ਰੋਹਤਕ ਅਖਾੜੇ ’ਚ ਚੱਲੀਆਂ ਗੋਲੀਆਂ, ਦੋ ਮਹਿਲਾ ਪਹਿਲਵਾਨਾਂ ਸਣੇ 5 ਦੀ ਮੌਤ
Published : Feb 13, 2021, 10:18 am IST
Updated : Feb 13, 2021, 10:50 am IST
SHARE ARTICLE
Rohtak Firing Case
Rohtak Firing Case

ਫਾਇਰਿੰਗ ਮਾਮਲੇ ’ਚ ਦੋ ਖ਼ਿਲਾਫ਼ ਮਾਮਲਾ ਦਰਜ

ਰੋਹਤਕ: ਬੀਤੇ ਦਿਨ ਰੋਹਤਕ ਦੇ ਜਿਮਨਾਸਟਿਕ ਹਾਲ ‘ਚ ਅਚਾਨਕ ਚੱਲੀਆਂ ਗੋਲੀਆਂ ਨਾਲ ਸ਼ਹਿਰ ਵਿਚ ਹੜਕੰਪ ਮਚ ਗਿਆ। ਜਾਟ ਕਾਲਜ ਕੋਲ ਮੌਜੂਦ ਜਿਮਨਾਸਟਿਕ ਹਾਲ ਵਿਚ ਹੋਈ ਇਸ ਫਾਇਰਿੰਗ ਦੌਰਾਨ 5 ਲੋਕਾਂ ਦੀ ਮੌਤ ਤੇ 2 ਲੋਕ ਜ਼ਖਮੀ ਹੋ ਗਏ। ਇਸ ਘਟਨਾ ਵਿਚ ਕੁੱਲ 7 ਲੋਕਾਂ ਨੂੰ ਗੋਲੀ ਲੱਗੀ।

Rohtak Firing CaseRohtak Firing Case

ਤਾਜ਼ਾ ਜਾਣਕਾਰੀ ਮੁਤਾਬਕ ਮਾਮਲੇ ਵਿਚ ਪੀਜੀਆਈਐਮਐਸ ਰੋਹਤਕ ਵਿਖੇ ਆਰਮਜ਼ ਐਕਟ ਅਤੇ ਆਈਪੀਸੀ ਤਹਿਤ ਦੋ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਐਫਆਈਆਰ ਮੁਤਾਬਕ ਕੋਚ ਨੂੰ ਮਹਿਲਾ ਪਹਿਲਵਾਨ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਅਖਾੜੇ ਵਿਚ ਆਉਣ ਤੋਂ ਮਨਾ ਕੀਤਾ ਗਿਆ ਸੀ। ਸ਼ਿਕਾਇਤ ਤੋਂ ਭੜਕੇ ਕੋਚ ਨੇ ਸਾਥੀ ਹਮਲਾਵਰ ਨਾਲ ਮਿਲ ਕੇ ਅਖਾੜੇ ਵਿਚ ਗੋਲੀਆਂ ਚਲਾਈਆਂ।

Rohtak Firing CaseRohtak Firing Case

ਦੱਸ ਦਈਏ ਕਿ ਗੋਲੀ ਲੱਗਣ ਨਾਲ ਪ੍ਰਦੀਪ ਮਲਿਕ, ਪੂਜਾ ਅਤੇ ਸਾਕਸ਼ੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਦਾ ਇਲ਼ਾਜ ਜਾਰੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ। ਮ੍ਰਿਤਕ ਦੇਹਾਂ ਨੂੰ ਪੁਲਿਸ ਨੇ ਪੋਸਟ ਮਾਰਟਮ ਲਈ ਭੇਜ ਦਿੱਤਾ।  

Location: India, Haryana, Rohtak

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement