ਭਾਜਪਾ ਪੈਸੇ ਅਤੇ ਡਰਾਵੇ ਦੇ ਕੇ ਡੇਗ ਰਹੀ ਹੈ ਸਰਕਾਰਾਂ : ਰਾਹੁਲ ਗਾਂਧੀ
Published : Jul 13, 2019, 9:36 am IST
Updated : Jul 13, 2019, 9:36 am IST
SHARE ARTICLE
Rahul Gandhi
Rahul Gandhi

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ), ਸਰਕਾਰਾਂ ਡੇਗਣ ਲਈ ਪੈਸੇ ਅਤੇ ਡਰਾਉਣ-ਧਮਕਾਉਣ ਦਾ ਸਹਾਰਾ ਲੈਂਦੀ ਹੈ

ਅਹਿਮਦਾਬਾਦ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ), ਸਰਕਾਰਾਂ ਡੇਗਣ ਲਈ ਪੈਸੇ ਅਤੇ ਡਰਾਉਣ-ਧਮਕਾਉਣ ਦਾ ਸਹਾਰਾ ਲੈਂਦੀ ਹੈ। ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਭਗਵੀਂ ਪਾਰਟੀ ਕਰਨਾਟਕ 'ਚ ਵੀ ਇਹੀ ਕੰਮ ਕਰ ਰਹੀ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ''ਭਾਜਪਾ ਜਿੱਥੇ ਵੀ ਸਰਕਾਰ ਡੇਗ ਸਕਦੀ ਹੈ ਉੱਥੇ ਪੈਸੇ ਜਾਂ ਡਰਾਵੇ ਦਾ ਇਸਤੇਮਾਲ ਕਰਦੀ ਹੈ।

ਪਹਿਲਾਂ ਤੁਸੀ ਇਹ ਗੋਆ 'ਚ, ਪੂਰਬ-ਉੱਤਰ 'ਚ ਵੇਖਿਆ ਅਤੇ ਹੁਣ ਇਹੀ ਕਰਨਾਟਕ 'ਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹੀ ਉਸ ਦੇ ਕੰਮ ਕਰਨ ਦਾ ਤਰੀਕਾ ਹੈ। ਉਸ ਕੋਲ ਪੈਸਾ ਹੈ, ਤਾਕਤ ਹੈ ਅਤੇ ਉਹ ਇਸ ਦਾ ਪ੍ਰਯੋਗ ਕਰਦੇ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਮਾਣਹਾਨੀ ਦੇ ਇਕ ਮਾਮਲੇ 'ਚ ਮੈਟਰੋਪੋਲੀਟਨ ਅਦਾਲਤ ਸਾਹਮਣੇ ਪੇਸ਼ੀ ਲਈ ਆਏ ਹੋਏ ਸਨ। ਰਾਹੁਲ ਨੇ ਖ਼ੁਦ ਨੂੰ ਨਿਰਦੋਸ਼ ਦਸਿਆ ਅਤੇ ਉਨ੍ਹਾਂ ਨੂੰ ਮਾਮਲੇ 'ਚ ਜ਼ਮਾਨਤ ਮਿਲ ਗਈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement