ਅੰਤਰਰਾਸ਼ਟਰੀ ਅਥਲੀਟ ਪਰਵਿੰਦਰ ਚੌਧਰੀ ਨੇ ਕੀਤੀ ਖੁਦਕੁਸ਼ੀ, ਹੋਸਟਲ 'ਚ ਮਿਲੀ ਲਾਸ਼ 
Published : Nov 14, 2018, 3:50 pm IST
Updated : Nov 14, 2018, 3:50 pm IST
SHARE ARTICLE
Suicide
Suicide

ਦੋਸਤਾਂ ਮੁਤਾਬਕ ਪਰਵਿੰਦਰ ਕਾਫੀ ਮਿਲਣਸਾਰ ਸੁਭਾਅ ਦਾ ਸੀ। ਕਿਸੇ ਨੂੰ ਵੀ ਉਸ ਦੀ ਖ਼ੁਦਕੁਸ਼ੀ ਦਾ ਕਾਰਨ ਸਮਝ ਵਿਚ ਨਹੀਂ ਆ ਰਿਹਾ ਹੈ।

ਨਵੀਂ ਦਿੱਲੀ , ( ਭਾਸ਼ਾ ) :  ਅੰਤਰਰਾਸ਼ਟਰੀ ਅਥਲੀਟ ਪਰਵਿੰਦਰ ਚੌਧਰੀ ਨੇ ਦਿੱਲੀ ਵਿਖੇ ਨਹਿਰੂ ਸਟੇਡੀਆਮ ਦੇ ਹੋਸਟਲ ਵਿਚ ਖੁਦਕੁਸ਼ੀ ਕਰ ਲਈ। ਪਰਵਿੰਦਰ ਨੇ ਹੋਸਟਲ ਦੇ ਕਮਰੇ ਵਿਚ ਫਾਹਾ ਲਗਾ ਕੇ ਜਾਨ ਦੇ ਦਿਤੀ। ਦੱਸ ਦਈਏ ਕਿ ਪਰਵਿੰਦਰ ਅਲੀਗੜ੍ਹ ਦਾ ਰਹਿਣ ਵਾਲਾ ਸੀ ਅਤੇ ਇਥੇ ਇਕ ਕੈਂਪ ਵਿਚ ਹਿੱਸਾ ਲੈਣ ਆਇਆ ਹੋਇਆ ਸੀ। 18 ਸਾਲ ਦੇ ਪਰਵਿੰਦਰ ਦੀ ਚੋਣ ਕੁਝ ਚਿਰ ਪਹਿਲਾਂ ਹੀ ਖੇਡਾਂ ਦੇ ਕੋਟੋ ਵਿਚੋਂ ਹੋਈ ਸੀ।

ਉਸ ਦੇ ਇਸ ਕਦਮ ਨਾਲ ਉਸ ਦੇ ਦੋਸਤ ਸਦਮੇ ਵਿਚ ਹਨ। ਦੋਸਤਾਂ ਮੁਤਾਬਕ ਪਰਵਿੰਦਰ ਕਾਫੀ ਹਸਮੁਖ ਅਤੇ ਮਿਲਣਸਾਰ ਸੁਭਾਅ ਦਾ ਸੀ। ਕਿਸੇ ਨੂੰ ਵੀ ਉਸ ਦੀ ਖ਼ੁਦਕੁਸ਼ੀ ਦਾ ਕਾਰਨ ਸਮਝ ਵਿਚ ਨਹੀਂ ਆ ਰਿਹਾ ਹੈ। ਉਥੇ ਹੀ ਹਾਦਸੇ ਦੀ ਖ਼ਬਰ ਮਿਲਦੇ ਹੀ ਮੌਕੇ ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ। ਪੁਲਿਸ ਨੇ ਕਮਰੇ ਨੂੰ ਸੀਲ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

ਭਾਰਤੀ ਖੇਡ ਅਥਾਰਿਟੀ ਮੁਤਾਬਕ ਕੱਲ ਸਵੇਰੇ ਪਰਵਿੰਦਰ ਚੌਧਰੀ ਦੀ ਅਪਣੇ ਪਿਤਾ ਨਾਲ ਕਿਸੇ ਮਾਮਲੇ ਦੇ ਸਬੰਧ ਵਿਚ ਗੱਲਬਾਤ ਹੋਈ ਸੀ। ਗੱਲਬਾਤ ਦੌਰਾਨ ਦੋਹਾਂ ਪਿਓ-ਪੁੱਤ ਵਿਚਕਾਰ ਕਿਸੇ ਗੱਲ ਤੇ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਪਰਵਿੰਦਰ ਦੀ ਭੈਣ ਨੇ ਉਸ ਨਾਲ ਫੋਨ ਤੇ ਗੱਲ ਵੀ ਕੀਤੀ ਸੀ। ਇਸ ਦੌਰਾਨ ਵੀ ਦੋਹਾਂ ਵਿਚਕਾਰ ਕਿਸੇ ਵਿਵਾਦ ਨੂੰ ਲੈ ਕੇ ਗੱਲਬਾਤ ਹੋਈ ਸੀ।

ਪਰ ਕਿਸੇ ਨੂੰ ਵੀ ਉਸ ਵੱਲੋਂ ਚੁੱਕੇ ਗਏ ਇਸ ਖਤਰਨਾਕ ਕਦਮ ਬਾਰੇ ਪਤਾ ਨਹੀਂ ਲਗ ਸਕਿਆ। ਹਾਦਸੇ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਨੇ ਇਸ ਦੀ ਸੂਚਨਾ ਪਰਵਿੰਦਰ ਦੇ ਪਰਵਾਰ ਵਾਲਿਆਂ ਨੂੰ ਦਿਤੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement