ਰੇਲਵੇ ਸਟੇਸ਼ਨ 'ਤੇ ਤੇਜ਼ ਰਫ਼ਤਾਰ ਕਰੇਟਾ ਨੇ ਦਰੜੇ ਅੱਧਾ ਦਰਜਨ ਲੋਕ
Published : Jan 14, 2019, 5:40 pm IST
Updated : Apr 10, 2020, 9:51 am IST
SHARE ARTICLE
Car Accident
Car Accident

ਤੇਜ਼ ਰਫ਼ਤਾਰੀ ਬਹੁਤੀ ਵਾਰ ਹਾਦਸਿਆਂ ਦਾ ਕਾਰਨ ਬਣਦੀ ਹੈ, ਪਰ ਬਾਵਜੂਦ ਇਸ ਦੇ ਲੋਕ ਟਲਦੇ ਨਹੀਂ। ਤਾਜ਼ਾ ਮਾਮਲਾ ਹਰਿਆਣਾ ਦੇ ਸੋਨੀਪਤ ਰੇਲਵੇ ਸਟੇਸ਼ਨ ਤੋਂ ਸਾਹਮਣੇ...

ਸੋਨੀਪਤ : ਤੇਜ਼ ਰਫ਼ਤਾਰੀ ਬਹੁਤੀ ਵਾਰ ਹਾਦਸਿਆਂ ਦਾ ਕਾਰਨ ਬਣਦੀ ਹੈ, ਪਰ ਬਾਵਜੂਦ ਇਸ ਦੇ ਲੋਕ ਟਲਦੇ ਨਹੀਂ। ਤਾਜ਼ਾ ਮਾਮਲਾ ਹਰਿਆਣਾ ਦੇ ਸੋਨੀਪਤ ਰੇਲਵੇ ਸਟੇਸ਼ਨ ਤੋਂ ਸਾਹਮਣੇ ਆਇਆ ਹੈ ਜਿੱਥੇ ਮੇਨ ਗੇਟ ਅੰਦਰ ਤੇਜ਼ ਰਫ਼ਤਾਰ ਕਰੇਟਾ ਕਾਰ ਦਾਖ਼ਲ ਹੋ ਗਈ। ਇਸੇ ਦੌਰਾਨ ਇਸ ਕਾਰ ਨੇ ਸਟੇਸ਼ਨ ‘ਤੇ ਬੈਠ ਭੀਖ ਮੰਗਣ ਵਾਲੇ 7 ਲੋਕਾਂ ਨੂੰ ਦਰੜ ਦਿੱਤਾ ਜਿਨ੍ਹਾਂ ‘ਚ 3 ਮਹਿਲਾਵਾਂ ਤੇ 4 ਪੁਰਸ਼ ਸ਼ਾਮਲ ਸੀ।

ਇਹ ਲੋਕ ਰੇਲਵੇ ਸਟੇਸ਼ਨ ਦੇ ਮੇਨ ਗੇਟ ‘ਤੇ ਸੌਂ ਰਹੇ ਸੀ। ਜ਼ਖ਼ਮੀਆਂ ‘ਚੋਂ ਕੁਝ ਨੂੰ ਸਥਾਨਕ ਹਸਪਤਾਲ ਤੇ ਕੁਝ ਨੂੰ ਰੋਹਤਕ ਪੀ.ਜੀ.ਆਈ ਦਾਖ਼ਲ ਕਰਵਾਇਆ ਗਿਆ ਹੈ ਜਿਨ੍ਹਾਂ ਚੋਂ ਕੁਝ ਮਜ਼ਦੂਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਹਾਦਸਾ ਉਸ ਸਮੇਂ ਵਾਪਰਿਆ ਜਦ ਕਾਰ ਚਾਲਕ ਸੋਨੀਪਤ ਤੋਂ ਲੋਹੜੀ ਮਨਾ ਤੇ ਵਾਪਸ ਆ ਰਹੇ ਸੀ ਤੇ ਸੋਨੀਪਤ ਰੇਲਵੇ ਸਟੇਸ਼ਨ ਘੁੰਮਣ ਪਹੁੰਚ ਗਏ। ਹਾਦਸਾ ਬੀਤੀ ਦੇਰ ਰਾਤ ਕਰੀਬ ਡੇਢ ਵਜੇ ਵਾਪਰਿਆ। ਫ਼ਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੁ ਕਰ ਦਿੱਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement