ਭਿੰਡਰਾਂ ਵਾਲਿਆਂ ਦੀ ਤਸਵੀਰ ਕਾਰਨ ਦਿੱਲੀ ਪੁਲਿਸ ਸਿੱਖ ਆਟੋ ਚਾਲਕ ਨੂੰ ਫੜਿਆ
Published : Jul 13, 2018, 6:07 pm IST
Updated : Jul 13, 2018, 6:07 pm IST
SHARE ARTICLE
Bhindranwale Pic on Auto
Bhindranwale Pic on Auto

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੁਲਿਸ ਵਲੋਂ ਇਕ ਸਿੱਖ ਆਟੋ ਚਾਲਕ ਸਮੇਤ ਉਸ ਦੇ ਆਟੋ ਨੂੰ ਜ਼ਬਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ...

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੁਲਿਸ ਵਲੋਂ ਇਕ ਸਿੱਖ ਆਟੋ ਚਾਲਕ ਸਮੇਤ ਉਸ ਦੇ ਆਟੋ ਨੂੰ ਜ਼ਬਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਸਿੱਖਾਂ ਦਾ ਕਹਿਣਾ ਹੈ ਕਿ ਸਿੱਖ ਆਟੋ ਚਾਲਕ ਅਤੇ ਉਸ ਦੇ ਆਟੋ ਇਸ ਕਰਕੇ ਫੜਿਆ ਗਿਆ ਕਿਉਂਕਿ ਉਸ ਨੇ ਅਪਣੇ ਆਟੋ 'ਤੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲਗਾਈ ਹੋਈ ਸੀ।

Bhindranwale Pic on AutoBhindranwale Pic on Auto ਹੈਰਾਨੀ ਦੀ ਗੱਲ ਇਹ ਹੈ ਕਿ ਆਟੋ ਚਾਲਕ ਨੂੰ ਪਤਾ ਨਹੀਂ ਸੀ ਕਿ ਉਸ ਨੂੰ ਕਿਉਂ ਫੜਿਆ ਗਿਆ ਹੈ। ਜਦੋਂ ਉਸ ਨੇ ਪੁਲਿਸ ਨੂੰ ਇਸ ਸਬੰਧੀ ਪੁਛਿਆ ਤਾਂ ਪੁਲਿਸ ਨੇ ਕਿਹਾ ਕਿ ਉਸ ਨੂੰ ਕਿਸੇ ਸਵਾਰੀ ਦੀ ਸ਼ਿਕਾਇਤ 'ਤੇ ਫੜਿਆ ਗਿਆ ਹੈ। ਅਸਲ ਵਿਚ ਇਹ ਸਿੱਖ ਆਟੋ ਚਾਲਕ ਦਿੱਲੀ ਦੇ ਤਿਲਕ ਨਗਰ ਇਲਾਕੇ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ, ਜਿੱਥੇ ਜ਼ਿਆਦਾਤਰ 1984 ਦੇ ਪੀੜਤ ਸਿੱਖ ਰਹਿੰਦੇ ਹਨ।

Sikh Auto DriverSikh Auto Driverਪੁਲਿਸ ਅਤੇ ਹੋਰ ਏਜੰਸੀਆਂ ਨੇ ਆਟੋ ਚਾਲਕ ਨਾਲ ਥਾਣੇ ਵਿਚ ਕਾਫ਼ੀ ਪੁਛਗਿੱਛ ਕੀਤੀ ਜਦੋਂ ਇਸ ਘਟਨਾ ਦਾ ਸਿੱਖ ਜਥੇਬੰਦੀਆਂ ਨੂੰ ਪਤਾ ਲੱਗਾ ਤਾਂ ਦਿੱਲੀ ਗੁਰਦੁਆਰਾ ਕਮੇਟੀ ਸਮੇਤ ਹੋਰ ਜਥੇਬੰਦੀਆਂ ਦੇ ਆਗੂ ਸਿੱਖ ਆਟੋ ਚਾਲਕ ਦੀ ਹਮਾਇਤ ਵਿਚ ਪਹੁੰਚ ਗਏ ਅਤੇ ਪੁਲਿਸ ਕਾਰਵਾਈ ਦਾ ਵਿਰੋਧ ਕੀਤਾ...ਜਿਸ ਤੋਂ ਬਾਅਦ ਸਿੱਖ ਆਟੋ ਚਾਲਕ ਨੂੰ ਮੁੜ ਤੋਂ ਪੇਸ਼ ਹੋਣ ਲਈ ਆਖ ਕੇ ਛੱਡ ਦਿਤਾ ਗਿਆ।

Bhindranwale Pic on AutoBhindranwale Pic on Autoਜਾਣਕਾਰੀ ਅਨੁਸਾਰ ਪੁਲਿਸ ਨੂੰ ਕਿਸੇ ਨੇ ਫ਼ੋਨ ਕਰ ਕੇ ਆਟੋ ਚਾਲਕ ਦੇ ਅਤਿਵਾਦੀ ਹੋਣ ਦੀ ਗੱਲ ਆਖੀ ਸੀ, ਜਿਸ ਦੇ ਆਧਾਰ 'ਤੇ ਪੁਲਿਸ ਵਲੋਂ ਇਹ ਕਾਰਵਾਈ ਕੀਤੀ ਗਈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਨੂੰ ਇਸ ਬਿਨਾਹ 'ਤੇ ਅਤਿਵਾਦੀ ਕਰਾਰ ਦੇਣਾ ਕਿੱਥੋਂ ਤਕ ਸਹੀ ਹੈ ਕਿ ਉਸ ਨੇ ਭਿੰਡਰਾਂ ਵਾਲਿਆਂ ਦੀ ਤਸਵੀਰ ਲਗਾÂ ਹੋਈ ਹੈ? 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement