‘ਵਿਸ਼ੇਸ਼ ਪ੍ਰਵਾਰਕ ਪਛਾਣ ਪੱਤਰ’ ਲੋਕਾਂ ਦੀ ਨਿਗਰਾਨੀ ਰੱਖਣ ਦਾ ਇਕ ਹੋਰ ਤਰੀਕਾ : ਮਹਿਬੂਬਾ ਮੁਫ਼ਤੀ
Published : Dec 12, 2022, 9:29 pm IST
Updated : Dec 12, 2022, 9:29 pm IST
SHARE ARTICLE
Mehbooba Mufti
Mehbooba Mufti

ਹੋਰ ਪਾਰਟੀਆਂ ਨੇ ਇਸਦੀ ਆਲੋਚਨਾ ਕੀਤੀ ਹੈ, ਜਿਸ ਨਾਲ ਨਿਜੀ ਡਾਟਾ ਸੁਰੱਖਿਆ ’ਤੇ ਚਿੰਤਾ ਜਾਹਰ ਕੀਤੀ ਹੈ।   

ਸ਼੍ਰੀਨਗਰ  : ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਦੇ ਵਸਨੀਕਾਂ ਲਈ ‘ਯੂਨੀਕ ਪ੍ਰਵਾਰਕ ਪਛਾਣ ਪੱਤਰ’ ਬਣਾਉਣ ਦੀ ਜੰਮੂ-ਕਸ਼ਮੀਰ ਪ੍ਰਸ਼ਾਸਨ ਦੀ ਯੋਜਨਾ ‘ਅਵਿਸਵਾਸ਼’ ਨੂੰ ਦਰਸ਼ਾਉਂਦੀ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਸ਼ਮੀਰੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਅਤੇ ਪ੍ਰਵਾਰਾਂ ਨੂੰ ਵਿਲੱਖਣ ਪਛਾਣ ਪੱਤਰ ਜਾਰੀ ਕਰਨ ਦੀ ਯੋਜਨਾ ਨੂੰ ਨਿਗਰਾਨੀ ਦਾ ਇਕ ਹੋਰ ਢੰਗ ਦਸਿਆ।

ਮੁਫ਼ਤੀ ਨੇ ਟਵੀਟ ਕੀਤਾ, ‘‘ਜੰਮੂ ਅਤੇ ਕਸ਼ਮੀਰ ਦੇ ਨਿਵਾਸੀਆਂ ਲਈ ‘ਵਿਸ਼ੇਸ਼ ਪ੍ਰਵਾਰਕ ਪਛਾਣ ਪੱਤਰ’ ਬਣਾਉਣਾ ਇਸ ਗੱਲ ਦਾ ਸੰਕੇਤ ਹੈ ਕਿ 2019 ਤੋਂ ਅਵਿਸਵਾਸ਼ ਵਧ ਰਿਹਾ ਹੈ। ਕਸ਼ਮੀਰੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਅਤੇ ਇਹ ਉਨ੍ਹਾਂ ਦੇ ਜੀਵਨ ’ਤੇ ਸ਼ਿਕੰਜਾ ਕੱਸਣ ਲਈ ਨਿਗਰਾਨੀ ਦੀ ਇਕ ਹੋਰ ਚਾਲ ਹੈ।’’ ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਾਰੇ ਪ੍ਰਵਾਰਾਂ ਦਾ ਪ੍ਰਮਾਣਿਕ ‘ਡੇਟਾਬੇਸ’ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਵਿਚ ਸ਼ਾਮਲ ਹਰ ਪ੍ਰਵਾਰ ਦਾ ਇਕ ਵਿਲੱਖਣ ‘ਕੋਡ’ ਹੋਵੇਗਾ ਅਤੇ ਇਸ ਕਦਮ ਦਾ ਉਦੇਸ਼ ਵੱਖ-ਵੱਖ ਸਮਾਜਕ ਯੋਜਨਾਵਾਂ ਦੇ ਯੋਗ ਲਾਭਪਾਤਰੀਆਂ ਦੀ ਚੋਣ ਨੂੰ ਸੌਖਾ ਬਣਾਉਣਾ ਹੈ। ਭਾਰਤੀ ਜਨਤਾ ਪਾਰਟੀ ਨੇ “ਪ੍ਰਵਾਰਕ ਆਈਡੀ’’ ਅਲਾਟ ਕਰਨ ਦੇ ਪ੍ਰਸਤਾਵਿਤ ਕਦਮ ਦਾ ਸਵਾਗਤ ਕੀਤਾ ਹੈ ਪਰ ਹੋਰ ਪਾਰਟੀਆਂ ਨੇ ਇਸਦੀ ਆਲੋਚਨਾ ਕੀਤੀ ਹੈ, ਜਿਸ ਨਾਲ ਨਿਜੀ ਡਾਟਾ ਸੁਰੱਖਿਆ ’ਤੇ ਚਿੰਤਾ ਜਾਹਰ ਕੀਤੀ ਹੈ।   

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement