ਰੰਗ ਦਾ ਕੰਮ ਕਰ ਰਹੇ 2 ਮਜ਼ਦੂਰਾਂ ਦੀ ਕਰੰਟ ਲੱਗਣ ਨਾਲ ਹੋਈ ਦਰਦਨਾਕ ਮੌਤ

By : GAGANDEEP

Published : Apr 12, 2023, 7:16 am IST
Updated : Apr 12, 2023, 7:32 am IST
SHARE ARTICLE
photo
photo

ਮ੍ਰਿਤਕਾਂ ਦੀ ਪਛਾਣ ਸੋਨੂੰ ਤੇ ਆਕਾਸ਼ ਵਾਸੀ ਕਿਲਿਆਂਵਾਲੀ ਜ਼ਿਲ੍ਹਾ ਮੁਕਤਸਰ ਵਜੋਂ ਹੋਈ

 

ਸਿਰਸਾ-ਸਿਰਸਾ ਦੇ ਡੱਬਵਾਲੀ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੋ ਦੇ ਦੇ ਚੌਟਾਲਾ ਰੋਡ ਸਥਿਤ ਸ਼ਰਮਾ ਸਵੀਟਸ ਐਂਡ ਗੈਸਟ ਹਾਊਸ ’ਤੇ ਰੰਗ ਦਾ ਕੰਮ ਕਰ ਰਹੇ 2 ਮਜ਼ਦੂਰਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ 5 ਮਜ਼ਦੂਰ ਦੁਕਾਨ 'ਚ ਰੰਗ ਦਾ ਕੰਮ ਕਰ ਰਹੇ ਸਨ ਕਿ ਅਚਾਨਕ ਸਾਈਨ ਬੋਰਡ ’ਚ ਕਰੰਟ ਆ ਗਿਆ ਤੇ ਦੋ ਮਜ਼ਦੂਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : ਆਪ ਬਣੀ ਰਾਸ਼ਟਰੀ ਪਾਰਟੀ ਪਰ ਤ੍ਰਿਣਮੂਲ, ਕਮਿਊਨਿਸਟ ਤੇ ਐਨ.ਸੀ.ਪੀ. ਹੇਠਾਂ ਆ ਕੇ ਇਲਾਕਾਈ ਪਾਰਟੀਆਂ ਬਣੀਆਂ

ਮ੍ਰਿਤਕਾਂ ਦੀ ਪਛਾਣ ਸੋਨੂੰ ਤੇ ਆਕਾਸ਼ ਵਾਸੀ ਕਿਲਿਆਂਵਾਲੀ ਜ਼ਿਲ੍ਹਾ ਮੁਕਤਸਰ ਵਜੋਂ ਹੋਈ ਹੈ।  ਜਾਣਕਾਰੀ ਮੁਤਾਬਕ ਸ਼ਰਮਾ ਸਵੀਟਸ ਐਂਡ ਗੈਸਟ ਹਾਊਸ ’ਤੇ ਕਈ ਦਿਨਾਂ ਤੋਂ ਰੰਗ ਕਰਵਾਉਣ ਦਾ ਕੰਮ ਚੱਲ ਰਿਹਾ ਸੀ।

ਇਹ ਵੀ ਪੜ੍ਹੋ : ਅੱਜ ਦਾ ਹੁਕਮਨਾਮਾ (12 ਅਪ੍ਰੈਲ 2023)  

ਮੰਗਲਵਾਰ ਨੂੰ ਦੁਕਾਨ ’ਤੇ ਰੰਗ ਕਰਨ ਦੇ ਕੰਮ ’ਚ 5 ਮਜ਼ਦੂਰ ਲੱਗੇ ਹੋਏ ਸਨ। ਸੋਨੂੰ ਤੇ ਆਕਾਸ਼ ਵੀ ਰੰਗ ਦਾ ਕੰਮ ਕਰ ਰਹੇ ਸੀ। ਮ੍ਰਿਤਕਾਂ ਦੇ ਵਾਰਿਸਾਂ ਦਾ ਕਹਿਣਾ ਹੈ ਕਿ ਦੁਕਾਨਦਾਰ ਨੇ ਪੇਂਟਰਾਂ ਕੋਲੋਂ ਹੀ ਦੁਕਾਨ ਦੇ ਅੱਗੇ ਲੱਗਿਆ ਸਾਈਨ ਬੋਰਡ ਹਟਵਾਇਆ। ਸਾਈਨ ਬੋਰਡ ਹਟਾਉਂਦੇ ਸਮੇਂ ਉਹ ਬਿਜਲੀ ਦੀ ਤਾਰ ਨਾਲ ਉਲਝ ਗਿਆ, ਜਿਸ ਕਰ ਕੇ ਉਸ ’ਚ ਕਰੰਟ ਆ ਗਿਆ। ਕਰੰਟ ਦਾ ਝਟਕਾ ਲੱਗਣ ਕਰ ਕੇ ਸੋਨੂੰ ਤੇ ਆਕਾਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ।

Location: India, Haryana, Sirsa

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement