ਰੇਲਵੇ ਨੇ ਯਾਤਰੀਆਂ ਨੂੰ ਦਿੱਤੀ ਖ਼ੁਸ਼ਖ਼ਬਰੀ, ਨਰਾਤਿਆਂ ਤੇ ਦੀਵਾਲੀ ਦੇ ਮੱਦੇਨਜ਼ਰ ਰੇਲਵੇ ਨੇ ਕੀਤਾ ਇਹ ਐਲਾਨ
Published : Sep 14, 2022, 4:57 pm IST
Updated : Sep 14, 2022, 4:57 pm IST
SHARE ARTICLE
The good news given to the passengers by the Railways
The good news given to the passengers by the Railways

ਟਿਕਟਾਂ ਦੀ ਬੁਕਿੰਗ ਹੋਈ ਸ਼ੁਰੂ

 


ਚੰਡੀਗੜ੍ਹ: ਪੰਜਾਬ ’ਚ ਤਿਉਹਾਰਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਅਕਤੂਬਰ ਅਤੇ ਨਵੰਬਰ 'ਚ ਦੁਸਹਿਰਾ, ਦੀਵਾਲੀ ਅਤੇ ਛਠ ਪੂਜਾ ਧਿਆਨ ’ਚ ਰੱਖਦੇ ਹੋਏ ਸਰਕਾਰ ਨੇ ਕੁੱਝ ਫ਼ੈਸਲੇ ਲਏ ਹਨ। ਜਿਸ ’ਚ ਰੇਲਵੇ ਵਿਭਾਗ ਨੇ ਸਪੈਸ਼ਲ ਟਰੇਨ ਚਲਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਨਰਾਤਿਆਂ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਨੇ ਮਾਤਾ ਵੈਸ਼ਨੋ ਦੇਵੀ ਲਈ ਸਪੈਸ਼ਲ ਆਨੰਦ ਵਿਹਾਰ- ਮਾਤਾ ਵੈਸ਼ਣੋ ਦੇਵੀ ਕੱਟੜਾ ਲਈ 17 ਅਕਤੂਬਰ ਤੋਂ 11 ਨਵੰਬਰ ਤੱਕ ਚਲਾਉਣ ਦਾ ਫ਼ੈਸਲਾ ਲਿਆ ਹੈ।

ਇਸ ਸਬੰਧੀ ਅੰਬਾਲਾ ਡਵੀਜ਼ਨ ਦੇ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਟਰੇਨਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਰੇਲਵੇ ਵੱਲੋਂ ਗੱਡੀ ਨੰਬਰ 01655-56 ਚੰਡੀਗੜ੍ਹ-ਗੋਰਖਪੁਰ ਸਪੈਸ਼ਲ ਟਰੇਨ 20 ਅਕਤੂਬਰ ਤੋਂ 11 ਨਵੰਬਰ ਤੱਕ ਚਲਾਈ ਜਾਵੇਗੀ। ਹਫ਼ਤਾਵਾਰੀ ਸਪੈਸ਼ਲ ਟਰੇਨ ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ ਅਤੇ ਲਖਨਊ ਰਾਹੀਂ ਚਲਾਈ ਜਾਵੇਗੀ। 

ਟਰੇਨ ਨੰਬਰ 04076/04075 ਅੰਮ੍ਰਿਤਸਰ-ਪਟਨਾ-ਅੰਮ੍ਰਿਤਸਰ 17 ਅਕਤੂਬਰ ਤੋਂ 11 ਨਵੰਬਰ ਤਕ ਚੱਲੇਗੀ। ਇਹ ਰੇਲਗੱਡੀ ਅੰਬਾਲਾ ਕੈਂਟ, ਪਾਣੀਪਤ, ਕਾਨਪੁਰ, ਪ੍ਰਯਾਗਰਾਜ, ਬਨਾਰਸ, ਪੰਡਿਤ ਦੀਨਦਿਆਲ ਉਪਾਧਿਆਏ ਜੰਕਸ਼ਨ ਅਤੇ ਦਾਨਾਪੁਰ ਤੋਂ ਲੰਘੇਗੀ। ਇਹ ਅੰਮ੍ਰਿਤਸਰ ਤੋਂ 14.50 ਵਜੇ ਚੱਲੇਗੀ ਅਤੇ 15. 45 ਵਜੇ ਪਟਨਾ ਜੰਕਸ਼ਨ ਪਹੁੰਚੇਗੀ, ਜਦੋਂ ਕਿ ਪਟਨਾ ਜੰਕਸ਼ਨ ਤੋਂ 17.45 ਵਜੇ ਰਵਾਨਾ ਹੋ ਕੇ 18.10 ਵਜੇ ਅੰਮ੍ਰਿਤਸਰ ਪਹੁੰਚੇਗੀ।

ਜਾਣਕਾਰੀ ਮੁਤਾਬਕ ਦੁਸਹਿਰਾ ਦੀਵਾਲੀ ਅਤੇ ਛੱਠ ਪੂਜਾ ਕਾਰਨ ਚੰਡੀਗੜ੍ਹ ਅਤੇ ਅੰਬਾਲਾ ਤੋਂ ਚੱਲਣ ਵਾਲੀਆਂ ਟਰੇਨਾਂ 'ਚ ਵੇਟਿੰਗ ਗਿਣਤੀ 200 ਨੂੰ ਪਾਰ ਕਰ ਗਈ ਹੈ। ਲੋਕਾਂ ਨੂੰ ਟਿਕਟਾਂ ਲੈਣ ’ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement