ਗੁਜਰਾਤ ’ਚ 29 ਫ਼ੀ ਸਦੀ ਵਧੀ ਏਸ਼ੀਆਈ ਸ਼ੇਰਾਂ ਦੀ ਆਬਾਦੀ
Published : Jun 12, 2020, 9:55 am IST
Updated : Jun 12, 2020, 9:55 am IST
SHARE ARTICLE
Asian lions
Asian lions

ਗੁਜਰਾਤ ਦੇ ਗਿਰ ਜੰਗਲਾਤ ਇਲਾਕੇ ’ਚ ਏਸ਼ੀਆਈ ਸ਼ੇਰਾਂ ਦੀ ਆਬਾਦੀ ਵਧ ਗਈ ਹੈ। ਇਸ ਦੀ ਜਾਣਕਾਰੀ ਖ਼ੁਦ ਪ੍ਰਧਾਨ ਮੰਤਰੀ

ਅਹਿਮਦਾਬਾਦ, 11 ਜੂਨ : ਗੁਜਰਾਤ ਦੇ ਗਿਰ ਜੰਗਲਾਤ ਇਲਾਕੇ ’ਚ ਏਸ਼ੀਆਈ ਸ਼ੇਰਾਂ ਦੀ ਆਬਾਦੀ ਵਧ ਗਈ ਹੈ। ਇਸ ਦੀ ਜਾਣਕਾਰੀ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਟਵੀਟ ’ਚ ਦਿਤੀ।  ਟਵੀਟ ’ਚ ਪ੍ਰਧਾਨ ਮੰਤਰੀ ਨੇ ਲਿਖਿਆ,‘‘2 ਬਹੁਤ ਚੰਗੀਆਂ ਖ਼ਬਰਾਂ ਹਨ, ਗੁਜਰਾਤ ਦੇ ਗਿਰ ਜੰਗਲ ’ਚ ਰਹਿਣ ਵਾਲੇ ਏਸ਼ੀਆਈ ਸ਼ੇਰਾਂ ਦੀ ਆਬਾਦੀ ਲਗਾਤਾਰ 29 ਫ਼ੀ ਸਦੀ ਤਕ ਵਧ ਗਈ ਹੈ। ਭੂਗੋਲਿਕ ਰੂਪ ਨਾਲ ਵੰਡ ਖੇਤਰ (ਫੈਲਾਅ) 36 ਫ਼ੀ ਸਦੀ ਤਕ ਵਧ ਗਿਆ ਹੈ। ਦਰਅਸਲ ਸ਼ੇਰ ਦੀ ਗਿਣਤੀ ਜਿਥੇ ਪਹਿਲਾਂ 523 ਸੀ, ਉਥੇ ਹੁਣ ਵਧ ਕੇ 674 ਹੋ ਗਈ ਹੈ। 2015 ’ਚ ਹੋਈ ਆਖ਼ਰੀ ਗਿਣਤੀ ਦੇ ਸਮੇਂ ਗਿਰ ਦੇ ਜੰਗਲਾਂ ’ਚ ਸ਼ੇਰਾਂ ਦੀ ਗਿਣਤੀ 523 ਸੀ। ਇਹ ਗਿਣਤੀ ਹਰ 5 ਸਾਲ ਤੋਂ ਕੀਤੀ ਜਾਂਦੀ ਹੈ।

File PhotoFile Photo

ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਨੇ ਅਪਣੇ ਟਵੀਟ ’ਚ ਲਿਖਿਆ,‘‘ਗੁਜਰਾਤ ਦੇ ਲੋਕਾਂ ਅਤੇ ਉਨ੍ਹਾਂ ਸਾਰੇ ਲੋਕਾਂ ਲਈ ਵਧਾਈ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਇਹ ਵੱਡੀ ਉਪਲਬਧੀ ਹਾਸਲ ਹੋਈ ਹੈ।’’ਪ੍ਰਧਾਨ ਮੰਤਰੀ ਨੇ ਇਕ ਹੋਰ ਟਵੀਟ ’ਚ ਲਿਖਿਆ,‘‘ਪਿਛਲੇ ਕਈ ਸਾਲਾਂ ਤੋਂ ਗੁਜਰਾਤ ’ਚ ਸ਼ੇਰਾਂ ਦੀ ਆਬਾਦੀ ਲਗਾਤਾਰ ਵਧ ਰਹੀ ਹੈ। ਇਹ ਕਮਿਊਨਿਟੀ ਹਿੱਸੇਦਾਰੀ, ਤਕਨਾਲੋਜੀ ’ਤੇ ਜ਼ੋਰ, ਜੰਗਲੀ ਜੀਵਨ ਦੀ ਸਿਹਤ ਸੰਭਾਲ, ਉਚਿਤ ਰਿਹਾਇਸ਼ ਪ੍ਰਬੰਧਨ ਅਤੇ ਮਨੁੱਖੀ ਤੇ ਸ਼ੇਰਾਂ ਦਰਮਿਆਨ ਸੰਘਰਸ਼ ਨੂੰ ਘੱਟ ਕਰਨ ਦੇ ਕਦਮਾਂ ਦਾ ਨਤੀਜਾ ਹੈ।

ਆਸ ਹੈ ਕਿ ਇਹ ਸਕਾਰਾਤਮਕ ਰੁਝਾਨ ਅੱਗੇ ਵੀ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਗੁਜਰਾਤ ਦੇ ਜੂਨਾਗੜ੍ਹ ’ਚ ਸਥਿਤ ਗਿਰ ਜੰਗਲ ‘ਬਾਘ ਸੁਰੱਖਿਅਤ ਖੇਤਰ’ ਹੈ। ਇਹ ਖੇਤਰ ਪੂਰੀ ਦੁਨੀਆਂ ’ਚ ‘ਏਸ਼ੀਆਈ ਬੱਬਰ ਸ਼ੇਰਾਂ’ ਲਈ ਚਰਚਿਤ ਹੈ। ਜੂਨਾਗੜ੍ਹ ਨਗਰ ਤੋਂ 60 ਕਿਲੋਮੀਟਰ ਦੱਖਣ-ਪੱਛਮ ’ਚ ਸਥਿਤ ਇਸ ਬਾਗ਼ ਦਾ ਖੇਤਰਫਲ ਲਗਭਗ 1,295 ਵਰਗ ਕਿਲੋਮੀਟਰ ਹੈ। ਗਿਰ ਜੰਗਲਾਤ ਸੁਰੱਖਿਆ ਖੇਤਰ ਦੀ ਸਥਾਪਨਾ 1913 ’ਚ ਏਸ਼ੀਆਈ ਸ਼ੇਰਾਂ ਨੂੰ ਸੁਰੱਖਿਅਤ ਪ੍ਰਦਾਨ ਕਰਨ ਲਈ ਕੀਤੀ ਗਈ ਸੀ। (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement