ਤੁਰਕੀ 'ਚ ਡਿਊਟੀ 'ਤੇ ਤਾਇਨਾਤ ਪਿਤਾ ਦੇ ਘਰ ਆਇਆ ਛੋਟਾ ਮਹਿਮਾਨ

By : GAGANDEEP

Published : Feb 15, 2023, 11:18 am IST
Updated : Feb 15, 2023, 3:24 pm IST
SHARE ARTICLE
photo
photo

ਵੀਡੀਓ ਕਾਲ 'ਤੇ ਜਵਾਨ ਨੇ ਕੀਤਾ ਪੁੱਤ ਦਾ ਸਵਾਗਤ

 

ਨਵੀਂ ਦਿੱਲੀ:  ਤੁਰਕੀ ਵਿਚ ਆਪਰੇਸ਼ਨ ਦੋਸਤ ਦਾ ਹਿੱਸਾ ਬਣ ਕੇ ਗਏ ਹੌਲਦਾਰ ਰਾਹੁਲ ਚੌਧਰੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ। ਉਸ ਦੇ ਫੌਜੀ ਦੋਸਤਾਂ ਨੇ ਪੁੱਤਰ ਦਾ ਨਾਂ ਤੁਰਕੀ ਚੌਧਰੀ ਰੱਖਣ ਦੀ ਸਲਾਹ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਹਾਪੁੜ ਦਾ ਰਹਿਣ ਵਾਲਾ ਰਾਹੁਲ ਉਸ 99 ਮੈਂਬਰੀ ਟੀਮ ਦਾ ਹਿੱਸਾ ਹੈ ਜੋ ਤੁਰਕੀ ਗਈ ਸੀ। ਉਹ ਬੱਚੇ ਦੀ ਡਲਿਵਰੀ ਲਈ ਘਰ ਜਾਣ ਵਾਲਾ ਸੀ ਪਰ ਉਸ ਦਾ ਨਾਂ ਆਪ੍ਰੇਸ਼ਨ ਦੋਸਤ ਦੀ ਟੀਮ ਨੂੰ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : ਤੁਰਕੀ ਸੀਰੀਆ ਭੂਚਾਲ: ਮਰਨ ਵਾਲਿਆਂ ਦੀ ਗਿਣਤੀ 41 ਹਜ਼ਾਰ ਤੋਂ ਪਾਰ

ਜਾਣਕਾਰੀ ਮੁਤਾਬਕ ਰਾਹੁਲ ਦੀ ਪਤਨੀ ਦੀ 8 ਫਰਵਰੀ ਨੂੰ ਸੀਜੇਰੀਅਨ ਡਿਲੀਵਰੀ ਹੋਣੀ ਸੀ। ਛੁੱਟੀ ਲਈ ਅਰਜ਼ੀ ਦੇਣ ਤੋਂ ਪਹਿਲਾਂ ਹੀ ਉਸ ਦੇ ਪਾਸਪੋਰਟ 'ਤੇ ਮੋਹਰ ਲਗਾ ਦਿੱਤੀ ਗਈ ਸੀ। ਇਸ ਤੋਂ ਬਾਅਦ ਰਾਹੁਲ ਪਰਿਵਾਰ ਅਤੇ ਡਿਊਟੀ ਵਿਚਾਲੇ ਫਸ ਗਿਆ।

ਇਹ ਵੀ ਪੜ੍ਹੋ : ਭਾਰਤ ਦੇ ਨਕਸ਼ੇ 'ਤੇ ਘੁੰਮਦੇ ਨਜ਼ਰ ਆਏ ਅਕਸ਼ੈ ਕੁਮਾਰ , FIR ਦਰਜ  

ਰਾਹੁਲ ਨੇ ਇਸ ਦੁਬਿਧਾ 'ਚੋਂ ਨਿਕਲਣ ਲਈ ਆਪਣੇ ਸੀਨੀਅਰਜ਼ ਨਾਲ ਗੱਲ ਕੀਤੀ। ਰਾਹੁਲ ਦੇ ਸੀਨੀਅਰਾਂ ਨੇ ਪਤਨੀ ਨਾਲ ਗੱਲ ਕਰਨ ਲਈ ਕਿਹਾ। ਇਸ 'ਤੇ ਰਾਹੁਲ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਰਾਹੁਲ ਆਪਣਾ ਸਾਮਾਨ ਪੈਕ ਕਰਕੇ ਟੀਮ ਨਾਲ ਤੁਰਕੀ ਲਈ ਰਵਾਨਾ ਹੋ ਗਿਆ।

ਰਾਹੁਲ ਤੁਰਕੀ ਪਹੁੰਚਦੇ ਹੀ ਪਤਾ ਲੱਗਾ ਕਿ ਪਤਨੀ ਦਾ ਆਪਰੇਸ਼ਨ ਸ਼ੁਰੂ ਹੋ ਗਿਆ ਹੈ। ਕੁਝ ਸਮੇਂ ਬਾਅਦ ਉਸ ਨੂੰ ਪੁੱਤਰ ਦੇ ਜਨਮ ਦੀ ਖੁਸ਼ਖਬਰੀ ਮਿਲੀ। ਇਹ ਖ਼ਬਰ ਮਿਲਦਿਆਂ ਹੀ ਤੁਰਕੀ ਵਿੱਚ ਉਸ ਦੇ ਨਾਲ ਮੌਜੂਦ ਸਾਥੀਆਂ ਨੇ ਬੇਟੇ ਦਾ ਨਾਂ ਤੁਰਕੀ ਚੌਧਰੀ ਰੱਖਣ ਦੀ ਇੱਛਾ ਪ੍ਰਗਟਾਈ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement