ਗ਼ਲਤ ਟਵੀਟ ਲਈ ਸੰਬਿਤ ਪਾਤਰਾ ਵਿਰੁਧ ਕੇਸ
Published : May 13, 2020, 9:24 am IST
Updated : May 13, 2020, 9:24 am IST
SHARE ARTICLE
File Photo
File Photo

ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਵਿਰੁਧ ਕਾਂਗਰਸ ਪਾਰਟੀ ਅਤੇ ਇਸ ਦੇ ਮਰਹੂਮ ਆਗੂਆਂ ਵਿਰੁਧ ਇਤਰਾਜ਼ਯੋਗ ਟਵੀਟ ਕਰਨ

ਮੁੰਬਈ, 12 ਮਈ : ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਵਿਰੁਧ ਕਾਂਗਰਸ ਪਾਰਟੀ ਅਤੇ ਇਸ ਦੇ ਮਰਹੂਮ ਆਗੂਆਂ ਵਿਰੁਧ ਇਤਰਾਜ਼ਯੋਗ ਟਵੀਟ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਹੈ। ਮਹਾਰਾਸ਼ਟਰ ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਇੰਡੀਅਨ ਯੂਥ ਕਾਂਗਰਸ ਦੇ ਜਨਰਲ ਸਕੱਤਰ ਬ੍ਰਿਜਕਿਸ਼ੋਰ ਦੱਤ ਨੇ ਸੰਬਿਤ ਪਾਤਰਾ ਵਿਰੁਧ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਇਹ ਕੇਸ ਦਰਜ ਕੀਤਾ ਗਿਆ।

File photoFile photo

 ਸੰਬਿਤ ਪਾਤਰਾ ਨੇ ਅਪਣੇ ਵਿਵਾਦਤ ਟਵੀਟ ਵਿਚ ਕਿਹਾ, 'ਜੇ ਇਹ ਮਹਾਂਮਾਰੀ ਕਾਂਗਰਸ ਦੇ ਸ਼ਾਸਨਕਾਲ ਦੌਰਾਨ ਆਈ ਹੁੰਦੀ ਤਾਂ ਮੁਖੌਟਾਵਾਂ 'ਤੇ 5000 ਕਰੋੜ ਰੁਪਏ, ਕੋਰੋਨਾ ਟੈਸਟ ਕਿੱਟਾਂ 'ਤੇ 7000 ਕਰੋੜ ਰੁਪਏ, ਸੈਨੇਟਾਈਜ਼ਰਜ਼ 'ਤੇ 20 ਹਜ਼ਾਰ ਕਰੋੜ ਰੁਪਏ ਅਤੇ 26 ਹਜ਼ਾਰ ਕਰੋੜ ਰੁਪਏ ਰਾਜੀਵ ਗਾਂਧੀ ਵਾਇਰਸ ਖੋਜ 'ਤੇ ਖ਼ਰਚ ਕੀਤੇ ਜਾਂਦੇ।'  ਅਪਣੀ ਸ਼ਿਕਾਇਤ ਵਿਚ ਯੂਥ ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ ਕਿ ਇਸ ਤੋਂ ਇਲਾਵਾ  ਪਾਤਰਾ ਨੇ ਪੰਡਤ ਜਵਾਹਰ ਲਾਲ ਨਹਿਰੂ ਅਤੇ ਰਾਜੀਵ ਗਾਂਧੀ ਦੀਆਂ ਫ਼ੋਟੋਆਂ ਦੀ ਵਰਤੋਂ ਕਰਦਿਆਂ ਪਾਰਟੀ ਦੇ ਦਿੱਗ਼ਜ਼ ਆਗੂਆਂ ਨੂੰ ਬਦਨਾਮ ਕੀਤਾ ਹੈ। ਪੁਲਿਸ ਬੁਲਾਰੇ ਸੁਖਦਾ ਨਾਰਕਰ ਨੇ ਦਸਿਆ ਕਿ ਸੰਬਿਤ ਪਾਤਰਾ ਵਿਰੁਧ ਕਲਿਆਣ ਥਾਣੇ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 500 ਤਹਿਤ ਕੇਸ ਦਰਜ ਕੀਤਾ ਗਿਆ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement