ਅਯੁਧਿਆ ਫ਼ੈਸਲੇ ਵਿਰੁੱਧ ਦਾਖ਼ਲ18 ਰਿਵੀਉ ਪਟੀਸ਼ਨਾਂ ਦੀ ਸੁਪਰੀਮ ਕੋਰਟ ਵਿਚ ਸੁਣਵਾਈ ਅੱਜ
Published : Dec 12, 2019, 11:12 am IST
Updated : Dec 12, 2019, 11:13 am IST
SHARE ARTICLE
Supreme Court
Supreme Court

ਸੁਪਰੀਮ ਕੋਰਟ ਨੇ ਵਿਵਾਦਤ ਥਾਂ 'ਤੇ ਰਾਮ ਮੰਦਰ ਬਣਾਉਣ ਲਈ ਦਿੱਤਾ ਸੀ ਫ਼ੈਸਲਾ

ਨਵੀਂ ਦਿੱਲੀ : ਅੱਜ ਵੀਰਵਾਰ ਨੂੰ ਸੁਪਰੀਮ ਕੋਰਟ ਅਯੁਧਿਆ ਫ਼ੈਸਲੇ ਵਿਰੁੱਧ ਦਾਖ਼ਲ ਕੀਤੀਆਂ 18 ਰਿਵੀਉ ਪਟੀਸ਼ਨਾਂ ਉੱਤੇ ਵਿਚਾਰ ਕਰੇਗਾ। ਇਸ ਫ਼ੈਸਲੇ ਨੇ 2.77 ਏਕੜ ਜ਼ਮੀਨ ਉੱਤੇ ਰਾਮ ਮੰਦਰ ਨਿਰਮਾਣ ਦਾ ਰਾਹ ਸਾਫ਼ ਕਰ ਦਿੱਤਾ ਸੀ। ਚੀਫ਼ ਜਸਟਿਸ ਐਸ.ਏ.ਬੋਬੜੇ ਦੀ ਅਗਵਾਈ ਹੇਠਲੀ ਪੰਜ ਮੈਂਬਰੀ ਸੰਵਿਧਾਨਕ ਬੈਂਚ ਇਨ੍ਹਾਂ ਨਜ਼ਰਸਾਨੀ ਪਟੀਸ਼ਨਾ 'ਤੇ ਚੈਂਬਰ ਵਿਚ ਵਿਚਾਰ ਕਰੇਗਾ। ਇਸ ਬੈਂਚ ਦੇ ਹੋਰਨਾਂ ਮੈਂਬਰਾ ਵਿਚ ਜਸਟਿਸ ਧਨੰਜੇ ਵਾਈ ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਐੱਸ ਅਬਦੁਲ ਨਜ਼ੀਰ ਅਤੇ ਜਸਟਿਸ ਸੰਜੀਵ ਖੰਨਾ ਸ਼ਾਮਲ ਹਨ।

PhotoPhoto

ਸੂਚੀ ਅਨੁਸਾਰ ਸੰਵਿਧਾਨਕ ਬੈਂਚ ਚੈਂਬਰ ਵਿਚ ਕੁੱਲ 18 ਨਜ਼ਰਸਾਨੀ ਪਟੀਸ਼ਨਾਂ ਉੱਤੇ ਵਿਚਾਰ ਕਰੇਗਾ। ਇਨ੍ਹਾਂ ਵਿਚੋਂ 9 ਪਟੀਸ਼ਨਾਂ ਤਾਂ ਇਸ ਮਾਮਲੇ ਦੀਆਂ ਪੁਰਾਣੀਆਂ 9 ਧਿਰਾਂ ਦੀਆਂ ਹਨ ਜਦਕਿ ਬਾਕੀ ਦੀਆਂ ਇਹ ਰਿਵੀਉ ਪਟੀਸ਼ਨਾਂ ਤੀਜੀ ਧਿਰ ਵੱਲੋਂ ਦਾਖਲ ਕੀਤੀਆਂ ਗਈਆਂ ਹਨ।

PhotoPhoto

ਇਸ ਮਾਮਲੇ ਵਿਚ ਸੱਭ ਤੋਂ ਪਹਿਲਾਂ ਦੋ ਦਸੰਬਰ ਨੂੰ ਰਿਵੀਉ ਪਟੀਸ਼ਨ ਮੌਲਾਨਾ ਸਈਦ ਅਸ਼ਹਦ ਰਸ਼ੀਦੀ ਨੇ ਦਾਖਲ ਕੀਤੀ ਸੀ। ਇਸ ਤੋਂ ਬਾਅਦ ਛੇ ਦਸੰਬਰ ਨੂੰ ਮੌਲਾਨਾ ਮੁਫ਼ਤੀ ਹਸਬੁੱਲ੍ਹਾ, ਮਹੁੰਮਦ ਉਮਰ,ਮੌਲਾਨਾ ਮਹਿਫ਼ੂਜ਼-ਉਰ-ਰਹਿਮਾਨ, ਹਾਜੀ ਮਹਿਬੂਬ ਅਤੇ ਮਿਸਬਾਹੁੱਦੀਨ ਨੇ ਦਾਖ਼ਲ ਕੀਤੀਆਂ ਹਨ।

PhotoPhoto

ਇਸ ਤੋਂ ਬਾਅਦ 9 ਦਸੰਬਰ ਨੂੰ ਦੋ ਨਜ਼ਰਸਾਨੀ ਪਟੀਸ਼ਨਾਂ ਹੋਰ ਦਾਖਲ ਕੀਤੀਆ ਗਈਆਂ ਸਨ। ਇਨ੍ਹਾਂ ਵਿਚੋਂ ਇਕ ਪਟੀਸਨ ਅਖਿਲ ਭਾਰਤੀ ਹਿੰਦੂ ਮਹਾਂਸਭਾ ਦੀ ਸੀ ਅਤੇ ਦੂਜੀ 40 ਤੋਂ ਵੱਧ ਲੋਕਾਂ ਨੇ ਸਾਂਝੇ ਤੌਰ ਉੱਤੇ ਦਾਖਲ ਕੀਤੀ ਸੀ। ਸਾਂਝੀ ਪਟੀਸ਼ਨ ਦਾਖਲ ਕਰਨ ਵਾਲਿਆਂ ਵਿਚ ਇਤਿਹਾਸਕਾਰ ਇਰਫ਼ਾਨ ਹਬੀਬ, ਅਰਥ ਸ਼ਾਸਤਰੀ ਅਤੇ ਸਿਆਸੀ ਵਿਸ਼ਲੇਸ਼ਕ ਪ੍ਰਭਾਤ ਪਟਨਾਇਕ, ਮਨੁੱਖੀ ਅਧਿਕਾਰ ਕਾਰਕੁੰਨ ਹਰਸ਼ ਮੰਦਰ, ਨੰਦਿਨੀ ਸੁੰਦਰ ਅਤੇ ਜੌਨ ਦਿਆਸ ਸ਼ਾਮਲ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement