High Court ਦਾ ਅਨੋਖਾ ਫ਼ੈਸਲਾ, 50 ਪੌਦਾ ਲਗਾਉਣ ਵਾਲੇ ਦਾ ਮੁਆਫ਼ ਕਰਦਾਂਗੇ ਬਿਜਲੀ ਚੋਰੀ ਕੇਸ
Published : Aug 12, 2019, 12:47 pm IST
Updated : Aug 12, 2019, 12:47 pm IST
SHARE ARTICLE
Delhi High Court
Delhi High Court

ਦਿੱਲੀ ਹਾਈ ਕੋਰਟ ਨੇ ਇਕ ਵਾਰ ਮੁੜ ਜਾਗਰੂਕ ਕਰਨ ਦੇ ਨਾਲ ਵੀ ਵਾਤਾਵਰਨ ਪ੍ਰਤੀ...

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਇਕ ਵਾਰ ਮੁੜ ਜਾਗਰੂਕ ਕਰਨ ਦੇ ਨਾਲ ਵੀ ਵਾਤਾਵਰਨ ਪ੍ਰਤੀ ਲੋਕਾਂ ਨੂੰ ਜ਼ਿੰਮੇਦਾਰੀ ਦਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਦਰਅਸਲ ਜੱਜ ਸੰਜੀਵ ਸਚਦੇਵਾ ਨੇ ਬਿਜਲੀ ਚੋਰੀ ਦੇ ਮਾਮਲੇ ਨੂੰ ਬੰਦ ਕਰਨ ਦੀ ਗੱਲ ਮੰਜ਼ੂਰ ਕਰਦੇ ਹੋਏ ਕਿਹਾ ਕਿ ਜੇਕਰ ਦੋਸ਼ੀ ਸਮਾਜਿਕ ਸੇਵਾ ਤਹਿਤ 50 ਪੌਦੇ ਲਗਾਏ ਤਾਂ ਉਸ ਦਾ ਮੁਕੱਦਮਾ ਬੰਦ ਕਰ ਦਿੱਤਾ ਜਾਵੇਗਾ। ਇਹ ਸਾਰੇ ਪੌਦੇ ਇਕ ਮਹੀਨੇ ਅੰਦਰ ਲਗਾ ਕੇ ਡਿਪਟੀ ਜੰਗਲਾਤ ਗਾਰਡ ਨੂੰ ਰਿਪੋਰਟ ਦੇਣੀ ਹੋਵੇਗੀ।

PlantsPlants

ਉਸ ਨੂੰ ਇਹ ਪੌਦੇ ਕੇਂਦਰੀ ਜੰਗਲਾਤ ਖੇਤਰ, ਜਯੰਤੀ ਪਾਰਕ ਤੇ ਵੰਦੇ ਮਾਤਰਮ ਮਾਰਗ 'ਤੇ ਲਗਾਉਣੇ ਹੋਣਗੇ। ਪੌਦਿਆਂ ਦੀ ਉਮਰ ਘੱਟੋਂ ਘੱਟ ਤਿੰਨ ਸਾਲ ਤੇ ਲੰਬਾਈ ਛੇ ਫੁੱਟ ਹੋਣ ਦੇ ਨਾਲ ਹੀ ਇਸ ਦੀ ਪ੍ਰਜਾਤੀ ਵੱਖ-ਵੱਖ ਹੋਣੀ ਚਾਹੀਦੀ ਹੈ। ਇਸ 'ਚ ਕਈ ਪ੍ਰਜਾਤੀਆਂ ਸ਼ਾਮਲ ਹਨ। ਬੈਂਚ ਨੇ ਮੁਲਜ਼ਮ ਵਿਅਕਤੀ ਤੇ ਜੰਗਲਾਤ ਵਿਭਾਗ ਨੂੰ ਆਦੇਸ਼ ਦਾ ਪਾਲਣ ਕਰਨ ਦੇ ਨਾਲ ਹੀ ਸਹੁੰ ਪੱਤਰ ਦਾਖ਼ਲ ਕਰਨ ਨੂੰ ਕਿਹਾ ਹੈ। ਹੁਕਮ ਨਾ ਮੰਨਣ 'ਤੇ ਦੁਬਾਰਾ ਮੁਕੱਦਮਾ ਸ਼ੁਰੂ ਕੀਤਾ ਜਾਵੇਗਾ।

ElectricityElectricity

ਬੈਂਚ ਨੇ ਜੰਗਲਾਤ ਵਿਭਾਗ ਦੇ ਅਧਿਕਾਰੀ ਨੂੰ ਇਨ੍ਹਾਂ ਪੌਦਿਆਂ ਦੇ ਛੇ ਮਹੀਨੇ ਤਕ ਦੇਖਭਾਲ ਕਰਨ ਦੇ ਆਦੇਸ਼ ਦਿੱਤੇ। ਨਾਲ ਹੀ ਕਿਹਾ ਕਿ ਛੇ ਮਹੀਨੇ ਬਾਅਦ ਉਸ ਸਮੇਂ ਦੀ ਫੋਟੋ ਅਦਾਲਤ 'ਚ ਪੇਸ਼ ਕੀਤੀ ਜਾਵੇ। ਮੁਲਜ਼ਮ ਵਿਅਕਤੀ ਖ਼ਿਲਾਫ਼ ਬਿਜਲੀ ਵਿਭਾਗ ਨੇ ਬਿਜਲੀ ਚੋਰੀ ਦਾ ਮਾਮਲਾ ਦਰਜ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement