ਡਾਕਟਰ ਦੀ ਤੇਜ਼ ਰਫ਼ਤਾਰ ਕਾਰ ਨੇ ਤਿੰਨ ਔਰਤਾਂ ਨੂੰ ਕੁਚਲਿਆ, ਇਕ ਦੀ ਮੌਤ
Published : Dec 13, 2018, 1:02 pm IST
Updated : Dec 13, 2018, 1:02 pm IST
SHARE ARTICLE
Accident
Accident

ਸੈਂਟਰਲ ਦਿੱਲੀ ਦੇ ਦੇਸ਼ ਬੰਧੂ ਗੁਪਤਾ ਰੋਡ ਇਲਾਕੇ ਵਿਚ ਇਕ ਤੇਜ਼ ਰਫ਼ਤਾਰ ਕਾਰ ਨੇ 3 ਔਰਤਾਂ.......

ਨਵੀਂ ਦਿੱਲੀ (ਭਾਸ਼ਾ): ਸੈਂਟਰਲ ਦਿੱਲੀ ਦੇ ਦੇਸ਼ ਬੰਧੂ ਗੁਪਤਾ ਰੋਡ ਇਲਾਕੇ ਵਿਚ ਇਕ ਤੇਜ਼ ਰਫ਼ਤਾਰ ਕਾਰ ਨੇ 3 ਔਰਤਾਂ ਨੂੰ ਕੁਚਲ ਦਿਤਾ। ਮੰਗਲਵਾਰ ਸ਼ਾਮ ਹੋਈ ਇਸ ਘਟਨਾ ਵਿਚ ਇਕ ਔਰਤ ਦੀ ਮੌਤ ਹੋ ਗਈ, ਜਦੋਂ ਕਿ 2 ਜਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਮ੍ਰਿਤਕ ਦੀ ਪਹਿਚਾਣ ਸੰਨੋ ਦੇਵੀ (60) ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਪਰਾਵਰ ਨੂੰ ਸੌਂਪ ਦਿਤਾ। ਪੁਲਿਸ ਨੇ ਮੁਲਜ਼ਮ ਕਾਰ ਚਾਲਕ ਦੀ ਪਹਿਚਾਣ ਅੰਬੁਜ ਗਰਗ ਦੇ ਤੌਰ ਉਤੇ ਕੀਤੀ ਹੈ। ਉਹ ਰਾਜਿੰਦਰ ਨਗਰ ਸਥਿਤ ਇਕ ਨਿਜੀ ਹਸਪਤਾਲ ਵਿਚ ਕੰਮ ਕਰਦਾ ਹੈ।

AccidentAccident

ਪੁਲਿਸ ਨੇ ਮੁਲਜ਼ਮ ਡਾਕਟਰ ਦੇ ਵਿਰੁਧ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਜ਼ਮਾਨਤ ਉਤੇ ਛੱਡ ਦਿਤਾ। ਪੁਲਿਸ ਦੇ ਮੁਤਾਬਕ ਹਾਦਸੇ ਦੀ ਚਪੇਟ ਵਿਚ ਆਈ ਸੰਨੋ ਦੇਵੀ ਸਦਰ ਬਾਜ਼ਾਰ ਵਿਚ ਧਾਗਾ ਕੱਟਣ ਦਾ ਕੰਮ ਕਰਦੀ ਸੀ। ਉਹ ਮੰਗਲਵਾਰ ਸ਼ਾਮ 2 ਹੋਰ ਔਰਤਾਂ ਦੇ ਨਾਲ ਘਰ ਮੁੜ ਰਹੀ ਸੀ। ਜਦੋਂ ਇਹ ਤਿੰਨੋਂ ਔਰਤਾਂ ਰਾਣੀ ਝਾਂਸੀ ਰੋਡ ਉਤੇ ਫਿਲਮ ਸਥਾਨ ਦੇ ਨੇੜੇ ਸੜਕ ਪਾਰ ਕਰ ਰਹੀਆਂ ਸਨ। ਉਦੋਂ ਈਦਗਾਹ ਵਲੋਂ ਆਈ ਇਕ ਤੇਜ ਰਫ਼ਤਾਰ ਕਾਰ ਨੇ ਤਿੰਨਾਂ ਨੂੰ ਚਪੇਟ ਵਿਚ ਲੈ ਲਿਆ। ਇਸ ਘਟਨਾ ਤੋਂ ਬਾਅਦ ਚਾਲਕ ਘਟਨਾ ਸਥਾਨ ਤੋਂ ਤੁਰੰਤ ਫਰਾਰ ਹੋ ਗਿਆ ਸੀ।

AccidentAccident

ਪਰ ਕੁਝ ਲੋਕਾਂ ਨੇ ਕਾਰ ਦਾ ਨੰਬਰ ਨੋਟ ਕਰ ਲਿਆ ਸੀ। ਹਾਦਸੇ ਤੋਂ ਬਾਅਦ ਜਖ਼ਮੀ ਤਿੰਨੋਂ ਔਰਤਾਂ ਨੂੰ ਬਾਡਾ ਹਿੰਦੂ ਰਾਵ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰ ਨੇ ਸੰਨੋ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ। ਇਸ ਪੂਰੀ ਘਟਨਾ ਦੇ ਵਿਚ ਲੋਕਾਂ ਵਲੋਂ ਮਿਲੇ ਕਾਰ  ਦੇ ਨੰਬਰ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦੀ ਕਾਰ ਦਾ ਪਿੱਛਾ ਕੀਤਾ, ਜਿਸ ਨੂੰ ਕਸ਼ਮੀਰੀ ਗੇਟ ਏਰੀਏ ਤੋਂ ਫੜ ਲਿਆ ਗਿਆ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement