ਸ਼ਮਸ਼ਾਨਘਾਟ ਗਏ ਬੇਟੀ ਨੂੰ ਦਫ਼ਨਾਉਣ, ਉਥੇ ਹੀ ਮਿੱਟੀ 'ਚ ਦਫ਼ਨ ਮਿਲੀ ਦੂਜੀ ਜ਼ਿੰਦਾ ਬੇਟੀ
Published : Oct 14, 2019, 3:05 pm IST
Updated : Oct 14, 2019, 3:05 pm IST
SHARE ARTICLE
Bareilly Newborn Baby
Bareilly Newborn Baby

ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ ਇਹ ਕਹਾਵਤ ਤਾਂ ਤੁਸੀਂ ਕਈ ਵਾਰ ਸੁਣੀ ਹੋਵੇਗੀ ਪਰ ਇਹ ਸੱਚ ਹੋਇਆ ਹੈ

ਬਰੇਲੀ : ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ ਇਹ ਕਹਾਵਤ ਤਾਂ ਤੁਸੀਂ ਕਈ ਵਾਰ ਸੁਣੀ ਹੋਵੇਗੀ ਪਰ ਇਹ ਸੱਚ ਹੋਇਆ ਹੈ ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਜਿੱਥੇ ਇੱਕ ਮ੍ਰਿਤਕ ਬੱਚੀ ਨੂੰ ਦਫਨਾਉਣ ਪਹੁੰਚੇ ਪਿਤਾ ਨੂੰ ਉਸੇ ਦੇ ਰੂਪ 'ਚ ਧਰਤੀ ਨੇ ਦੂਜੀ ਬੇਟੀ ਦੇ ਦਿੱਤੀ। ਦਰਅਸਲ ਬਰੇਲੀ 'ਚ ਇਕ ਔਰਤ ਨੇ ਸਮੇਂ ਤੋਂ ਪਹਿਲਾਂ ਹੀ ਇਕ ਬੱਚੀ ਨੂੰ ਜਨਮ ਦਿੱਤਾ, ਜਿਸ ਨੇ ਇਸ ਦੁਨੀਆ 'ਚ ਆਉਣ ਦੇ ਥੋੜ੍ਹੀ ਦੇਰ ਬਾਅਦ ਹੀ ਦਮ ਤੋੜ ਦਿੱਤਾ। ਪਰਿਵਾਰ ਬੇਹੱਦ ਦੁਖੀ ਮਾਹੌਲ 'ਚ ਆਪਣੀ ਨਵਜਾਤ ਬੱਚੀ ਨੂੰ ਦਫਨਾਉਣ ਸ਼ਮਸ਼ਾਨ ਘਾਟ ਪਹੁੰਚ ਗਿਆ ਅਤੇ ਜਿਵੇਂ ਹੀ ਟੋਇਆ ਪੁੱਟਿਆ ਉੱਥੇ ਇਕ ਮਟਕੀ 'ਚ ਪਈ ਦੂਜੀ ਨਵਜਾਤ ਬੱਚੀ ਦੇ ਰੋਣ ਦੀ ਆਵਾਜ਼ੁ ਸੁਣਾਈ ਦਿੱਤੀ। ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਉੱਥੇ ਮੌਜੂਦ ਪਰਿਵਾਰ ਬੇਹੱਦ ਡਰ ਗਿਆ ਅਤੇ ਉਹ ਦੌੜ ਕੇ ਸ਼ਮਸ਼ਾਨ ਦੇ ਚੌਂਕੀਦਾਰ ਕੋਲ ਪਹੁੰਚਿਆ ਤੇ ਉਸ ਨੂੰ ਪੂਰੀ ਗੱਲ ਦੱਸੀ। ਚੌਂਕੀਦਾਰ ਦੇ ਨਾਲ ਹਿੰਮਤ ਕਰ ਕੇ ਉਹ ਮੁੜ ਉਸ ਟੋਏ ਕੋਲ ਪਹੁੰਚੇ, ਜਿੱਥੇ ਬੱਚੀ ਦੇ ਰੋਣ ਦੀ ਆਵਾਜ਼ ਆ ਰਹੀ ਸੀ।

Bareilly Newborn BabyBareilly Newborn Baby

ਮਰੀ ਹੋਈ ਬੱਚੀ ਨੂੰ ਉਸੇ ਟੋਏ 'ਚ ਦਫਨਾਇਆ
ਦਰਅਸਲ ਟੋਇਆ ਖੋਦਣ ਵੇਲੇ ਉਹ ਮਟਕੀ ਟੁੱਟ ਗਈ, ਜਿਸ 'ਚ ਉਸ ਦੂਜੀ ਜਿਉਂਦੀ ਨਵਜਾਤ ਬੱਚੀ ਨੂੰ ਪਾ ਕੇ ਦਫਨਾਇਆ ਗਿਆ ਸੀ। ਪਰਿਵਾਰ ਨੇ ਉਸ ਨੂੰ ਈਸ਼ਵਰ ਦਾ ਚਮਤਕਾਰ ਮੰਨਦੇ ਹੋਏ ਤੁਰੰਤ ਉਸ ਨੂੰ ਬੱਚੀ ਨੂੰ ਉੱਥੋਂ ਕੱਢਿਆ ਅਤੇ ਉਸ ਨੂੰ ਲੈ ਕੇ ਹਸਪਤਾਲ ਵੱਲ ਦੌੜ ਗਏ। ਉੱਥੇ ਹੀ ਉਸੇ ਪਰਿਵਾਰ ਦੇ ਹੋਰ ਲੋਕਾਂ ਨੇ ਮਰੀ ਹੋਈ ਬੱਚੀ ਨੂੰ ਉਸੇ ਟੋਏ 'ਚ ਦਫਨਾ ਦਿੱਤਾ। ਇਸ ਦੀ ਖ਼ਬਰ ਪਰਿਵਾਰ ਵਾਲਿਆਂ ਨੇ ਤੁਰੰਤ ਪੁਲਿਸ ਨੂੰ ਵੀ ਦਿੱਤੀ, ਜਿਸ ਤੋਂ ਬਾਅਦ ਉਸ ਬੱਚੀ ਨੂੰ ਜ਼ਿਲ੍ਹਾ ਹਸਪਤਾਲ ਦੇ ਸ਼ਿਸ਼ੂ ਕੇਅਰ ਸੈਂਟਰ 'ਚ ਭਰਤੀ ਕਰਵਾਇਆ ਗਿਆ।

Bareilly Newborn BabyBareilly Newborn Baby

ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ
ਉੱਥੇ ਹੀ ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ, ਕਿਉਂਕਿ ਬੱਚੀ ਨੂੰ ਲੋਕਾਂ ਨੇ ਜ਼ਮੀਨ ਖੋਦ ਕੇ ਬਾਹਰ ਕੱਢਿਆ, ਇਸ ਲਈ ਸਥਾਨਕ ਲੋਕ ਉਸ ਨੂੰ ਸੀਤਾ ਦੇ ਨਾਂ ਨਾਲ ਪੁਕਾਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਪੁਲਿਸ ਨੇ ਜਿਉਂਦੀ ਬੱਚੀ ਨੂੰ ਦਫਨਾਉਣ ਦਾ ਅਣਮਨੁੱਖੀ ਕੰਮ ਕਰਨ ਵਾਲੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਡਾਕਟਰਾਂ ਨੇ ਬੱਚੀ ਦੀ ਜਾਂਚ ਤੋਂ ਬਾਅਦ ਦੱਸਿਆ ਕਿ ਬੱਚੀ ਦਾ ਭਾਰ ਕਾਫ਼ੀ ਘੱਟ ਹੈ ਅਤੇ ਖੂਨ 'ਚ ਇਨਫੈਕਸ਼ਨ ਵੀ ਹੈ। ਉਸ ਨੂੰ ਵਾਰਮਰ 'ਚ ਆਕਸੀਜਨ ਲਗਾ ਕੇ ਰੱਖਿਆ ਗਿਆ ਹੈ।

Bareilly Newborn BabyBareilly Newborn Baby

ਵਿਧਾਇਕ ਨੇ ਕੀਤਾ ਬੱਚੀ ਦੇ ਪਾਲਣ-ਪੋਸ਼ਣ ਦਾ ਖਰਚ ਚੁੱਕਣ ਦਾ ਐਲਾਨ
ਬੱਚੀ ਦੇ ਜ਼ਮੀਨ ਦੇ ਅੰਦਰ ਮਟਕੀ 'ਚ ਮਿਲਣ ਦੀ ਖਬਰ ਤੋਂ ਬਾਅਦ ਬਿਥਰੀ ਚੈਨਪੁਰ ਦੇ ਵਿਧਾਇਕ ਰਾਜੇਸ਼ ਮਿਸ਼ਰਾ ਨੇ ਉਸ ਦੇ ਪਾਲਣ-ਪੋਸ਼ਣ ਦਾ ਖਰਚ ਚੁੱਕਣ ਦਾ ਐਲਾਨ ਕੀਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement