ਰਾਹ ਚਲਦੇ ਬਜ਼ੁਰਗ ਨੂੰ ਪਿਆ ਦਿਲ ਦਾ ਦੌਰਾ, ਮਹਿਲਾ ਪੁਲਿਸ ਕਰਮੀ ਨੇ ਸੀਪੀਆਰ ਦੇ ਕੇ ਬਚਾਈ ਜਾਨ

By : GAGANDEEP

Published : Dec 14, 2022, 7:47 am IST
Updated : Dec 14, 2022, 8:17 am IST
SHARE ARTICLE
photo
photo

ਮਹਿਲਾ ਪੁਲਿਸ ਕਰਮੀ ਦਾ ਸੀ.ਪੀ.ਆਰ. ਦੇਣ ਦਾ ਵੀਡੀਉ ਸੋਸ਼ਲ ਮੀਡੀਆ ’ਤੇ ਹੋ ਰਿਹਾ ਵਾਇਰਲ

 

ਗਵਾਲੀਅਰ: ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਆਵਾਜਾਈ ਪੁਲਿਸ ਦੀ ਮਹਿਲਾ ਸਬ ਇੰਸਪੈਕਟਰ ਸੋਨਮ ਪਾਰਾਸ਼ਰ ਨੇ ਸਮੇਂ ’ਤੇ ਇਕ ਬਜ਼ੁਰਗ ਨੂੰ ਕਾਰਡਿਓਪਲਮੋਨਰੀ ਰਿਸਸਿਟੇਸ਼ਨ (ਸੀ.ਪੀ.ਆਰ.) ਦੇ ਕੇ ਉਨ੍ਹਾਂ ਦੀ ਜਾਨ ਬਚਾਈ ਅਤੇ ਸਮੇਂ ’ਤੇ ਹਸਪਤਾਲ ਪਹੁੰਚਾਇਆ। ਮਹਿਲਾ ਪੁਲਿਸ ਕਰਮੀ ਦਾ ਸੀ.ਪੀ.ਆਰ. ਦੇਣ ਦਾ ਇਕ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ। ਇਹ ਘਟਨਾ ਸੋਮਵਾਰ ਸਵੇਰੇ ਗਵਾਲੀਅਰ ਦੇ ਗੋਲੇ ਦੇ ਮੰਦਰ ਚੌਰਾਹੇ ’ਤੇ ਉਸ ਸਮੇਂ ਵਾਪਰੀ, ਜਦੋਂ ਸੋਨਮ ਆਵਾਜਾਈ ਦੇ ਪ੍ਰਬੰਧਨ ਲਈ ਉੱਥੇ ਡਿਊਟੀ ’ਤੇ ਤਾਇਨਾਤ ਸੀ।

ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਮੰਗਲਵਾਰ ਨੂੰ ਟਵੀਟ ਕੀਤਾ,‘‘ਦਤੀਆ ਦੀ ਧੀ ਅਤੇ ਗਵਾਲੀਅਰ ਪੁਲਿਸ ’ਚ ਸਬ ਇੰਸਪੈਕਟਰ ਦੇ ਅਹੁਦੇ ’ਤੇ ਤਾਇਨਾਤ ਸੋਨਮ ਪਾਰਾਸ਼ਰ ਨੇ ਰਾਹ ਚਲਦੇ ਬਜ਼ੁਰਗ ਅਨਿਲ ਉਪਾਧਿਆਏ ਜੀ ਨੂੰ ਸਮੇਂ ’ਤੇ ਸੀ.ਪੀ.ਆਰ. ਦੇ ਕੇ ਉਨ੍ਹਾਂ ਦੀ ਜਾਨ ਬਚਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਅੱਜ ਵੀਡੀਉ ਕਾਲ ’ਤੇ ਗੱਲ ਕਰ ਕੇ ਧੀ ਸੋਨਮ ਦਾ ਹੌਂਸਲਾ ਵਧਾਉਣ ਦੇ ਨਾਲ ਵਧਾਈ ਦਿਤੀ।’’

ਉਥੇ ਹੀ ਸੀ.ਪੀ.ਆਰ. ਦੇਣ ਵਾਲੀ ਮਹਿਲਾ ਪੁਲਿਸ ਕਰਮੀ ਸੋਨਮ ਨੇ ਦਸਿਆ,‘‘ਸੀ.ਪੀ.ਆਰ. ਦੇਣਾ ਉਨ੍ਹਾਂ ਨੂੰ ਸਿਖਲਾਈ ਦੇ ਸਮੇਂ ਸਿਖਾਇਆ ਗਿਆ ਸੀ ਅਤੇ ਜਿਵੇਂ ਹੀ ਉਸ ਨੇ ਬਜ਼ੁਰਗ ਦੀ ਸਥਿਤੀ ਦੇਖੀ, ਉਸ ਸਮੇਂ ਉਹ ਸਮਝ ਗਈ ਕਿ ਉਨ੍ਹਾਂ ਨੂੰ ਹਲਕਾ ਦਿਲ ਦਾ ਦੌਰਾ ਪਿਆ ਹੈ। ਇਸ ਲਈ ਸੀ.ਪੀ.ਆਰ. ਦੇਣੀ ਜ਼ਰੂਰੀ ਹੈ। ਸੀ.ਪੀ.ਆਰ. ਨਾਲ ਬਜ਼ੁਰਗ ਨੇ ਅੱਖਾਂ ਖੋਲ੍ਹੀਆਂ ਅਤੇ ਉਨ੍ਹਾਂ ਨੂੰ ਤੁਰਤ ਹਸਪਤਾਲ ਪਹੁੰਚਾਇਆ।’’    

ਸੋਨਮ ਨੇ ਕਿਹਾ,‘‘ਬਜ਼ੁਰਗ ਅਨਿਲ ਉਪਾਧਿਆਏ ਕੰਪਨੀ ਤੋਂ ਸੇਵਾਮੁਕਤ ਹੋਏ ਹਨ ਅਤੇ ਗੋਲਾ ਦਾ ਮੰਦਰ ਇਲਾਕੇ ’ਚ ਹੀ ਰਹਿੰਦੇ ਹਨ। ਮੇਰੀਆਂ ਕੋਸ਼ਿਸ਼ਾਂ ਨਾਲ ਇਕ ਵਿਅਕਤੀ ਦੀ ਜਾਨ ਬਚ ਗਈ ਅਤੇ ਮੈਂ ਅਪਣੀ ਡਿਊਟੀ ਕੀਤੀ ਹੈ ਅਤੇ ਇਸ ਤਰ੍ਹਾਂ ਦਾ ਕੰਮ ਹਰ ਵਿਅਕਤੀ ਨੂੰ ਕਰਨਾ ਚਾਹੀਦਾ, ਜਿਸ ਨਾਲ ਜਾਨ ਬਚਾਈ ਜਾ ਸਕੇ।’’    
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement