ਮਾਲਕ ਦੇ ਨਾਲ- ਨਾਲ ਕੁੱਤਾ ਵੀ ਬਣਿਆ ਸ਼ਰਾਬੀ, ਹੁਣ ਚੱਲ ਰਿਹਾ ਇਲਾਜ

By : GAGANDEEP

Published : Apr 12, 2023, 9:38 am IST
Updated : Apr 12, 2023, 10:19 am IST
SHARE ARTICLE
photo
photo

ਜ਼ਿਆਦਾ ਸ਼ਰਾਬ ਪੀਣ ਕਰਕੇ ਪੈਣ ਲੱਗੇ ਦੌਰੇ

 

 ਨਵੀਂ ਦਿੱਲੀ : ਤੁਸੀਂ ਲੋਕਾਂ ਨੂੰ ਸ਼ਰਾਬ ਦੀ ਲਤ ਤੋਂ ਪੀੜਤ ਦੇਖਿਆ ਹੋਵੇਗਾ, ਪਰ ਕੀ ਤੁਸੀਂ ਕਦੇ ਸ਼ਰਾਬੀ ਕੁੱਤਾ ਦੇਖਿਆ ਹੈ? ਯੂਕੇ ਵਿੱਚ, ਇੱਕ ਸ਼ਰਾਬੀ ਕੁੱਤੇ ਦਾ ਨਸ਼ਾ ਛੁਡਵਾਉਣ ਲਈ ਇਲਾਜ ਕੀਤਾ ਜਾ ਰਿਹਾ ਹੈ। ਇੱਕ ਕੁੱਤਾ ਸ਼ਰਾਬ ਦਾ ਇੰਨਾ ਆਦੀ ਹੋ ਗਿਆ ਕਿ ਉਸਦਾ ਮਾਲਕ ਵੀ ਪਰੇਸ਼ਾਨ ਹੋ ਗਿਆ। ਮਾਲਕ ਦੇ ਨਾਲ-ਨਾਲ ਕੁੱਤਾ ਵੀ ਸ਼ਰਾਬ ਦਾ ਆਦੀ ਸੀ ਪਰ ਹੁਣ ਉਹ ਠੀਕ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਕੈਂਸਰ ਪੀੜਤ ਧੀ ਦੇ ਇਲਾਜ ਲਈ ਮਾਂ ਨੇ ਖਰਚ ਕੀਤੀ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ, ਅਗਲੇ ਦਿਨ ਬਣੀ ਕਰੋੜਪਤੀ

ਨਿਊਜ਼ਵੀਕ ਨੇ ਦੱਸਿਆ ਕਿ ਕੋਕੋ ਨਾਂ ਦੇ 2 ਸਾਲਾ ਲੈਬਰਾਡੋਰ ਨੂੰ ਇਕ ਹੋਰ ਕੁੱਤੇ ਸਮੇਤ ਐਨੀਮਲ ਰੈਸਕਿਊ ਟਰੱਸਟ ਨੂੰ ਸੌਂਪ ਦਿੱਤਾ ਗਿਆ। ਪਸ਼ੂ ਭਲਾਈ ਚੈਰਿਟੀ ਦੇ ਫੇਸਬੁੱਕ ਪੇਜ ਮੁਤਾਬਕ ਦੂਜੇ ਕੁੱਤੇ ਨੂੰ ਪੂਰੀ ਕੋਸ਼ਿਸ਼ ਦੇ ਬਾਵਜੂਦ ਬਚਾਇਆ ਨਹੀਂ ਜਾ ਸਕਿਆ। ਦੋਨੋਂ ਕੁੱਤਿਆਂ ਨੂੰ ਦੌਰਾ ਪੈਣ 'ਤੇ ਟਰੱਸਟ ਨੂੰ ਸੌਂਪ ਦਿੱਤਾ ਗਿਆ। ਹਾਲਾਂਕਿ, ਕੋਕੋ ਹੁਣ ਪੂਰੀ ਤਰ੍ਹਾਂ ਠੀਕ ਹੋਣ ਦੀ ਕਗਾਰ 'ਤੇ ਹੈ।

ਇਹ ਵੀ ਪੜ੍ਹੋ: ਐਸਜੀਜੀਐਸ ਕਾਲਜ ਨੇ ਆਯੋਜਿਤ ਕੀਤਾ ਜਾਗਰੂਕਤਾ ਪ੍ਰੋਗਰਾਮ

ਪੋਸਟ ਨੇ ਦੱਸਿਆ ਕਿ ਕੋਕੋ ਗੰਭੀਰ ਰੂਪ ਵਿੱਚ ਬਿਮਾਰ ਹੋ ਰਿਹਾ ਸੀ ਅਤੇ ਉਸਨੂੰ 24 ਘੰਟੇ ਦੇਖਭਾਲ ਦੀ ਲੋੜ ਸੀ। ਉਸ ਨੂੰ ਸ਼ਰਾਬ ਛੱਡਣ ਦੀ ਸਖ਼ਤ ਲੋੜ ਸੀ। ਕੋਕੋ ਨੂੰ ਦੌਰੇ ਪੈਣੇ ਸ਼ੁਰੂ ਹੋ ਗਏ। ਅਜਿਹੇ 'ਚ ਉਨ੍ਹਾਂ ਨੂੰ ਪੂਰੇ ਚਾਰ ਹਫਤਿਆਂ ਤੱਕ ਬੇਹੋਸ਼ ਰੱਖਿਆ ਗਿਆ, ਤਾਂ ਜੋ ਉਨ੍ਹਾਂ ਨੂੰ ਵਾਰ-ਵਾਰ ਦੌਰੇ ਨਾ ਪੈਣ ਅਤੇ ਉਹ ਜਲਦੀ ਠੀਕ ਹੋ ਸਕੇ। ਹਾਲਾਂਕਿ ਹੁਣ ਕੋਕੋ ਕਾਫੀ ਹੱਦ ਤੱਕ ਠੀਕ ਹੋ ਚੁੱਕਾ ਹੈ। ਕੋਕੋ ਹੁਣ ਆਮ ਕੁੱਤੇ ਵਾਂਗ ਵਿਹਾਰ ਕਰ ਰਿਹਾ ਹੈ। ਸੈਂਚੁਰੀ ਦੇ ਮੈਨੇਜਰ ਨੇ ਦੱਸਿਆ ਕਿ ਕੋਕੋ ਹੁਣ ਠੀਕ ਹੋ ਰਿਹਾ ਹੈ। ਉਸ ਨੇ ਕਿਹਾ, ਕੋਕੋ ਅਸਲ ਵਿੱਚ ਇੱਕ ਚੰਗੇ ਮਾਰਗ 'ਤੇ ਹੈ।

ਉਹ ਆਪਣਾ ਜ਼ਿਆਦਾਤਰ ਸਮਾਂ ਸਾਡੇ ਰਿਸੈਪਸ਼ਨ 'ਤੇ ਕੁੜੀਆਂ ਨਾਲ ਖੇਡਣ ਵਿਚ ਬਿਤਾਉਂਦਾ ਹੈ। ਉਹ ਆਪਣੀ ਗੇਂਦ ਨਾਲ ਖੇਡਦਾ ਰਹਿੰਦਾ ਹੈ। ਇਹ ਸੱਚਮੁੱਚ ਸਾਨੂੰ ਉਨ੍ਹਾਂ ਸਾਰੇ ਦਿਨਾਂ ਅਤੇ ਰਾਤਾਂ ਬਾਰੇ ਸੋਚ ਕੇ ਦਿਲਾਸਾ ਦਿੰਦਾ ਹੈ ਜੋ ਅਸੀਂ ਉਸ ਨਾਲ ਬਿਤਾਏ ਹਨ। ਟਰੱਸਟ ਹੁਣ ਪੇਮਾਊਥ ਖੇਤਰ ਵਿੱਚ ਕੋਕੋ ਲਈ ਇੱਕ ਨਵੇਂ ਘਰ ਦੀ ਤਲਾਸ਼ ਕਰ ਰਿਹਾ ਹੈ ਤਾਂ ਜੋ ਡਾਕਟਰ ਉਸਦਾ ਇਲਾਜ ਕਰ ਸਕਣ ਅਤੇ ਉਹ ਪੂਰੀ ਤਰ੍ਹਾਂ ਠੀਕ ਹੋ ਸਕੇ। ਫਿਲਹਾਲ ਕੋਕੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement