ਜੰਮੂ-ਕਸ਼ਮੀਰ ‘ਚ CRPF ‘ਤੇ ਅਤਿਵਾਦੀਆਂ ਦਾ ਵੱਡਾ ਹਮਲਾ, 27 ਜਵਾਨ ਸ਼ਹੀਦ, 50 ਜਵਾਨ ਜਖ਼ਮੀ
Published : Feb 14, 2019, 6:27 pm IST
Updated : Feb 14, 2019, 6:27 pm IST
SHARE ARTICLE
Terrorists Attack On CRPF
Terrorists Attack On CRPF

ਜੰਮੂ-ਕਸ਼ਮੀਰ 'ਚ ਵੱਡਾ ਦਹਿਸ਼ਤਗਰਦੀ ਹਮਲਾ ਹੋਇਆ ਹੈ। ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ IED ਨਾਲ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ 27 CRPF...

ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ 'ਚ ਵੱਡਾ ਦਹਿਸ਼ਤਗਰਦੀ ਹਮਲਾ ਹੋਇਆ ਹੈ। ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ IED ਨਾਲ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ 27 CRPF ਜਵਾਨ ਸ਼ਹੀਦ ਹੋ ਗਏ ਹਨ। ਇਸਤੋਂ ਇਲਾਵਾ ਇਸ ਹਮਲੇ ਵਿੱਚ 45 ਤੋਂ ਜ਼ਿਆਦਾ ਜਵਾਨ ਜਖਮੀ ਹੋਏ ਹਨ। ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ ਗਿਆ।

CRPF CRPF

ਅਧਿਕਾਰਕ ਤੌਰ ਉੱਤੇ 20 ਜਾਣਿਆਂ ਦੀ ਮਰਨ ਦੀ ਪੁਸ਼ਟੀ ਹੋਈ ਹੈ ਜਦਕਿ ਸੂਤਰਾਂ ਮੁਤਾਬਿਕ ਹੁਣ ਤੱਕ 27 ਸੀਆਰਪੀਐਫ ਦੇ ਜਵਾਨ ਸ਼ਹੀਦ ਹੋਏ ਹਨ। ਅੱਤਵਾਦੀ ਸੰਗਠਨ ਜੈਸ਼-ਏ ਮੁਹੰਮਦ ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ। ਉਰੀ ਦੇ ਬਾਅਦ ਇਸਨੂੰ ਪਹਿਲਾ ਵੱਡੀ ਅੱਤਵਾਦੀ ਹਮਲਾ ਮੰਨਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੀਆਰਪੀਐਫ ਦੇ ਕਾਫਿਲੇ ਵਿੱਚ 70 ਤੋਂ ਜ਼ਿਆਦਾ ਗੱਡੀਆਂ ਸ਼ਾਮਲ ਸਨ। ਜਿਸ ਵਿੱਚ 2500 ਤੋਂ ਜ਼ਿਆਦਾ ਜਵਾਨ ਸਵਾਰ ਸਨ।

CRPF CRPF

ਜਾਣਕਾਰੀ ਮੁਤਾਬਿਕ ਅੱਤਵਾਦੀਆਂ ਨੇ ਪਹਿਲਾਂ ਸੁਰੱਖਿਆ ਬਲਾਂ ਦੀ ਇੱਕ ਗੱਡੀ ਨੂੰ ਨਿਸ਼ਾਨਾ ਬਣਾਇਆ ਹੈ। ਫਿਰ ਤਾਬੜਤੋੜ ਫਾਈਰਿੰਗ ਵੀ ਕੀਤੀ। ਅਜਿਹੀ ਖ਼ਬਰ ਆ ਰਹੀ ਹੈ ਕਿ ਅੱਤਵਾਦੀਆਂ ਨੇ IED ਦੇ ਨਾਲ ਗ੍ਰੇਨੇਡ ਵੀ ਸੁੱਟਿਆ ਹਲਾਂਕਿ ਹਾਲੇ ਇਸਦੀ ਅਧਿਕਾਰਕ ਤੋਰ ਉੱਤੇ ਪੁਸ਼ਟੀ ਨਹੀਂ ਹੋ ਪਾਈ। ਜਖਮੀ ਜਵਾਨਾਂ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement