ਅਹਿਮਦਾਬਾਦ 'ਚ ਹੋਇਆ ਬੁਰਾੜੀ ਵਰਗਾ ਕਾਂਡ, ਪੂਰੇ ਪਰਵਾਰ ਨੇ ਕੀਤੀ ਆਤਮਹੱਤਿਆ​
Published : Sep 12, 2018, 5:57 pm IST
Updated : Sep 12, 2018, 5:57 pm IST
SHARE ARTICLE
Ahmedabad family found dead
Ahmedabad family found dead

ਰਾਜਧਾਨੀ ਦਿੱਲੀ 'ਚ ਦਿਲ ਦਹਿਲਾ ਦੇਣ ਵਾਲੇ ਬੁਰਾੜੀ ਕਾਂਡ ਦਾ ਮਾਮਲਾ ਹੁਣੇ ਠੰਡਾ ਵੀ ਨਹੀਂ ਹੋਇਆ ਸੀ ਕਿ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿਚ ਇਕ ਅਜਿਹੀ ਹੀ ਘਟਨਾ ਸਾਹ...

ਅਹਿਮਦਾਬਾਦ : ਰਾਜਧਾਨੀ ਦਿੱਲੀ 'ਚ ਦਿਲ ਦਹਿਲਾ ਦੇਣ ਵਾਲੇ ਬੁਰਾੜੀ ਕਾਂਡ ਦਾ ਮਾਮਲਾ ਹੁਣੇ ਠੰਡਾ ਵੀ ਨਹੀਂ ਹੋਇਆ ਸੀ ਕਿ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿਚ ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ। ਬੁੱਧਵਾਰ  (12 ਸਤੰਬਰ) ਨੂੰ ਅਹਿਮਦਾਬਾਦ ਵਿਚ ਇਕ ਹੀ ਪਰਵਾਰ ਦੇ ਤਿੰਨ ਮੈਬਰਾਂ ਨੇ ਤੰਤਰ - ਮੰਤਰ ਦੇ ਝਾਂਸੇ ਵਿਚ ਆ ਕੇ ਆਤਮਹੱਤਿਆ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਕਾਸਮੈਟਿਕ ਦਾ ਵਿਅਪਾਰ ਕਰਨ ਵਾਲੇ ਕ੍ਰੂਣਾਲ ਤ੍ਰਿਵੇਦੀ  ਪਿਛਲੇ ਇਕ ਸਾਲੇ ਤੋਂ ਨਰੋਡਾ ਵਿਚ ਕਿਰਾਏ 'ਤੇ ਰਹਿੰਦੇ ਸੀ। 

Gujarat PoliceGujarat Police

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਗੁਜਰਾਤ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕ੍ਰੂਣਾਲ ਤ੍ਰਿਵੇਦੀ ਦੇ ਪਰਵਾਰ ਦੇ ਮੈਂਬਰ 24 ਘੰਟੇ ਤੋਂ ਫੋਨ ਨਹੀਂ ਉਠਾ ਰਹੇ ਸਨ, ਜਿਸ ਤੋਂ ਬਾਅਦ ਕੁੱਝ ਲੋਕਾਂ ਨੂੰ ਸ਼ੱਕ ਹੋਇਆ ਅਤੇ ਉਹ ਉਨ੍ਹਾਂ ਦੇ ਘਰ ਪੁੱਜੇ। ਕਮਰੇ ਵਿਚ ਅੰਦਰ ਦਾਖਲ ਹੁੰਦੇ ਹੀ ਸੱਭ ਦੇ ਹੋਸ਼ ਉੱਡ ਗਏ। ਅੰਦਰ ਕੁਨਾਲ ਫਾਹੇ ਨਾਲ ਲਟਕਿਆ ਹੋਇਆ ਸੀ। ਜਦੋਂ ਕਿ ਉਸ ਦੀ ਪਤਨੀ ਫਰਸ਼ 'ਤੇ ਅਤੇ ਧੀ ਬਿਸਤਰੇ 'ਤੇ ਮ੍ਰਿਤਕ ਪਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਜਾਣਕਾਰੀ ਦਿਤੀ।

SuicideSuicide

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕ੍ਰੂਣਾਲ ਨੇ ਪਤਨੀ, ਧੀ ਅਤੇ ਮਾਂ ਨੂੰ ਜ਼ਹਿਰ ਦੇਣ ਤੋਂ ਬਾਅਦ ਅਪਣੇ ਆਪ ਨੇ ਆਤਮਹੱਤਿਆ ਕਰ ਲਈ। ਇਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਘਰ ਦੇ ਅੰਦਰ ਘੁਸੇ ਤਾਂ ਕ੍ਰੂਣਾਲ ਦੀ ਪਤਨੀ ਅਤੇ ਧੀ ਦੀ ਮੌਤ ਹੋ ਚੁੱਕੀ ਸੀ ਅਤੇ ਉਨ੍ਹਾਂ ਦੀਆਂ ਲਾਸ਼ਾਂ ਜ਼ਮੀਨ 'ਤੇ ਪਈਆਂ ਹੋਇਆਂ ਸੀ। ਉਥੇ ਹੀ,  ਬਜ਼ੁਰਗ ਮਾਂ ਬੇਹੋਸ਼ ਹਾਲਾਤ ਵਿਚ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ।

ਫਿਲਹਾਲ ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ।  ਅੰਦਾਜ਼ਾ ਲਗਾਏ ਜਾ ਰਹੇ ਹਨ ਕਿ ਪਰਵਾਰ ਨੇ ਕਾਲੇ ਜਾਦੂ ਅਤੇ ਤੰਤਰ - ਮੰਤਰ ਦੇ ਝਾਸੇ ਵਿਚ ਆ ਕੇ ਆਤਮਹੱਤਿਆ ਕੀਤੀ ਹੋਵੇਗੀ। ਹਾਲਾਂਕਿ ਇਸ ਮਸਲੇ 'ਤੇ ਹੁਣੇ ਕੋਈ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement