Haryana Accident News: ਸਕੂਲੀ ਵਿਦਿਆਰਥੀਆਂ ਨਾਲ ਭਰੇ ਈ- ਰਿਕਸ਼ਾ ਨੂੰ ਟਰੈਕਟਰ ਨੇ ਮਾਰੀ ਟੱਕਰ, ਮਚ ਗਿਆ ਚੀਕ ਚਿਹਾੜਾ
Published : Jul 12, 2024, 1:18 pm IST
Updated : Jul 12, 2024, 1:18 pm IST
SHARE ARTICLE
Haryana Accident News in punjabi
Haryana Accident News in punjabi

Haryana Accident News: ਵਿਦਿਆਰਥਣਾਂ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਕਰਵਾਇਆ ਗਿਆ ਭਰਤੀ

Haryana Accident News in punjabi: ਹਰਿਆਣਾ ਦੇ ਜੀਂਦ ਦੇ ਨੇੜਲੇ ਪਿੰਡ ਖੇੜਾ ਖੇਮਾਵਤੀ ਨੇੜੇ ਵਿਦਿਆਰਥਣਾਂ ਨਾਲ ਭਰੇ ਇਕ ਈ-ਰਿਕਸ਼ਾ ਨੂੰ ਪਿੱਛੇ ਤੋਂ ਇੱਕ ਟਰੈਕਟਰ ਨੇ ਟੱਕਰ ਮਾਰ ਦਿਤੀ। ਇਸ ਕਾਰਨ ਰਿਕਸ਼ਾ ਪਲਟ ਗਿਆ ਅਤੇ ਉਸ ਵਿਚ ਬੈਠੀਆਂ 8 ਸਕੂਲੀ ਵਿਦਿਆਰਥਣਾਂ ਅਤੇ ਰਿਕਸ਼ਾ ਚਾਲਕ ਉਸ ਦੇ ਹੇਠਾਂ ਦੱਬ ਗਏ। ਨੇੜਲੇ ਖੇਤਾਂ ਵਿੱਚ ਝੋਨੇ ਦੀ ਲਵਾਈ ਕਰ ਰਹੀਆਂ ਔਰਤਾਂ ਨੇ ਮੌਕੇ ’ਤੇ ਪਹੁੰਚ ਕੇ ਰਿਕਸ਼ਾ ਸਿੱਧਾ ਕਰਕੇ ਵਿਦਿਆਰਥਣਾਂ ਨੂੰ ਬਾਹਰ ਕੱਢਿਆ।

ਇਹ ਵੀ ਪੜ੍ਹੋ: Punjab News: ਧਾਰਮਿਕ ਸਥਾਨ 'ਤੇ ਮੱਥਾ ਟੇਕ ਕੇ ਵਾਪਸ ਆ ਰਹੇ ਸ਼ਰਧਾਲੂਆਂ ਦਾ ਹੋਇਆ ਐਕਸੀਡੈਂਟ

ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣਾਂ ਪਿੰਡ ਮਲਿਕਪੁਰ ਤੋਂ ਸਫੀਦੋਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਨ ਲਈ ਆ ਰਹੀਆਂ ਸਨ। ਜ਼ਖ਼ਮੀਆਂ ਵਿੱਚੋਂ ਤਿੰਨ ਵਿਦਿਆਰਥਣਾਂ ਦੀ ਪਛਾਣ ਰੀਤੂ, ਰੇਣੂ ਅਤੇ ਜੰਨਤ ਵਾਸੀ ਮਲਿਕਪੁਰ ਵਜੋਂ ਹੋਈ ਹੈ ਅਤੇ ਈ-ਰਿਕਸ਼ਾ ਚਾਲਕ ਦੀ ਪਛਾਣ ਰਘੁਵੀਰ ਵਾਸੀ ਸਿੰਗਲਪੁਰਾ ਕਲੋਨੀ ਸਫੀਦੋਂ ਵਜੋਂ ਹੋਈ ਹੈ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Amritpal Singh News: ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਬਾਰੇ ਪੁਲਿਸ ਦਾ ਵੱਡਾ ਖੁਲਾਸਾ, 'ਮੈਡੀਕਲ ਜਾਂਚ 'ਚ ਪਾਇਆ ਗਿਆ ਪਾਜ਼ੀਟਿਵ' 

ਜਾਣਕਾਰੀ ਅਨੁਸਾਰ ਮਲਿਕਪੁਰ ਦੀਆਂ 11ਵੀਂ ਜਮਾਤ ਦੀਆਂ ਵਿਦਿਆਰਥਣਾਂ ਰੋਜ਼ ਦੀ ਤਰ੍ਹਾਂ ਈ-ਰਿਕਸ਼ਾ 'ਤੇ ਸਫੀਦੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਪੜ੍ਹਨ ਲਈ ਜਾ ਰਹੀਆਂ ਸਨ। ਜਿਵੇਂ ਹੀ ਉਨ੍ਹਾਂ ਦਾ ਈ-ਰਿਕਸ਼ਾ ਪਿੰਡ ਖੇੜਾ ਖੇਮਾਵਤੀ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਇਕ ਟਰੈਕਟਰ ਨੇ ਆ ਕੇ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਈ ਰਿਕਸ਼ਾ ਪਲਟ ਗਿਆ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Haryana Accident News in punjabi  , stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement