ਪ੍ਰੇਮੀ ਨੇ ਪ੍ਰੇਮਿਕਾ ਨੂੰ ਦਿੱਤੀ ਰੂਹ ਕੰਬਾਊ ਮੌਤ, ਜਾਣ ਕੇ ਰੌਂਗਟੇ ਹੋ ਜਾਣਗੇ ਖੜੇ

By : GAGANDEEP

Published : Nov 14, 2022, 2:24 pm IST
Updated : Nov 14, 2022, 2:48 pm IST
SHARE ARTICLE
photo
photo

ਪ੍ਰੇਮੀ ਨੇ ਪ੍ਰੇਮਿਕਾ ਦੀ ਲਾਸ਼ ਦੇ ਕੀਤੇ 35 ਟੁਕੜੇ

 

ਨਵੀਂ ਦਿੱਲੀ: ਦਿੱਲੀ 'ਚ ਲਿਵ-ਇਨ ਰਿਲੇਸ਼ਨ 'ਚ ਰਹਿਣ ਵਾਲੀ ਇਕ ਮੁਟਿਆਰ ਦਾ ਉਸ ਦੇ ਪ੍ਰੇਮੀ ਨੇ ਕਤਲ ਕਰ ਕੇ ਲਾਸ਼ ਦੇ ਕਈ ਹਿੱਸਿਆਂ 'ਚ ਟੁਕੜੇ-ਟੁਕੜੇ ਕਰ ਦਿੱਤੇ। ਲੜਕੀ ਦੇ ਕਤਲ ਮਾਮਲੇ 'ਚ 5 ਮਹੀਨਿਆਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਵਿਅਕਤੀ ਦੀ ਹੱਤਿਆ ਕਰਨ ਤੋਂ ਬਾਅਦ ਲੜਕੀ ਦੀ ਲਾਸ਼ ਦੇ ਕਈ ਟੁਕੜੇ ਕਰ ਕੇ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਸੁੱਟ ਦਿੱਤੇ ਸਨ। ਪੁਲਿਸ ਸੂਤਰਾਂ ਮੁਤਾਬਕ ਆਫਤਾਬ ਨੇ ਸ਼ਰਧਾ ਦੀ ਲਾਸ਼ ਦੇ 35 ਟੁਕੜੇ ਆਪਣੇ ਘਰ 'ਚ ਰੱਖੇ ਸਨ। ਇਸ ਦੇ ਲਈ ਆਫਤਾਬ ਨੇ ਨਵਾਂ ਵੱਡਾ ਫਰਿੱਜ ਖਰੀਦਿਆ ਅਤੇ ਲਾਸ਼ ਦੇ ਟੁਕੜਿਆਂ ਨੂੰ 18 ਦਿਨਾਂ ਤੱਕ ਘਰ 'ਚ ਰੱਖਿਆ।
ਰਾਤ ਦੇ 2 ਵਜੇ ਉਹ ਇਕ-ਇਕ ਕਰਕੇ ਲਾਸ਼ ਦੇ ਟੁਕੜਿਆਂ ਨੂੰ ਪਲਾਸਟਿਕ ਦੇ ਥੈਲੇ ਵਿਚ ਪਾ ਕੇ ਸੁੱਟ ਦਿੰਦਾ ਸੀ। ਹੁਣ ਤੱਕ ਕਰੀਬ 10 ਤੋਂ 15 ਲਾਸ਼ਾਂ ਦੇ ਟੁਕੜੇ ਬਰਾਮਦ ਕੀਤੇ ਜਾ ਚੁੱਕੇ ਹਨ।

ਜਿਸ ਲੜਕੀ ਦਾ ਕਤਲ ਕੀਤਾ ਗਿਆ ਸੀ, ਉਹ ਮੁੰਬਈ ਦੀ ਇੱਕ ਮਲਟੀਨੈਸ਼ਨਲ ਕੰਪਨੀ ਦੇ ਕਾਲ ਸੈਂਟਰ ਵਿੱਚ ਕੰਮ ਕਰਦੀ ਸੀ। ਕਤਲ ਦਾ ਮੁਲਜ਼ਮ ਆਫਤਾਬ ਅਮੀਨ ਪੂਨਾਵਾਲਾ ਮੁੰਬਈ ਦੇ ਮਲਾਡ ਇਲਾਕੇ ਦੀ ਰਹਿਣ ਵਾਲੀ 26 ਸਾਲਾ ਸ਼ਰਧਾ ਵਾਕਰ ਨੂੰ ਵਿਆਹ ਦੇ ਬਹਾਨੇ ਦਿੱਲੀ ਲੈ ਕੇ ਆਇਆ ਸੀ। ਵਿਕਾਸ ਮਦਨ ਵਾਕਰ (59) ਨੇ 8 ਨਵੰਬਰ ਨੂੰ ਦਿੱਲੀ ਦੇ ਮਹਿਰੌਲੀ ਥਾਣੇ ਵਿੱਚ ਆਪਣੀ ਧੀ ਨੂੰ ਅਗਵਾ ਕਰਨ ਲਈ ਐਫਆਈਆਰ ਦਰਜ ਕਰਵਾਈ ਸੀ। ਸ਼ਰਧਾ ਦੇ ਪਿਤਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਮਹਾਰਾਸ਼ਟਰ ਦੇ ਪਾਲਘਰ 'ਚ ਰਹਿੰਦੀ ਸੀ।

ਉਸ ਦੀ 26 ਸਾਲਾ ਬੇਟੀ ਸ਼ਰਧਾ ਵਾਕਰ ਮੁੰਬਈ ਦੇ ਮਲਾਡ ਇਲਾਕੇ 'ਚ ਸਥਿਤ ਇਕ ਮਲਟੀਨੈਸ਼ਨਲ ਕੰਪਨੀ ਦੇ ਕਾਲ ਸੈਂਟਰ 'ਚ ਕੰਮ ਕਰਦੀ ਸੀ। ਉੱਥੇ ਹੀ ਸ਼ਰਧਾ ਦੀ ਮੁਲਾਕਾਤ ਆਫਤਾਬ ਅਮੀਨ ਨਾਲ ਹੋਈ। ਫਿਰ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਅਤੇ ਉਹ ਲਿਵ-ਇਨ ਰਿਲੇਸ਼ਨ ਵਿੱਚ ਰਹਿਣ ਲੱਗੇ। ਜਦੋਂ ਪਰਿਵਾਰ ਨੂੰ ਇਸ ਰਿਸ਼ਤੇ ਦਾ ਪਤਾ ਲੱਗਾ ਤਾਂ ਉਨ੍ਹਾਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪਰਿਵਾਰ ਦੇ ਵਿਰੋਧ ਤੋਂ ਬਾਅਦ ਸ਼ਰਧਾ ਅਤੇ ਆਫਤਾਬ ਅਚਾਨਕ ਮੁੰਬਈ ਛੱਡ ਕੇ ਚਲੇ ਗਏ। ਇਸ ਤੋਂ ਬਾਅਦ ਉਹ ਮਹਿਰੌਲੀ ਦੇ ਛਤਰਪੁਰ ਇਲਾਕੇ ਵਿੱਚ ਰਹਿਣ ਲੱਗ ਪਏ।

ਪਰ ਇਸੇ ਦੌਰਾਨ ਸ਼ਰਧਾ ਦਾ ਫ਼ੋਨ ਨੰਬਰ ਬੰਦ ਆਉਣ ਲੱਗਾ। ਜਦੋਂ ਉਸ ਦਾ ਪਿਤਾ 8 ਨਵੰਬਰ ਨੂੰ ਛੱਤਰਪੁਰ ਸਥਿਤ ਉਸ ਫਲੈਟ 'ਤੇ ਗਿਆ, ਜਿੱਥੇ ਉਸ ਦੀ ਬੇਟੀ ਕਿਰਾਏ 'ਤੇ ਰਹਿੰਦੀ ਸੀ, ਤਾਂ ਉਥੇ ਤਾਲਾ ਲੱਗਾ ਮਿਲਿਆ। ਇਸ ਤੋਂ ਬਾਅਦ ਉਹ ਮਹਿਰੌਲੀ ਥਾਣੇ ਪਹੁੰਚੇ ਅਤੇ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ। ਪੁਲਿਸ ਨੇ ਸ਼ਨੀਵਾਰ ਨੂੰ ਆਫਤਾਬ ਨੂੰ ਫੜ ਲਿਆ।

ਆਫਤਾਬ ਨੇ ਦੱਸਿਆ ਕਿ ਸ਼ਰਧਾ ਅਕਸਰ ਉਸ 'ਤੇ ਵਿਆਹ ਲਈ ਦਬਾਅ ਪਾਉਂਦੀ ਸੀ। ਇਸ ਗੱਲ ਨੂੰ ਲੈ ਕੇ ਦੋਵਾਂ 'ਚ ਲੜਾਈ ਹੁੰਦੀ ਰਹਿੰਦੀ ਸੀ। 18 ਮਈ ਨੂੰ ਝਗੜੇ ਦੌਰਾਨ ਉਸ ਨੇ ਸ਼ਰਧਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਕਈ ਟੁਕੜਿਆਂ ਵਿੱਚ ਕੱਟ ਕੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਸੁੱਟ ਦਿੱਤਾ ਗਿਆ। ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਸ਼ਰਧਾ ਦੀ ਲਾਸ਼ ਦੇ ਟੁਕੜਿਆਂ ਦੀ ਭਾਲ ਕੀਤੀ ਜਾ ਰਹੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement