ਤੀਰਥ ਸਿੰਘ ਰਾਵਤ ਦਾ ਵੱਡਾ ਬਿਆਨ, ਕਿਹਾ ਕੁੰਭ 'ਚ ਮਾਂ ਗੰਗਾ ਦੀ ਕਿਰਪਾ ਨਾਲ ਨਹੀਂ ਫੈਲੇਗਾ ਕੋਰੋਨਾ
Published : Apr 14, 2021, 1:07 pm IST
Updated : Apr 14, 2021, 3:41 pm IST
SHARE ARTICLE
Tirath Singh Rawat
Tirath Singh Rawat

ਹਰਿਦੁਆਰ ’ਚ ਕੁੰਭ ਖੇਤਰ ਨੀਲਕੰਠ ਤੇ ਦੇਵਪ੍ਰਯਾਗ ਤਕ ਖੁੱਲ੍ਹੇ ਮਾਹੌਲ ’ਚ ਹੋ ਰਿਹਾ ਹੈ।

ਦੇਹਰਾਦੂਨ: ਦੇਸ਼ ਭਰ ਵਿਚ ਕੋਰੋਨਾ ਦੇ ਮਾਮਲੇ ਲਗਾਤਰ ਵਧ ਰਹੇ ਹਨ। ਇਸ ਵਿਚਕਾਰ ਉਤਰਾਖੰਡ ਦੇ ਹਰਿਦੁਆਰ ਵਿਚ ਮਹਾਕੁੰਭ ਵਿਖੇ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਇੱਥੇ 102 ਤੀਰਥ ਯਾਤਰੀ ਤੇ 20 ਸਾਧੂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕਈ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੇ ਮੇਲੇ 'ਚ ਕੋਰੋਨਾ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਵਿਚਕਾਰ ਹਰਿਦੁਆਰ ਵਿਚ ਮਹਾਕੁੰਭ ਨੂੰ ਲੈ ਕੇ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਇੱਕ ਵਾਰ ਫਿਰ ਆਪਣੇ ਬਿਆਨ ਕਰਕੇ ਵਿਵਾਦਾਂ ’ਚ ਹਨ। 

tirath singh rawattirath singh rawat

ਉਨ੍ਹਾਂ  ਨੇ ਕਿਹਾ,' ਕੁੰਭ ’ਚ ਮਾਂ ਗੰਗਾ ਦੀ ਕਿਰਪਾ ਨਾਲ ਕੋਰੋਨਾ ਫੈਲਣ ਨਹੀਂ ਫੈਲੇਗਾ। ਨਾਲ ਹੀ ਇਹ ਵੀ ਕਿਹਾ ਕਿ ਕੁੰਭ ਤੇ ਮਰਕਜ ਦੀ ਤੁਲਨਾ ਕਰਨਾ ਗਲਤ ਹੈ। ਰਾਵਤ ਅਨੁਸਾਰ ਪਿਛਲੇ ਸਾਲ ਦਿੱਲੀ ਦੀ ਨਿਜ਼ਾਮੂਦੀਨ ਮਰਕਜ਼ ਤੋਂ ਕੋਰੋਨਾ ਬੰਦ ਕਮਰੇ ਤੋਂ ਫੈਲਿਆ, ਕਿਉਂਕਿ ਇੱਕ ਕਮਰੇ ’ਚ ਸਾਰੇ ਲੋਕ ਸਨ, ਜਦਕਿ ਹਰਿਦੁਆਰ ’ਚ ਕੁੰਭ ਖੇਤਰ ਨੀਲਕੰਠ ਤੇ ਦੇਵਪ੍ਰਯਾਗ ਤਕ ਖੁੱਲ੍ਹੇ ਮਾਹੌਲ ’ਚ ਹੋ ਰਿਹਾ ਹੈ।

kubhkubh

ਕੁੰਭ ’ਚ ਇਕੱਠੇ ਹੋਏ ਲੱਖਾਂ ਲੋਕਾਂ ਦੀ ਭੀੜ ਤੇ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ’ਤੇ ਪੈਦਾ ਹੋਏ ਸਵਾਲਾਂ ਬਾਰੇ ਰਾਵਤ ਨੇ ਕਿਹਾ, “ਹਰਿਦੁਆਰ ’ਚ 16 ਤੋਂ ਵੱਧ ਘਾਟ ਹਨ। ਇਸ ਦੀ ਤੁਲਨਾ ਮਰਕਜ਼ ਨਾਲ ਨਹੀਂ ਕੀਤੀ ਜਾ ਸਕਦੀ।” ਦੱਸ ਦੇਈਏ ਕਿ ਬੁੱਧਵਾਰ ਨੂੰ ਕੁੰਭ ’ਚ ਤੀਜਾ ਸ਼ਾਹੀ ਇਸ਼ਨਾਨ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸ਼ਾਹੀ ਇਸ਼ਨਾਨ ਦੌਰਾਨ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement