ਕਿਸਾਨ ਆਗੂਆਂ ਵਾਂਗ ਸਟੇਜ਼ ਤੋਂ ਗਰਜਿਆ ਛੋਟਾ ਬੱਚਾ, ਜੋਸ਼ ਵੇਖ ਨਹੀਂ ਲਗਾ ਸਕੋਗੇ ਉਮਰ ਦਾ ਅੰਦਾਜ਼ਾ
Published : Dec 12, 2020, 2:00 pm IST
Updated : Dec 12, 2020, 2:00 pm IST
SHARE ARTICLE
Small Child Speech at Delhi Protest
Small Child Speech at Delhi Protest

ਟਿਕਰੀ ਬਾਰਡਰ ‘ਤੇ ਬੱਚੇ ਨੇ ਬੇਬਾਕੀ ਨਾਲ ਦਿੱਤਾ ਭਾਸ਼ਣ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਟਿਕਰੀ ਬਾਰਡਰ ‘ਤੇ ਜਾਰੀ ਮੋਰਚੇ ਦੌਰਾਨ ਇਕ ਬੱਚੇ ਨੇ ਇੰਨੀ ਬੇਬਾਕੀ ਨਾਲ ਭਾਸ਼ਣ ਦਿੱਤਾ, ਜਿਵੇਂ ਕੋਈ ਕਿਸਾਨ ਆਗੂ ਸਟੇਜ ਤੋਂ ਗਰਜ ਰਿਹਾ ਹੋਵੇ। ਅਪਣੇ ਭਾਸ਼ਣ ਵਿਚ ਬੱਚੇ ਇੰਨੀਆਂ ਜੋਸ਼ੀਲੀਆਂ ਗੱਲਾਂ ਬੋਲੀਆਂ, ਜਿਸ ਨੂੰ ਸੁਣ ਕੇ ਕਿਸਾਨ ਵੀ ਹੈਰਾਨ ਰਹਿ ਗਏ।

Small Child Speech at Delhi Protest Small Child Speech at Delhi Protest

ਸਰਕਾਰ ‘ਤੇ ਤਿੱਖੇ ਨਿਸ਼ਾਨੇ ਬੋਲਦਿਆਂ ਬੱਚੇ ਨੇ ਕਿਹਾ ਕਿ ਅਸੀਂ ਅਪਣੀਆਂ ਜ਼ਮੀਨਾਂ ਨੂੰ ਪਿਆਰ ਕਰਦੇ ਹਾਂ, ਇਸੇ ਲਈ ਧਰਨੇ ‘ਤੇ ਬੈਠੇ ਹਾਂ ਪਰ ਇਹ ਸਰਕਾਰ ਸਾਡੀਆਂ ਜ਼ਮੀਨਾਂ ਖੋਹਣ ਨੂੰ ਫਿਰ ਰਹੀ ਹੈ। ਬੱਚੇ ਨੇ ਕਿਹਾ ਕਿ ਜਿਸ ਉਮਰ ‘ਚ ਸਾਡੀਆਂ ਮਾਵਾਂ ਨੇ ਘਰਾਂ ਵਿਚ ਆਰਾਮ ਕਰਨਾ ਸੀ,  ਸਰਕਾਰ ਨੇ ਉਹਨਾਂ ਨੂੰ ਕੜਾਕੇ ਦੀ ਠੰਢ ਵਿਚ ਸੜਕਾਂ ‘ਤੇ ਬਿਠਾਇਆ ਹੈ।

Small Child Speech at Delhi Protest Small Child Speech at Delhi Protest

ਸਰਕਾਰ ਦਾਅਵੇ ਕਰ ਰਹੀ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ਵਿਚ ਹਨ ਪਰ ਇਹ ਕਿਸੇ ਪਾਸਿਓਂ ਵੀ ਕਿਸਾਨਾਂ ਲਈ ਫਾਇਦੇਮੰਦ ਨਹੀਂ। ਸਰਕਾਰਾਂ ਸ਼ੁਰੂ ਤੋਂ ਹੀ ਪੰਜਾਬ ਨਾਲ ਧੱਕਾ ਕਰਦੀਆਂ ਆਈਆਂ ਹਨ ਤੇ ਹੁਣ ਵੀ ਧੱਕਾ ਕਰ ਰਹੀਆਂ ਹਨ। ਪਰ ਅਸੀਂ ਹੁਣ ਜਾਗਰੂਕ ਹਾਂ ਤੇ ਧੱਕਾ ਨਹੀਂ ਹੋਣ ਦੇਵਾਂਗੇ। ਬੱਚੇ ਨੇ ਜੋਸ਼ੀਲੇ ਅੰਦਾਜ਼ ‘ਚ ਕਿਹਾ ਜਦੋਂ ਵੀ ਅਸੀਂ ਹੱਕ ਮੰਗਦੇ ਹਾਂ ਤਾਂ ਸਾਨੂੰ ਅੱਤਵਾਦੀ ਤੇ ਖਾਲਿਸਤਾਨੀ ਕਹਿ ਕੇ ਪਰਚੇ ਦਰਜ ਕਰਾਏ ਜਾਂਦੇ ਹਨ।

Small Child Speech at Delhi Protest Small Child Speech at Delhi Protest

ਬੱਚੇ ਨੇ ਕਿਹਾ ਕਿ ਸਰਕਾਰ ਨੇ ਹਮੇਸ਼ਾਂ ਹੀ ਸਾਨੂੰ ਵੰਡਿਆ ਹੈ। ਪਹਿਲਾਂ ਪੰਜਾਬ ਹਰਿਆਣਾ ਵਿਚ ਵੰਡ ਪਾ ਕੇ ਰੱਖੀ ਤੇ ਹੁਣ ਧਰਮਾਂ ਦੇ ਨਾਂਅ ‘ਤੇ ਵੰਡਿਆ ਜਾ ਰਿਹਾ ਹੈ। ਹੁਣ ਪੰਜਾਬ ਹਰਿਆਣਾ ਭਰਾ ਬਣ ਕੇ ਖੜੇ ਹਨ ਤੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰ ਰਹੇ ਹਨ। ਬੱਚੇ ਨੇ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਸਰਕਾਰ ਸ਼ਰਾਰਤੀ ਅਨਸਰਾਂ ਨੂੰ ਭੇਜ ਕੇ ਸੰਘਰਸ਼ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement