Rahul Gandhi: ਰਾਹੁਲ ਗਾਂਧੀ ਨੇ ਇੱਕ ਵਾਰ ਫਿਰ PM ਨਰਿੰਦਰ ਮੋਦੀ ਨੂੰ ਘੇਰਿਆ
Published : Feb 14, 2025, 12:04 pm IST
Updated : Feb 14, 2025, 12:04 pm IST
SHARE ARTICLE
Rahul Gandhi once again besieged PM Narendra Modi
Rahul Gandhi once again besieged PM Narendra Modi

ਐਕਸ ’ਤੇ ਲਿਖਿਆ ਕਿ ਜੇਕਰ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਅਡਾਨੀ ਮੁੱਦੇ ’ਤੇ ਸਵਾਲ ਪੁੱਛਦੇ ਹੋ, ਤਾਂ ਉਹ ਚੁੱਪ ਰਹਿੰਦੇ ਹਨ।

 

Rahul Gandhi: ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਅਡਾਨੀ ਮੁੱਦੇ ’ਤੇ ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨਾ ਸਾਧਿਆ ਹੈ। ਅੱਜ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਐਕਸ ’ਤੇ ਲਿਖਿਆ ਕਿ ਜੇਕਰ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਅਡਾਨੀ ਮੁੱਦੇ ’ਤੇ ਸਵਾਲ ਪੁੱਛਦੇ ਹੋ, ਤਾਂ ਉਹ ਚੁੱਪ ਰਹਿੰਦੇ ਹਨ। ਜਦੋਂ ਵਿਦੇਸ਼ਾਂ ਵਿਚ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਨੂੰ ਨਿੱਜੀ ਮਾਮਲਾ ਦੱਸਿਆ ਜਾਂਦਾ।  ਅਮਰੀਕਾ ਵਿਚ ਵੀ ਮੋਦੀ ਜੀ ਨੇ ਅਡਾਨੀ ਦੇ ਭ੍ਰਿਸ਼ਟਾਚਾਰ ਉੱਤੇ ਪਰਦਾ ਪਾਇਆ। ਜੇਕਰ ਮਿੱਤਰ ਦੀ ਜੇਬ ਭਰਨਾ ਮੋਦੀ ਜੀ ਲਈ ‘ਰਾਸ਼ਟਰ ਨਿਰਮਾਣ’ ਹੈ ਤਾਂ ਰਿਸ਼ਵਤਖ਼ੋਰੀ ਅਤੇ ਦੇਸ਼ ਦੀ ਸੰਪਤੀ ਨੂੰ ਲੁੱਟਣਾ ‘ਵਿਅਕਤੀਗਤ ਮਾਮਲਾ’ ਬਣ ਜਾਂਦਾ ਹੈ। 

..

ਦਰਅਸਲ, ਆਪਣੀ ਅਮਰੀਕੀ ਫੇਰੀ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰਕਾਰਾਂ ਨੇ ਪੁੱਛਿਆ ਸੀ ਕਿ ਕੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਵਿਚ ਗੌਤਮ ਅਡਾਨੀ ਦੇ ਮਾਮਲੇ ’ਤੇ ਕੋਈ ਚਰਚਾ ਹੋਈ ਸੀ। ਇਸ ’ਤੇ ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ ਕਿ ਸਾਡੇ ਵਿਚਕਾਰ ਅਜਿਹੇ ਨਿੱਜੀ ਮਾਮਲਿਆਂ ’ਤੇ ਕੋਈ ਗੱਲਬਾਤ ਨਹੀਂ ਹੋਈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement