ਧੂੜ ਦੇ ਗੁਬਾਰ ਨੇ ਹਵਾਈ ਯਾਤਰਾ 'ਚ ਪਾਈ ਰੁਕਾਵਟ
Published : Jun 14, 2018, 4:23 pm IST
Updated : Jun 14, 2018, 5:09 pm IST
SHARE ARTICLE
Airport
Airport

ਪੰਜਾਬ ਦੇ ਜਿਆਦਾਤਰ ਇਲਾਕਿਆਂ ਵਿਚ ਧੂੜ ਛਾਈ ਹੋਈ ਹੈ ਅਤੇ ਪਾਰਾ ਵੀ ਬਹੁਤ ਜਿਆਦਾ ਚੜਿਆ ਹੋਇਆ ਹੈ...

ਪੰਜਾਬ ਦੇ ਜਿਆਦਾਤਰ ਇਲਾਕਿਆਂ ਵਿਚ ਧੂੜ ਛਾਈ ਹੋਈ ਹੈ ਅਤੇ ਪਾਰਾ ਵੀ ਬਹੁਤ ਜਿਆਦਾ ਚੜਿਆ ਹੋਇਆ ਹੈ ।  ਹਾਲਾਤ ਅਜਿਹੇ ਬਣ ਗਏ ਹਨ ਕਿ ਐਨੀ ਧੂੜ ਦੇ ਹੁੰਦਿਆਂ ਸਾਹ ਲੈਣਾ ਬੇਹੱਦ ਮੁਸ਼ਕਿਲ ਹੋ ਚੁਕਾ ਹੈ | ਅਜਿਹੇ ਮੌਸਮ ਦੌਰਾਨ ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਸਿਟੀ ਬਿਊਟੀਫੁਲ ਵੀ ਧੂੜ ਦੇ ਇਸ ਗੁਬਾਰ ਤੋਂ ਬਚ ਨਹੀਂ ਸਕਿਆ | ਧੂੜ ਦੀ ਚਾਦਰ ਨੇ ਪੂਰੇ ਚੰਡੀਗੜ੍ਹ ਨੂੰ ਇਸ ਕਦਰ ਧੱਕ ਲਿਆ ਹੈ ਕਿ ਅਸਮਾਨ ਪੂਰੀ ਤਰਾਂ ਦਿਖਾਈ ਵੀ ਨਹੀਂ ਦੇ ਰਿਹਾ | ਧੂੜ ਦੇ ਕਾਰਨ ਸੜਕ ਆਵਾਜਾਈ ਨੂੰ ਜਿਥੇ ਫਰਕ ਪਿਆ ਹੈ ਉਥੇ ਹੀ ਹਵਾਈ ਯਾਤਰਾ ਕਰਨ ਵਾਲੇ ਯਾਤਰੂਆਂ ਲਈ ਵੀ ਮੁਸ਼ਕਿਲ ਖੜੀ ਹੋ ਗਈ ਹੈ |

chandigarhchandigarh

ਚੰਡੀਗੜ ਏਅਰਪੋਰਟ 'ਤੇ ਜਹਾਜ਼ਾਂ ਦੀ ਆਵਾਜਾਈ 'ਤੇ ਰੋਕ ਲਗਾ ਦਿਤੀ ਗਈ ਹੈ ।  ਸਵੇਰ ਤੋਂ ਚੰਡੀਗੜ ਵਿੱਚ ਨਾ ਜਹਾਜ਼ਾਂ ਦੀ ਲੈਂਡਿੰਗ ਹੋ ਰਹੀ ਹੈ ਅਤੇ ਨਾ ਹੀ ਟੇਕਆਫ ।  ਜੇਟ ਏਅਰਵੇਜ ਦੀ ਦਿੱਲੀ ਤੋਂ ਚੰਡੀਗੜ ਦੀ ਫਲਾਇਟ ਅਤੇ ਇੰਡਿਗੋ ਦੀ ਚੰਡੀਗੜ ਤੋਂ ਦਿੱਲੀ ਦੀ ਫਲਾਇਟ ਰੱਦ ਕਰ ਦਿਤੀ ਗਈ ਹੈ ।  ਉਥੇ ਹੀ ਮੁੰਬਈ ਤੋਂ ਚੰਡੀਗੜ ਜਾਣ ਵਾਲੀ ਫਲਾਇਟ ਨੂੰ ਦਿੱਲੀ ਵਿੱਚ ਰੋਕ ਦਿਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵੈਦਰ ਡਿਸਟਰਬੇਂਸ ਦੇ ਚਲਦੇ ਆਉਣ ਵਾਲੇ 48 ਘੰਟਿਆਂ ਦੌਰਾਨ ਮੌਸਮ 'ਚ ਅਚਾਨਕ ਬਦਲਾਅ ਹੋਵੇਗਾ ਅਤੇ ਧੂੜ ਦੇ ਵਿਚ ਤੇਜ ਹਵਾਵਾਂ ਦੇ ਨਾਲ ਮੀਂਹ ਪਵੇਗਾ ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement