ਨਿਪਾਹ ਵਾਇਰਸ ਤੋਂ ਠੀਕ ਹੋਈ ਨਰਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Published : Feb 13, 2026, 6:53 am IST
Updated : Feb 13, 2026, 7:37 am IST
SHARE ARTICLE
photo
photo

ਨਰਸ ਲੰਬੇ ਸਮੇਂ ਤੋਂ ਕੋਮਾ ਵਿਚ ਸੀ, ਜਿਸਨੇ ਉਸਦੀ ਇਮਿਊਨ ਸਿਸਟਮ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ

ਕੋਲਕਾਤਾ : ਪਛਮੀ ਬੰਗਾਲ ਵਿਚ ਨਿਪਾਹ ਵਾਇਰਸ ਦੀ ਲਾਗ ਤੋਂ ਠੀਕ ਹੋਈ ਇਕ ਨਰਸ ਦੀ ਬਾਰਾਸਾਤ ਜ਼ਿਲ੍ਹੇ ਦੇ ਇਕ ਨਿਜੀ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ, ਰਾਜ ਦੇ ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।

ਅਧਿਕਾਰੀ ਨੇ ਕਿਹਾ ਕਿ ਨਰਸ ਨੂੰ ਜਨਵਰੀ ਦੇ ਅਖ਼ੀਰ ਵਿਚ ਜੀਵਨ ਸਹਾਇਤਾ ਤੋਂ ਹਟਾ ਦਿਤਾ ਗਿਆ ਸੀ। ਉਨ੍ਹਾਂ ਕਿਹਾ, ‘‘ਉਸ ਦੀ ਦੁਪਹਿਰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਹਾਲਾਂਕਿ ਉਹ ਨਿਪਾਹ ਦੀ ਲਾਗ ਤੋਂ ਠੀਕ ਹੋ ਗਈ ਸੀ, ਪਰ ਉਹ ਕਈ ਪੇਚੀਦਗੀਆਂ ਤੋਂ ਪੀੜਤ ਸੀ।’’

ਅਧਿਕਾਰੀ ਨੇ ਕਿਹਾ ਕਿ ਨਰਸ ਲੰਬੇ ਸਮੇਂ ਤੋਂ ਕੋਮਾ ਵਿਚ ਸੀ, ਜਿਸਨੇ ਉਸਦੀ ਇਮਿਊਨ ਸਿਸਟਮ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਅਤੇ ਬਾਅਦ ਵਿਚ ਉਸਨੂੰ ਫੇਫੜਿਆਂ ਦੀ ਲਾਗ ਹੋ ਗਈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਮਹੀਨੇ ਨਿਪਾਹ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਏ ਦੋ ਲੋਕਾਂ ਵਿਚੋਂ ਇਕ ਸੀ। ਦੂਜਾ ਸੰਕਰਮਿਤ ਵਿਅਕਤੀ ਇਕ ਪੁਰਸ਼ ਹੈ ਅਤੇ ਠੀਕ ਹੋ ਗਿਆ ਹੈ।     (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement