AI ਦਾ ਪ੍ਰਯੋਗ ਵਧਣ ਕਾਰਨ ਘਟ ਰਹੀਆਂ ਨੇ ਦਾਖ਼ਲਾ ਪੱਧਰ ਦੀਆਂ ਨੌਕਰੀਆਂ: ਰਿਪੋਰਟ
Published : Feb 15, 2026, 7:44 pm IST
Updated : Feb 15, 2026, 7:45 pm IST
SHARE ARTICLE
Entry-level jobs are declining due to increasing use of AI: Report
Entry-level jobs are declining due to increasing use of AI: Report

63 ਫ਼ੀਸਦੀ ਕੰਪਨੀਆਂ 'ਚ ਡੋਮੇਨ ਮੁਹਾਰਤ ਅਤੇ AI ਜਾਂ ਡੇਟਾ ਹੁਨਰ ਵਾਲੇ ਮੁਲਾਜ਼ਮਾਂ ਦੀ ਮੰਗ ਵਧੀ

ਨਵੀਂ ਦਿੱਲੀ: ਕੰਪਨੀਆਂ ਵਿਚਕਾਰ ਬਨਾਉਟੀ ਬੁੱਧੀ (ਏ.ਆਈ.) ਦੀ ਮਕਬੂਲੀਅਤ ਵਧਣ ਨਾਲ ਵਿਸ਼ੇਸ਼ ਰੂਪ ’ਚ ਦਾਖ਼ਲਾ ਪੱਧਰ ਦੀਆਂ ਭਰਤੀਆਂ ਪ੍ਰਭਾਵਤ ਹੋਈਆਂ ਹਨ। ਇਕ ਰੀਪੋਰਟ ’ਚ ਇਹ ਟੀਚਾ ਕਢਿਆ ਗਿਆ ਹੈ।

ਓਪਨਆਈ ਦੇ ਸਮਰਥਨ ’ਚ ਇੰਡੀਅਲ ਕੌਂਸਲ ਫ਼ਾਰ ਰੀਸਰਚ ਆਨ ਇੰਟਰਨੈਸ਼ਨਲ ਇਕੋਨੋਮਿਕ ਰਿਲੇਸ਼ਨਜ਼ (ਇਕ੍ਰੀਅਰ) ਦੇ ਇਕ ਅਧਿਐਨ ਮੁਤਾਬਕ, ਏ.ਆਈ. ਨੂੰ ਅਪਨਾਉਣ ਨਾਲ ਪੂਰੇ ਖੇਤਰ ’ਚ ਨਿਯੁਕਤੀਆਂ ਨੂੰ ਲੈ ਕੇ ਪ੍ਰਾਥਮਿਕਤਾਵਾਂ ਬਦਲ ਰਹੀਆਂ ਹਨ।

ਅਧਿਐਨ ਅਨੁਸਾਰ, 63 ਫ਼ੀ ਸਦੀ ਕੰਪਨੀਆਂ ’ਚ ਡੋਮੇਨ ਮੁਹਾਰਤ ਅਤੇ ਏ.ਆਈ. ਜਾਂ ਡੇਟਾ ਹੁਨਰ ਵਾਲੇ ਮੁਲਾਜ਼ਮਾਂ ਦੀ ਮੰਗ ਵਧੀ ਹੈ, ਕਿਉਂਕਿ ਏ.ਆਈ. ਉਨ੍ਹਾਂ ਦੇ ਮੁੱਖ ਕੰਮਕਾਜ ਨਾਲ ਏਕੀਕ੍ਰਿਤ ਹੋ ਗਿਆ ਹੈ।

‘ਏ.ਆਈ. ਐਂਡ ਜੌਬਸ : ਦਿਸ ਟਾਇਮ ਇਜ਼ ਨੋ ਡਿਫ਼ਰੈਂਟ’ ਸਿਰਲੇਖ ਵਾਲੀ ਰੀਪੋਰਟ ਭਾਰਤ ’ਚ ਹੁਣ ਤਕ ਦੇ ਜੇਨ ਏ.ਆਈ. ਮਕਬੂਲੀਅਤ ਦੇ ਕੰਪਨੀ ਪੱਧਰ ਦਾ ਮੁਲਾਂਕਣ ਹੈ। ਇਹ ਅਧਿਐਨ ਨਵੰਬਰ, 2025 ਅਤੇ ਜਨਵਰੀ, 2026 ਵਿਚਕਾਰ ਕੀਤਾ ਗਿਆ ਹੈ। ਇਸ ’ਚ ਭਾਰਤ ਦੇ 10 ਸ਼ਹਿਰਾਂ ਦੀਆਂ 650 ਸੂਚਨਾ ਤਕਨਾਲੋਜੀ ਕੰਪਨੀਆਂ ਦੀ ਪ੍ਰਤੀਕਿਰਿਆ ਸ਼ਾਮਲ ਹੈ।

ਇਸ ’ਚ ਦਸਿਆ ਗਿਆ, ‘‘ਕੰਪਨੀਆਂ ਨੇ ਕਿਹ ਹੈ ਕਿ ਏ.ਆਈ. ਕਾਰਨ ਨਿਯੁਕਤੀਆਂ ’ਚ ਮਾਮੂਲੀ ਕਮੀ ਆਈ ਹੈ। ਮੁੱਖ ਰੂਪ ’ਚ ਦਾਖ਼ਲਾ ਪੱਧਰ ’ਤੇ ਅਜਿਹਾ ਵੇਖਣ ਨੂੰ ਮਿਲ ਰਿਹਾ ਹੈ। ਨਾਲ ਹੀ ਦਰਮਿਆਨੇ ਅਤੇ ਸਿਖਰਲੇ ਪੱਧਰ ’ਤੇ ਭਰਤੀਆਂ ’ਚ ਸਥਿਰਤਾ ਵੀ ਹੈ।’’

ਰੀਪੋਰਟ ਕਹਿੰਦੀ ਹੈ ਕਿ ਸਾਫ਼ਟਵੇਅਰ ਡਿਵੈਲਪਰ ਅਤੇ ਡਾਟਾਬੇਸ ਪ੍ਰਸ਼ਾਸਕ ਵਰਗੇ ਏ.ਆਈ. ਦੀ ਜ਼ਰੂਰਤ ਵਾਲੇ ਖੇਤਰਾਂ ’ਚ ਮੰਗ ਸਭ ਤੋਂ ਜ਼ਿਆਦਾ ਵਧੀ ਹੈ। ਰੀਪੋਰਟ ’ਚ ਕਿਹਾ ਗਿਆ ਹੈ ਕਿ ਏ.ਆਈ. ਨਾਲ ਸਭ ਤੋਂ ਜ਼ਿਆਦਾ ਪ੍ਰਭਾਵਤ 1900 ਤੋਂ ਜ਼ਿਆਦਾ ਕਾਰੋਬਰੀ ਖੰਡਾਂ ’ਚ ਉਤਪਾਦਕਤਾ ’ਚ ਵਾਧਾ, ਗਿਰਾਵਟ ਤੋਂ ਕਾਫ਼ੀ ਜ਼ਿਆਦਾ ਹੈ।

ਸਰਵੇ ’ਚ ਸ਼ਾਮਲ ਅੱਧੀਆਂ ਤੋਂ ਜ਼ਿਆਦਾ ਕੰਪਨੀਆਂ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਜਾਗਰੂਕਤਾ ਜਾਂ ਸਿਖਲਾਈ ਜ਼ਰੀਏ ਏ.ਆਈ. ਨੂੰ ਅਪਨਾਉਣ ’ਚ ਮਦਦ ਕਰ ਰਹੀਆਂ ਹਨ। ਜਦਕਿ 38 ਫ਼ੀ ਸਵੀ ਹੋਰਾਂ ਨੇ ਕਿਹਾ ਕਿ ਉਹ ਅਜਿਹਾ ਕਰਨ ਦੀ ਤਿਆਰੀ ਕਰ ਰਹੀਆਂ ਹਨ।

ਹਾਲਾਂਕਿ ਇਸ ’ਚ ਕਿਹਾ ਗਿਆ ਹੈ ਕਿ ਸਿਖਲਾਈ ਦਾ ਘੇਰਾ ਅਜੇ ਸੀਮਤ ਹੈ ਅਤੇ ਸਿਰਫ਼ ਕੁੱਝ ਹੀ ਕੰਪਨੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਉਨ੍ਹਾਂ ਦੇ ਅੱਧੇ ਤੋਂ ਜ਼ਿਆਦਾ ਕਿਰਤ ਬਲ ਨੇ ਏ.ਆਈ. ਸਿਖਲਾਈ ਹਾਸਲ ਕੀਤੀ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement