ਹਿਨਾ ਜੈਸਵਾਲ ਬਣੀ ਏਅਰਫੋਰਸ ਦੀ ਪਹਿਲੀ ਮਹਿਲਾ ਫਲਾਈਟ ਇੰਜੀਨੀਅਰ
Published : Feb 15, 2019, 1:44 pm IST
Updated : Feb 15, 2019, 1:44 pm IST
SHARE ARTICLE
Hina Jaiswal
Hina Jaiswal

ਫਲਾਈਟ ਲੈਫ਼ਟੀਨੈਂਟ ਹਿਨਾ ਜੈਸਵਾਲ ਇੰਡੀਅਨ ਏਅਰ ਫੋਰਸ ਵਿਚ ਦੇਸ਼ ਦੀ ਪਹਿਲੀ ਮਹਿਲਾ ਫਲਾਈਟ ਇੰਜੀਨੀਅਰ...

ਬੈਂਗਲੁਰੂ : ਫਲਾਈਟ ਲੈਫ਼ਟੀਨੈਂਟ ਹਿਨਾ ਜੈਸਵਾਲ ਇੰਡੀਅਨ ਏਅਰ ਫੋਰਸ ਵਿਚ ਦੇਸ਼ ਦੀ ਪਹਿਲੀ ਮਹਿਲਾ ਫਲਾਈਟ ਇੰਜੀਨੀਅਰ ਦੇ ਤੌਰ ’ਤੇ ਸ਼ਾਮਿਲ ਕੀਤੀ ਗਈ ਹੈ।  ਅੱਗੇ ਬਤੌਰ ਫਲਾਈਟ ਇੰਜੀਨੀਅਰ ਉਹ ਆਪਰੇਸ਼ਨਲ ਹੈਲੀਕਾਪਟਰ ਯੂਨੀਟਸ ਵਿਚ ਸ਼ਾਮਿਲ ਕੀਤੀ ਜਾਵੇਗੀ। ਉਨ੍ਹਾਂ ਨੇ ਇਥੇ ਦੇ ਯੇਲਾਹੰਕਾ ਸਥਿਤ 112 ਹੈਲੀਕਾਪਟਰ ਏਅਰਫੋਰਸ ਸਟੇਸ਼ਨ ਤੋਂ ਫਲਾਈਟ ਇੰਜੀਨੀਅਰਿੰਗ ਦਾ ਕੋਰਸ ਪੂਰਾ ਕੀਤਾ ਸੀ। ਹਿਨਾ 2014 ਫਲਾਈਟ ਇੰਜੀਨੀਅਰ ਕੋਰਸ ਲਈ ਚੁਣੀ ਗਈ ਸੀ। 

ਉਨ੍ਹਾਂ ਨੇ ਆਈਏਐਫ਼ ਦੀ ਇੰਜੀਨੀਅਰਿੰਗ ਬ੍ਰਾਂਚ ਵਿਚ 5 ਜਨਵਰੀ, 2015 ਵਿਚ ਇਹ ਕੋਰਸ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਏਅਰ ਮਿਜ਼ਾਇਲ ਸਕਵਾਡਰਨ ਲਈ ਫਰੰਟਲਾਈਨ ਸਰਫੇਸ ਵਿਚ ਚੀਫ਼ ਆਫ਼ ਫ਼ਾਇਰਿੰਗ ਟੀਮ ਅਤੇ ਬੈਟਰੀ ਕਮਾਂਡਰ ਦੇ ਤੌਰ ’ਤੇ ਕੰਮ ਕੀਤਾ ਸੀ। ਛੇ ਮਹੀਨੇ ਵਿਚ ਹਿਨਾ ਨੇ ਕੜੀ ਸਿਖਲਾਈ ਲਈ। ਇਹ ਠੀਕ ਉਹੋ ਜਿਹਾ ਹੀ ਸੀ ਜੋ ਪੁਰਸ਼ਾਂ ਨੂੰ ਦਿਤੀ ਜਾਂਦੀ ਹੈ। ਹਿਨਾ ਚੰਡੀਗੜ੍ਹ ਦੀ ਰਹਿਣ ਵਾਲੀ ਹੈ।

ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਦੀ ਬੈਚਲਰ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਦੇ ਮਾਤਾ-ਪਿਤਾ ਡੀ.ਕੇ. ਜੈਸਵਾਲ ਅਤੇ ਅਨਿਤਾ ਜੈਸਵਾਲ ਨੇ ਦੱਸਿਆ ਕਿ ਉਸ ਦਾ ਸੁਪਨਾ ਪੂਰਾ ਹੋ ਗਿਆ ।  ਉਨ੍ਹਾਂ ਨੇ ਦੱਸਿਆ ਕਿ ਬਚਪਨ ਤੋਂ ਹੀ ਹਿਨਾ ਸੈਨਿਕਾਂ ਦੀ ਯੂਨੀਫਾਰਮ ਪਹਿਨਦੀ ਸੀ। ਹੁਣ ਉਸ ਦਾ ਸੁਪਨਾ ਪੂਰਾ ਹੋ ਗਿਆ।

Location: India, Karnataka, Bengaluru

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement