ਝੁੱਗੀ ਝੌਂਪੜੀ ’ਚ ਰਹਿਣ ਵਾਲੇ ਲੋਕਾਂ ਦੇ ਮੁੜ ਵਸੇਬੇ ਲਈ ਕੇਂਦਰ ਵਚਨਬੱਧ: ਹਰਦੀਪ ਸਿੰਘ ਪੁਰੀ
Published : Dec 12, 2022, 9:19 pm IST
Updated : Dec 12, 2022, 9:19 pm IST
SHARE ARTICLE
Hardeep Singh Puri
Hardeep Singh Puri

ਮੁੜ ਵਿਕਾਸ ਕੀਤੀਆਂ ਜਾਣ ਵਾਲੀਆਂ 7 ਸਰਕਾਰੀ ਕਾਲੋਨੀ 536 ਏਕੜ ਖੇਤਰ ’ਚ ਫੈਲੀ ਹੋਈ ਹੈ

 

ਨਵੀਂ ਦਿੱਲੀ  : ਸਰਕਾਰ ਨੇ ਅੱਜ ਰਾਜ ਸਭਾ ’ਚ ਕਿਹਾ ਕਿ ਉਹ ਦਿੱਲੀ ’ਚ ਝੁੱਗੀ ਝੌਂਪੜੀ ਵਿਚ ਰਹਿਣ ਵਾਲਿਆਂ ਲਈ ਮੁੜ ਵਸੇਬੇ ਲਈ ਵਚਨਬੱਧ ਹੈ। ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਰਾਜ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਪੂਰਕ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕੇਂਦਰ ਨੇ ਪਾਤਰ ਲੋਕਾਂ ਨੂੰ ਬਦਲਵੇਂ ਆਵਾਸ ਉਪਲੱਬਧ ਕਰਵਾਏ ਹਨ ਪਰ ਕੁੱਝ ਲੋਕਾਂ ਨੇ ਫਲੈਟਾਂ ’ਤੇ ਕਬਜ਼ਾ ਕਰ ਲਿਆ ਹੈ ਅਤੇ ਉਨ੍ਹਾਂ ’ਚੋਂ ਕਈ ਅਦਾਲਤ ਚਲੇ ਗਏ ਹਨ। ਪੁਰੀ ਨੇ ਕਿਹਾ ਕਿ ਝੁੱਗੀਆਂ ਵਾਸੀਆਂ ਦੇ ਮੁੜ ਵਸੇਬੇ ਲਈ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ ਦੀ ਨੀਤੀ ਦਾ ਪਾਲਣ ਕੀਤਾ ਜਾ ਰਿਹਾ ਹੈ, ਜਿਸ ਦਾ ਐਲਾਨ 11 ਦਸੰਬਰ 2017 ਨੂੰ ਕੀਤਾ ਗਿਆ ਸੀ।

ਪੁਰੀ ਨੇ ਕਿਹਾ ਕਿ ਮੁੜ ਵਿਕਾਸ ਕੀਤੀਆਂ ਜਾਣ ਵਾਲੀਆਂ 7 ਸਰਕਾਰੀ ਕਾਲੋਨੀ 536 ਏਕੜ ਖੇਤਰ ’ਚ ਫੈਲੀ ਹੋਈ ਹੈ ਅਤੇ ਪਛਾਣ ਕੀਤੇ ਗਏ ਅਜਿਹੇ ਪਰਿਵਾਰਾਂ ਦੀ ਗਿਣਤੀ 507 ਹੈ, ਜੋ ਝੁੱਗੀਆਂ ’ਚ ਰਹਿ ਰਹੇ ਸਨ। ਇਸ ਦਾ ਔਸਤ ਇਕ ਏਕੜ ਜ਼ਮੀਨ ’ਚ ਇਕ ਝੁੱਗੀ ਤੋਂ ਵੀ ਘੱਟ ਹੈ। ਪੁਰੀ ਨੇ ਕਿਹਾ ਕਿ ਮੁੜ ਵਸੇਬੇ ਲਈ ਦਿੱਲੀ ਵਿਕਾਸ ਅਥਾਰਟੀ ਤੋਂ 100 ਫਲੈਟ ਖ਼ਰੀਦੇ ਗਏ ਹਨ ਪਰ ਉਸ ਤੋਂ ਬਾਅਦ ਵੱਡੀ ਗਿਣਤੀ ’ਚ ਝੁੱਗੀ ਵਾਸੀ ਅਦਾਲਤਾਂ ’ਚ ਚੱਲੇ ਗਏ ਹਨ। ਅਸੀਂ ਕਰੀਬ 370 ਝੁੱਗੀਆਂ ਬਸਤੀਆਂ ’ਚੋਂ 210 ਦਾ ਸਰਵੇਖਣ ਕਰ ਲਿਆ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement