰਾਤ ਹਾਈ ਕੋਰਟ ਨੇ ਪ੍ਰਾਜੈਕਟਾਂ ਦੀ ਕਾਰਜਕਾਰੀ ਏਜੰਸੀ ਤੋਂ ਧੰਨ ਰਾਸ਼ੀ ਵਸੂਲੀ ਨੂੰ ਲੈ ਕੇ ਵੇਰਵਾ ਤਲਬ ਕੀਤਾ ਹੈ। ਸਮ੍ਰਿਤੀ ਇਰਾਨੀ ਦੇ ਫੰਡਾਂ ਵਿਚ ਹੋਈ ਗੜਬੜੀ ਸਾਹਮਣੇ ਆਉਣ ਤੋਂ ਬਾਅਦ ਕਾਰਜਕਾਰੀ ਸੰਸਥਾ ਦੇ ਵਸੂਲੀ ਆਦੇਸ਼ ਪਹਿਲਾਂ ਹੀ ਜਾਰੀ ਹੋ ਚੁੱਕੇ ਹਨ। 

ਕੈਗ (Comptroller and Auditor General) ਦੀ ਰਿਪੋਰਟ ਤੋਂ ਖੁਲਾਸਾ ਹੋਣ ਤੋਂ ਬਾਅਦ ਗੁਜਰਾਤ ਦੇ ਇਕ ਕਾਂਗਰਸ ਵਿਧਾਇਕ ਇਸ ਮਾਮਲੇ ਨੂੰ ਲੈ ਕੇ ਅਦਾਲਤ ਪਹੁੰਚੇ ਹਨ। ਐਕਟਿੰਗ ਚੀਫ਼ ਜਸਟਿਸ ਏਐਸ ਦਵੇ ਅਤੇ ਜਸਟਿਸ ਬੀਰੇਨ ਵੈਸ਼ਣਵ ਦੀ ਬੈਂਚ ਨੇ ਮਾਮਲੇ ਵਿਚ ਸਰਕਾਰ ਵੱਲੋਂ ਹੁਣ ਤੱਕ ਕੀਤੀ ਗਈ ਜਾਂਚ ਦੀ ਸਥਿਤੀ ਬਾਰੇ ਵੀ ਜਾਣਕਾਰੀ ਮੰਗੀ।

Gujrat Congress President Amit ChawraGujrat Congress President Amit Chawra

ਗੁਜਰਾਤ ਕਾਂਗਰਸ ਪ੍ਰਧਾਨ ਅਤੇ ਆਨੰਦ ਜ਼ਿਲ੍ਹੇ ਵਿਚ ਅਨਕਲਾਵ ਵਿਧਾਨ ਸਭਾ ਸੀਟ ਤੋਂ ਵਿਧਾਇਕ ਅਮਿਤ ਚਾਵੜਾ ਨੇ ਜੁਲਾਈ 2017 ਵਿਚ ਸਮ੍ਰਿਤੀ ਇਰਾਨੀ ਦੇ ਵਿਰੁਧ ਪਟੀਸ਼ਨ ਜਨਤਕ ਕੀਤੀ ਸੀ, ਜਿਸ ਵਿਚ ਇਹ ਇਲਜ਼ਾਮ ਲਗਾਇਆ ਸੀ ਕਿ ਰਾਜ ਸਭਾ ਸੰਸਦ ਦੇ ਰੂਪ ਵਿਚ ਜਾਰੀ ਫੰਡ ਵਿਚ ਕਾਰਜਕਾਰੀ ਸੰਸਥਾ ਨੇ ਘੋਟਾਲਾ ਕੀਤਾ ਹੈ। ਇਸ ਮਾਮਲੇ ਵਿਚ ਹੋਈ ਜਾਂਚ ਵਿਚ ਵੀ ਗੜਬੜੀ ਦੀ ਪੁਸ਼ਟੀ ਹੋਈ ਹੈ। ਜਿਸ ਤੋਂ ਬਾਅਦ ਕਾਰਜਕਾਰੀ ਏਜੰਸੀ ਤੋਂ ਵਸੂਲੀ ਦੇ ਆਦੇਸ਼ ਜਾਰੀ ਹੋਏ ਸਨ।

ਮਾਮਲੇ ਦੀ ਅਗਲੀ ਸੁਣਵਾਈ 26 ਮਾਰਚ ਨੂੰ ਹੋਵੇਗੀ। ਇਸ ਮਾਮਲੇ ਦਾ ਕੈਗ ਦੀ ਰਿਪੋਰਟ ਵਿਚ ਵੀ ਖ਼ੁਲਾਸਾ ਹੋਇਆ ਹੈ। ਕਾਂਗਰਸ ਨੇ ਇਲਜ਼ਾਮ ਲਗਾਇਆ ਹੈ ਕਿ ਸਮ੍ਰਿਤੀ ਇਰਾਨੀ ਨੇ ਸੰਸਦ ਫੰਡ ਤੋਂ ਬਿਨਾਂ ਹੀ ਇਕ ਐਨਜੀਓ (NGO) ਨੂੰ 5.93 ਕਰੋੜ ਰੁਪਏ ਦਾ ਟੈਂਡਰ ਦੇ ਦਿਤਾ। ਜ਼ਿਲ੍ਹੇ ਦੇ ਕਲੈਕਟਰ ਨੇ ਜਾਂਚ ਤੋਂ ਬਾਅਦ ਰਿਕਵਰੀ ਕਰਨ ਦੇ ਆਦੇਸ਼ ਦਿਤੇ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement