ਅਮਿਤ ਸ਼ਾਹ ਦਾ ਰਾਹੁਲ ਗਾਂਧੀ 'ਤੇ ਹਮਲਾ, ‘ਝੂਠਾਂ ਦੀ ਫੈਕਟਰੀ' ਚਲਾਉਣ ਦਾ ਦੋਸ਼

By : JAGDISH

Published : Feb 14, 2026, 9:55 pm IST
Updated : Feb 14, 2026, 9:55 pm IST
SHARE ARTICLE
Amit Shah attacks Rahul Gandhi, accuses him of running a 'factory of lies'
Amit Shah attacks Rahul Gandhi, accuses him of running a 'factory of lies'

ਅਮਿਤ ਸ਼ਾਹ ਦਾ ਰਾਹੁਲ ਗਾਂਧੀ 'ਤੇ ਹਮਲਾ, ‘ਝੂਠਾਂ ਦੀ ਫੈਕਟਰੀ' ਚਲਾਉਣ ਦਾ ਦੋਸ਼

ਪੁਡੂਚੇਰੀ : ਪੁਡੂਚੇਰੀ ਵਿਚ ਚੋਣ ਪ੍ਰਚਾਰ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਕਿਸਾਨਾਂ ਅਤੇ ਮਛੇਰਿਆਂ ਨੂੰ ਮੁਫ਼ਤ ਵਪਾਰ ਸਮਝੌਤਿਆਂ (ਐਫ਼.ਟੀ.ਏ.) ਅਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ ਝੂਠ ਬੋਲ ਕੇ ਗੁਮਰਾਹ ਕਰ ਰਹੇ ਹਨ। ਸ਼ਾਹ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂ.ਕੇ., ਯੂਰਪੀ ਯੂਨੀਅਨ ਅਤੇ ਅਮਰੀਕਾ ਨਾਲ ਹੋਏ ਸਮਝੌਤਿਆਂ ਵਿਚ ਕਿਸਾਨਾਂ, ਮਛੀਰਿਆਂ ਅਤੇ ਪਸ਼ੂ ਪਾਲਕਾਂ ਦੀ 100% ਸੁਰੱਖਿਆ ਯਕੀਨੀ ਬਣਾਈ ਹੈ।

ਸ਼ਾਹ ਨੇ ਕਾਂਗਰਸ ਸਰਕਾਰ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ 2016 ਤੋਂ 2021 ਤਕ ਪੁਡੂਚੇਰੀ ਵਿਚ ਕਾਂਗਰਸ ਸਰਕਾਰ ਨੇ ਵਿਕਾਸ ਲਈ ਆਏ 15,000 ਕਰੋੜ ਰੁਪਏ ਦਾ ਗਲਤ ਇਸਤੇਮਾਲ ਕੀਤਾ। ਮੈਡੀਕਲ ਦਾਖਲਿਆਂ ਵਿਚ ਵੀ ਵੱਡੇ ਘਪਲੇ ਹੋਏ। ਸ਼ਾਹ ਨੇ ਪੁਡੂਚੇਰੀ ਨੂੰ ਆਈ.ਟੀ., ਏ.ਆਈ. ਅਤੇ ਡਾਟਾ ਸੈਂਟਰਾਂ ਦਾ ਹੱਬ ਬਣਾਉਣ ਦਾ ਵਾਅਦਾ ਕੀਤਾ, ਜਿਸ ਨਾਲ ਨੌਜੁਆਨਾਂ ਲਈ ਰੋਜ਼ਗਾਰ ਦੇ ਮੌਕੇ ਬਣਨਗੇ। ਉਨ੍ਹਾਂ ਨੇ ਮਛੀਰਿਆਂ ਦੇ ਉਤਪਾਦਾਂ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ਨਾਲ ਜੋੜਨ ਦੀ ਯੋਜਨਾ ਵੀ ਪੇਸ਼ ਕੀਤੀ।

ਚੋਣੀ ਸੁਨੇਹੇ ਵਿਚ ਸ਼ਾਹ ਨੇ ਲੋਕਾਂ ਨੂੰ “ਡਬਲ ਇੰਜਨ ਸਰਕਾਰ’’ ਨੂੰ ਦੁਬਾਰਾ ਚੁਣਨ ਦੀ ਅਪੀਲ ਕੀਤੀ ਅਤੇ ਦਾਅਵਾ ਕੀਤਾ ਕਿ ਏ.ਆਈ.ਐਨ.ਆਰ.ਸੀ.-ਬੀ.ਜੇ.ਪੀ. ਗਠਜੋੜ 30 ’ਚੋਂ 24 ਸੀਟਾਂ ਜਿੱਤੇਗਾ। 

Location: India, Puducherry

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement