ਰੇਮੰਡ ਦੇ ਚੇਅਰਮੈਨ ਗੌਤਮ ਸਿੰਘਾਨੀਆ ਨੇ ਅਹੁਦੇ ਤੋਂ ਦਿਤਾ ਅਸਤੀਫਾ
Published : Nov 14, 2018, 6:38 pm IST
Updated : Nov 14, 2018, 6:38 pm IST
SHARE ARTICLE
Gautam Hari Singhania, Chairman and Managing Director, Raymond Group
Gautam Hari Singhania, Chairman and Managing Director, Raymond Group

ਰੇਮੰਡ ਅਪੈਰਲ ਲਿਮਟਿਡ ਦੇ ਚੇਅਰਮੈਨ ਗੌਤਮ ਸਿੰਘਾਨੀਆ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ। ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਬੁੱਧਵਾਰ ਨੂੰ...

ਨਵੀਂ ਦਿੱਲੀ : (ਭਾਸ਼ਾ) ਰੇਮੰਡ ਅਪੈਰਲ ਲਿਮਟਿਡ ਦੇ ਚੇਅਰਮੈਨ ਗੌਤਮ ਸਿੰਘਾਨੀਆ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ। ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਬੁੱਧਵਾਰ ਨੂੰ ਬਾਂਬੇ ਸਟਾਕ ਐਕਸਚੇਂਜ (ਬੀਐਸਈ) ਫਾਇਲਿੰਗ ਵਿਚ ਦਿਤੀ ਹੈ। ਕੰਪਨੀ ਬੋਰਡ ਨੇ ਨਿਰਵਿਕ ਸਿੰਘ ਨੂੰ ਨਾਨ - ਐਗਜ਼ੀਕਿਊਟੀਵ ਚੇਅਰਮੈਨ ਨਿਯੁਕਤ ਕੀਤਾ। ਨਾਲ ਹੀ ਅੰਸ਼ੁ ਸਰੀਨ ਅਤੇ ਗੌਤਮ ਤਰਿਵੇਦੀ ਨੂੰ ਬੋਰਡ ਵਿਚ ਮੈਂਬਰੀ ਦਿਤੀ ਹੈ। ਹਾਲਾਂਕਿ ਗੌਤਮ ਸਿੰਘਾਨੀਆ ਕੰਪਨੀ ਬੋਰਡ ਵਿਚ ਸ਼ਾਮਿਲ ਰਹਿਣਗੇ। 

Raymond chairman resignsRaymond chairman resigns

ਦੱਸ ਦਈੲ ਕਿ ਬੀਤੇ ਮਹੀਨੇ ਹੀ ਰੇਮੰਡ ਗਰੁਪ ਦੇ ਸੰਸਥਾਪਕ ਵਿਜੈਪਤ ਸਿੰਘਾਨੀਆ ਅਤੇ ਉਨ੍ਹਾਂ ਦੇ  ਬੇਟੇ ਗੌਤਮ ਸਿੰੰਘਾਨੀਆ ਵਿਚ ਆਪਸੀ ਤਣਾਅ ਦੀਆਂ ਖਬਰਾਂ ਆਈਆਂ ਸੀ। ਇਸ ਵਿਵਾਦ ਤੋਂ ਬਾਅਦ ਰੇਮੰਡ ਗਰੁਪ ਦੇ ਸੇਵਾ ਮੁਕਤ ਚੇਅਰੇਮੈਨ ਦਾ ਅਹੁਦਾ ਖੋਹ ਲਿਆ ਸੀ। ਨਿਰਵਿਕ ਸਿੰਘ 27 ਸਾਲ ਦੇ ਹਨ ਜੋ ਮਾਰਕਟਿੰਗ ਅਤੇ ਕੰਮਿਉਨਿਕੇਸ਼ਨਸ ਇੰਡਸਟਰੀ ਵਿਚ ਕੰਮ ਕਰ ਚੁੱਕੇ ਹੈ। ਫਿਲਹਾਲ ਉਹ ਗੇ ਗ੍ਰੇ ਗਰੁਪ ਦੇ ਚੇਅਰਮੈਨ ਅਤੇ ਸੀਈਓ ਹਨ। ਨਿਰਵਿਕ ਸਿੰਘ ਇਸ ਤੋਂ ਪਹਿਲਾਂ ਲਿਪਟਨ ਇੰਡੀਆ ਦੇ ਨਾਲ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਅਪਣੇ ਕਰਿਅਰ ਦੀ ਸ਼ੁਰੂਆਤ ਯੂਨੀਲੀਵਰ ਕੰਪਨੀ ਦੇ ਨਾਲ ਕੀਤੀ ਸੀ। 

Raymond chairman Gautam SinghaniaRaymond chairman Gautam Singhania

ਨਿਰਵਿਕ ਸਿੰਘ ਦੀ ਨਿਯੁਕਤੀ ਨੂੰ ਲੈ ਕੇ ਗੌਤਮ ਸਿੰਘਾਨੀਆ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਗਵਰਨੈਂਸ ਲਈ ਉੱਚ ਪੱਧਰ ਤੈਅ ਕਰਨ ਦੀ ਗੱਲ ਕਰਦਾ ਰਿਹਾ ਹਾਂ। ਮੈਨੂੰ ਇਸ ਗੱਲ ਦੀ ਪੂਰੀ ਤਰ੍ਹਾਂ ਤੋਂ ਖੁਸ਼ੀ ਹੈ ਕਿ ਨਿਰਵਿਕ ਸਿੰਘ ਨੂੰ ਕੰਪਨੀ ਦੇ ਨਾਨ - ਐਗਜ਼ੀਕਿਉਟਿਵ ਚੇਅਰਮੈਨ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਮੈਨੂੰ ਉਮੀਦ ਹੈ ਕਿ ਨਿਰਵਿਕ ਦੀ ਅਗਵਾਈ ਵਿਚ ਕੰਪਨੀ ਦਾ ਪ੍ਰਦਰਸ਼ਨ ਬਿਹਤਰ ਹੋਵੇਗਾ। ਨਾਲ ਹੀ ਮੈਂ ਅੰਸ਼ੁ ਸਰੀਨ ਅਤੇ ਗੌਤਮ ਤ੍ਰੀਵੇਦੀ ਨੂੰ ਵੀ ਬੋਰਡ ਦੇ ਨਵੇਂ ਮੈਂਬਰ ਦੇ ਤੌਰ 'ਤੇ ਸਵਾਗਤ ਕਰਦਾ ਹਾਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement