ਆਪਰੇਸ਼ਨ ਥੀਏਟਰ ਅੰਦਰ ਕੁੱਤੇ ਨੇ ਕਰ ਦਿੱਤਾ ਅਜਿਹਾ ਕਾਰਾ, ਹਸਪਤਾਲ ਛੱਡ ਕੇ ਭੱਜੇ ਕਰਮਚਾਰੀ
Published : Jan 14, 2020, 4:22 pm IST
Updated : Jan 14, 2020, 4:22 pm IST
SHARE ARTICLE
File Photo
File Photo

ਪੁਲਿਸ ਨੇ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ

 ਲਖਨਉ : ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜਿਲ੍ਹੇ ਤੋਂ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪ੍ਰਾਈਵੇਟ ਹਸਪਾਲ ਦੇ ਆਪਰੇਸ਼ਨ ਥੀਏਟਰ ਵਿਚ ਇਕ ਕੁੱਤੇ ਨੇ ਦਾਖਲ ਹੋ ਕੇ ਨਵਜੰਮੇ ਬੱਚੇ ਨੂੰ ਨੋਚ ਲਿਆ ਜਿਸ ਦੇ ਕਾਰਨ ਬੱਚੇ ਦੀ ਮੌਤ ਹੋ ਗਈ ਮਾਮਲੇ ਦੀ ਸੂਚਨਾ ਪਾ ਕੇ ਪੁਲਿਸ ਮੌਕੇ 'ਤੇ ਪਹੁੰਚੀ ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਹਸਪਤਾਲ ਦਾ ਸਟਾਫ ਰੱਫੂ ਚੱਕਰ ਹੋ ਗਿਆ।

File PhotoFile Photo

ਜਾਣਕਾਰੀ ਅਨੁਸਾਰ ਭੋਲੇਪੁਰ ਵਾਸੀ ਰਵੀ ਕੁਮਾਰ ਦੀ ਘਰਵਾਲੀ ਕੰਚਨ ਗਰਭਵਤੀ ਸੀ ਜਿਸ ਨੂੰ ਕਿ ਸੋਮਵਾਰ ਸਵੇਰੇ ਅਕਾਸ਼ ਗੰਗਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਰਾਤ ਨੂੰ ਲਗਭਗ 10 ਵਜੇ ਡਾਕਟਰਾਂ ਨੇ ਉਸ ਦਾ ਆਪਰੇਸ਼ਨ ਕੀਤਾ । ਰਵੀ ਕੁਮਾਰ ਅਨੁਸਾਰ ਡਾਕਟਰਾਂ ਨੇ ਦੱਸਿਆ ਕਿ ਜੱਚਾ-ਬੱਚਾ ਦੋਣੋਂ ਠੀਕ ਹਨ। ਇਸ ਤੋਂ ਬਾਅਦ ਕੰਚਨ ਨੂੰ ਨੋਰਮਲ ਵਾਰਡ ਵਿਚ ਸਿਫਟ ਕਰ ਦਿੱਤਾ ਪਰ ਡਾਕਟਰਾਂ ਨੇ ਬੱਚੇ ਦੀ ਜਾਂਚ ਕਰਨ ਦੀ ਗੱਲ ਕਹਿ ਕੇ ਆਪਰੇਸ਼ਨ ਥੀਏਟਰ ਵਿਚ ਹੀ ਰੱਖਿਆ।

File PhotoFile Photo

ਰਵੀ ਕੁਮਾਰ ਦਾ ਆਰੋਪ ਹੈ ਕਿ ਅਚਾਨਕ ਆਪਰੇਸ਼ਨ ਥੀਏਟਰ ਦੇ ਬਾਹਰ ਹਫੜਾ-ਦਫੜੀ ਮੱਚ ਗਈ। ਸਟਾਫ ਅਤੇ ਨਰਸਾਂ ਦੇ ਨਾਲ ਕੁੱਝ ਲੋਕ ਉੱਥੋਂ ਕੁੱਤੇ ਨੂੰ ਭਜਾ ਰਹੇ ਸਨ। ਰਵੀ ਨੇ ਦੱਸਿਆ ਕਿ ਜਦੋਂ ਅੰਦਰ ਜਾ ਕੇ ਵੇਖਿਆ ਤਾਂ ਬੱਚਾ ਜਮੀਨ ਤੇ ਪਿਆ ਸੀ ਅਤੇ ਉਸ ਦੀ ਅੱਖਾਂ ਅਤੇ ਸੀਨੇ ਵਿਚ ਕੁੱਤੇ ਦੇ ਕੱਟਣ ਦੇ ਨਿਸ਼ਾਨ ਸਨ।

File PhotoFile Photo

ਇਸ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ। ਰਵੀ ਕੁਮਾਰ ਦਾ ਇਲਜ਼ਾਮ ਹੈ ਕਿ ਬੱਚੇ ਦੀ ਮੌਤ ਤੋਂ ਬਾਅਦ ਹਸਪਤਾਲ ਸਟਾਫ ਪੈਸੇ ਲੈ ਕੇ ਸਮਝੌਤੇ ਦਾ ਦਬਾਅ ਬਣਾਉਣ ਲੱਗਿਆ ਪਰ ਮਾਮਲੇ ਦੀ ਸੂਚਨਾ ਕੋਤਵਾਲੀ ਪੁਲਿਸ ਨੂੰ ਦੇਣ ਤੋਂ ਬਾਅਦ ਡਾਕਟਰ ਸਟਾਫ ਸਮੇਤ ਭੱਜ ਗਏ। ਪੁਲਿਸ ਨੇ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।                                                                                                                

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement