ਮੱਧ-ਪ੍ਰਦੇਸ਼ ਦੇ ਸੀਐਮ ਸ਼ਹੀਦ ਦੇ ਪਰਵਾਰ ਨੂੰ ਦੇਣਗੇ 1 ਕਰੋੜ ਰੁਪਏ, ਸਰਕਾਰੀ ਨੌਕਰੀ ਤੇ ਮਕਾਨ
Published : Feb 15, 2019, 1:04 pm IST
Updated : Feb 15, 2019, 1:04 pm IST
SHARE ARTICLE
Sheed Ashwani Kumar Kashi
Sheed Ashwani Kumar Kashi

ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਕੱਲ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਮੱਧ ਪ੍ਰਦੇਸ਼ ਜਬਲਪੁਰ ਦੇ ਜਵਾਨ ਅਸ਼ਵਨੀ ਕੁਮਾਰ ਕਾਛੀ ਦੇ ਪਰਵਾਰ ਨੂੰ ਮੱਧ ਪ੍ਰਦੇਸ਼ ਸਰਕਾਰ...

ਭੋਪਾਲ: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਕੱਲ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਮੱਧ ਪ੍ਰਦੇਸ਼ ਜਬਲਪੁਰ ਦੇ ਜਵਾਨ ਅਸ਼ਵਨੀ ਕੁਮਾਰ ਕਾਛੀ ਦੇ ਪਰਵਾਰ ਨੂੰ ਮੱਧ ਪ੍ਰਦੇਸ਼ ਸਰਕਾਰ ਨੇ ਇੱਕ ਕਰੋੜ ਰੁਪਏ ਦੀ ਮਦਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਜਾਣਕਾਰੀ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਕਮਲਨਾਥ ਨੇ ਜਬਲਪੁਰ  ਦੇ ਸ਼ਹੀਦ ਅਸ਼ਵਨੀ ਕੁਮਾਰ ਕਾਛੀ  ਦੇ ਪਰਵਾਰ ਨੂੰ ਇੱਕ ਕਰੋੜ ਰੁਪਏ, ਇੱਕ ਘਰ ਅਤੇ ਪਰਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੇਣ ਦਾ ਐਲਾਨ ਕੀਤਾ ਹੈ।

MP CM Kamal NathMP CM Kamal Nath

ਕਮਲਨਾਥ ਨੇ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਸਮਰਪਿਤ ਕਰਦੇ ਹੋਏ ਕਿਹਾ ਕਿ ਦੁੱਖ ਦੀ ਘੜੀ ਵਿਚ ਪ੍ਰਦੇਸ਼ ਸਰਕਾਰ ਉਨ੍ਹਾਂ ਦੇ ਨਾਲ ਹੈ।  ਕੱਲ ਹੋਏ ਇਸ ਹਮਲੇ ਵਿੱਚ ਜਬਲਪੁਰ  ਦੇ ਸਿਹੋਰਾ ਦੇ ਗ੍ਰਾਮ ਖੁੜਾਵਲ ਨਿਵਾਸੀ ਜਵਾਨ ਅਸ਼ਵਨੀ ਕੁਮਾਰ ਕਾਛੀ ਵੀ ਸ਼ਹੀਦ ਹੋ ਗਏ। ਜ਼ਿਲ੍ਹਾ ਮੁੱਖ ਆਲਾ ਤੋਂ ਲਗਪਗ 60 ਕਿਲੋਮੀਟਰ ਦੂਰ ਗ੍ਰਾਮ ਖੁੜਾਵਲ ਵਿਚ ਇਸ ਖਬਰ ਤੋਂ ਬਾਅਦ ਸੋਗ ਛਾਇਆ ਹੋਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement