ਨਾਸਾ ਨੇ ਪੰਜਾਬ-ਹਰਿਆਣਾ 'ਚ ਫ਼ਸਲਾਂ ਦੀ ਰਹਿੰਦ ਖੂੰਹਦ ਸਾੜੇ ਜਾਣ ਨੂੰ ਦਸਿਆ ਪ੍ਰਦੂਸ਼ਣ ਦੀ ਵਜ੍ਹਾ
Published : May 13, 2018, 5:11 pm IST
Updated : May 13, 2018, 5:11 pm IST
SHARE ARTICLE
 Nasa told to burn waste residues in Punjab and Haryana due to pollution
Nasa told to burn waste residues in Punjab and Haryana due to pollution

ਦਿੱਲੀ ਵਿਚ ਮਾਨਸੂਨ ਤੋਂ ਬਾਅਦ ਅਤੇ ਸਰਦੀ ਦੇ ਮੌਸਮ ਤੋਂ ਪਹਿਲਾਂ ਹਰ ਸਾਲ ਪ੍ਰਦੂਸ਼ਣ ਵਧਣ ਦੀ ਸਭ ਤੋਂ ਵੱਡੀ ਵਜ੍ਹਾ ਦਾ ਨਾਸਾ ਨੇ ਪਤਾ ਲਗਾਇਆ ...

ਨਵੀਂ ਦਿੱਲੀ,: ਦਿੱਲੀ ਵਿਚ ਮਾਨਸੂਨ ਤੋਂ ਬਾਅਦ ਅਤੇ ਸਰਦੀ ਦੇ ਮੌਸਮ ਤੋਂ ਪਹਿਲਾਂ ਹਰ ਸਾਲ ਪ੍ਰਦੂਸ਼ਣ ਵਧਣ ਦੀ ਸਭ ਤੋਂ ਵੱਡੀ ਵਜ੍ਹਾ ਦਾ ਨਾਸਾ ਨੇ ਪਤਾ ਲਗਾਇਆ ਹੈ। ਅਮਰੀਕੀ ਏਜੰਸੀ ਦੇ ਵਿਗਿਆਨੀਆਂ ਨੇ ਅਪਣੀ ਨਵੀਂ ਸਟੱਡੀ ਵਿਚ ਕਿਹਾ ਹੈ ਕਿ ਪੰਜਾਬ ਅਤੇ ਹਰਿਆਦਾ ਵਿਚ ਫ਼ਸਲਾਂ ਦੀ ਰਹਿੰਦ ਖੂੰਹਦ ਜਲਾਏ ਜਜਾਣ ਦਾ ਦਿੱਲੀ ਵਿਚ ਪ੍ਰਦੂਸ਼ਣ ਵਧਣ ਨਾਲ ਸਿੱਧਾ ਸਬੰਧ ਹੈ।

 Nasa told to burn waste residues in Punjab and Haryana due to pollutionNasa told to burn waste residues in Punjab and Haryana due to pollution

ਰਿਪੋਰਟ ਮੁਤਾਬਕ ਫ਼ਸਲਾਂ ਦੀ ਰਹਿੰਦ ਖ਼ੂੰਹਦ ਜਲਾਏ ਜਾਣ ਦਾ ਸਿੱਧਾ ਅਸਰ ਦਿੱਲੀ 'ਤੇ ਪੈਂਦਾ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਦੀ ਹਵਾ ਇੱਥੇ ਆਉਂਦੀ ਹੈ। ਅਜਿਹੇ ਵਿਚ ਜੇਕਰ ਇਨ੍ਹਾਂ ਦੋਵੇਂ ਸੂਬਿਆਂ ਵਿਚ ਫ਼ਸਲਾਂ ਦੀ ਰਹਿੰਦ ਖੂੰਹਦ ਜਲਾਈ ਜਾਂਦੀ ਹੈ ਤਾਂ ਪੀਐਮ 2.5 ਦੇ ਪੱਧਰ ਵਿਚ ਵਾਧਾ ਹੋ ਜਾਂਦਾ ਹੈ। 

 Nasa told to burn waste residues in Punjab and Haryana due to pollutionNasa told to burn waste residues in Punjab and Haryana due to pollution

ਫ਼ਸਲਾਂ ਦੀ ਰਹਿੰਦ ਖੂੰਹਦ ਜਲਾਏ ਜਾਣ ਨਾਲ ਦਿੱਲੀ 'ਤੇ ਕਿੰਨਾ ਉਲਟ ਅਸਰ ਪੈਂਦਾ ਹੈ, ਇਸ ਗੱਲ ਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਆਮ ਦਿਨਾਂ ਵਿਚ ਦਿੱਲੀ ਵਿਚ ਪੀਐਮ 2.5 ਦਾ ਪੱਧਰ 50 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੁੰਦਾ ਹੈ ਜਦਕਿ ਨਵੰਬਰ ਦੀ ਸ਼ੁਰੂਆਤ ਵਿਚ ਇਹ 300 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੋ ਜਾਂਦਾ ਹੈ। 

 Nasa told to burn waste residues in Punjab and Haryana due to pollutionNasa told to burn waste residues in Punjab and Haryana due to pollution

ਇਨ੍ਹਾਂ ਦਿਨਾਂ ਵਿਚ ਆਮ ਤੌਰ 'ਤੇ ਕਿਸਾਨ ਝੋਨੇ ਦੀ ਫ਼ਸਲ ਦੀ ਪਰਾਲੀ ਜਲਾਉਂਦੇ ਹਨ। 2016 ਦੀਆਂ ਸਰਦੀਆਂ ਵਿਚ ਇਹ ਸਮੱਸਿਆ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲੀ ਸੀ, ਜਦਕਿ ਪਰਾਲੀ ਜਲਾਏ ਜਾਣ ਦੇ ਚਲਦੇ ਪੀਐਮ 2.5 ਦਾ ਪੱਧਰ 550 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੋ ਗਿਆ ਸੀ। ਖ਼ਾਸ ਤੌਰ 'ਤੇ ਨਵੰਬਰ ਮਹੀਨੇ ਵਿਚ ਸਮੋਗ ਦੀ ਸਮੱਸਿਆ ਕਾਫ਼ੀ ਵਧ ਗਈ ਸੀ ਅਤੇ 5 ਨਵੰਬਰ ਨੂੰ ਤਾਂ ਪੀਐਮ 2.5 ਦਾ ਪੱਧਰ 700 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੋ ਗਿਆ ਸੀ। ਹਾਲਾਂਕਿ ਸਟੱਡੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਰਾਲੀ ਤੋਂ ਇਲਾਵਾ 95 ਲੱਖ ਸਥਾਨਕ ਵਾਹਨਾਂ, ਇੰਡਸਟਰੀਜ਼ ਅਤੇ ਕੰਸਟਰੱਕਸ਼ਨ ਵੀ ਏਅਰ ਪ੍ਰਦੂਸ਼ਣ ਦੇ ਲਈ ਜ਼ਿੰਮੇਵਾਰ ਹੈ। ਇਸ ਸਟੱਡੀ ਵਿਚ ਸਰਕਾਰ ਨੂੰ ਸਮੋਗ ਦੀ ਸਮੱਸਿਆ ਨਾਲ ਨਿਪਟਣ ਲਈ ਕੁੱਝ ਅਹਿਮ ਸੁਝਾਅ ਵੀ ਦਿਤੇ ਗਏ ਹਨ। 

 Nasa told to burn waste residues in Punjab and Haryana due to pollutionNasa told to burn waste residues in Punjab and Haryana due to pollution

ਸਟੱਡੀ ਵਿਚ ਇਕ ਅਹਿਮ ਗੱਲ ਹੋਰ ਆਖੀ ਗਈ ਹੈ ਕਿ ਪਰਾਲੀ ਪਹਿਲਾਂ ਵੀ ਜਲਾਈ ਜਾਂਦੀ ਸੀ ਪਰ ਉਸ ਦਾ ਸਮਾਂ ਅਕਤੂਬਰ ਮਹੀਨੇ ਦਾ ਹੁੰਦਾ ਸੀ। ਬੀਤੇ ਕੁੱਝ ਸਾਲਾਂ ਵਿਚ ਹੌਲੀ-ਹੌਲੀ ਇਹ ਟਾਈਮਿੰਗ ਨਵੰਬਰ ਤਕ ਆ ਗਈ, ਜਦ ਹਵਾ ਹੌਲੀ ਹੁੰਦੀ ਹੈ ਅਤੇ ਸਰਦੀਆਂ ਦਾ ਮੌਸਮ ਸ਼ੁਰੂ ਹੁੰਦਾ ਹੈ। ਅਜਿਹੇ ਵਿਚ ਪਰਾਲੀ ਜਲਣ ਕਾਰਨ ਪੈਦਾ ਹੋਇਆ ਧੂੰਆ ਹਵਾ ਵਿਚ ਉਡ ਨਹੀਂ ਪਾਉਂਦਾ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement