RBI ਦੀ ਮਦਦ ਨਾਲ ਸਾਈਬਰ ਧੋਖਾਧੜੀ ’ਤੇ ਨਕੇਲ ਕੱਸੇਗੀ ਚੰਡੀਗੜ੍ਹ ਪੁਲਿਸ, ਕੀਤੀ ਜਾਵੇਗੀ ਇਹ ਮੰਗ
Published : Jan 12, 2023, 4:48 pm IST
Updated : Jan 12, 2023, 4:49 pm IST
SHARE ARTICLE
Cyber fraud
Cyber fraud

ਜਾਣਕਾਰੀ ਮੁਤਾਬਕ ਚੰਡੀਗੜ੍ਹ ਪੁਲਿਸ ਵੱਖ-ਵੱਖ ਤਰ੍ਹਾਂ ਦੇ ਪੇਮੈਂਟ ਮੋਡ ਅਤੇ ਉਹਨਾਂ ਨਾਲ ਜੁੜੀ ਧੋਖਾਧੜੀ ਬਾਰੇ ਆਰਬੀਆਈ ਨੂੰ ਜਾਣਕਾਰੀ ਦੇਵੇਗੀ।

 

ਚੰਡੀਗੜ੍ਹ:  ਸਾਈਬਰ ਧੋਖਾਧੜੀ ਦੇ ਮਾਮਲਿਆਂ ਵਿਚ ਹੋ ਰਹੇ ਵਾਧੇ ਦੇ ਚਲਦਿਆਂ ਚੰਡੀਗੜ੍ਹ ਪੁਲਿਸ ਦਾ ਸਾਈਬਰ ਸੈੱਲ ਭਾਰਤੀ ਰਿਜ਼ਰਵ ਬੈਂਕ ਦੀ ਮਦਦ ਲੈਣ ਜਾ ਰਿਹਾ ਹੈ। ਦਰਅਸਲ ਚੰਡੀਗੜ੍ਹ ਪੁਲਿਸ ਵੱਲੋਂ ਆਰੀਬੀਆਈਰ ਨੂੰ ਇਕ ਐਡਵਾਇਜ਼ਰੀ ਜਾਰੀ ਕਰਨ ਦੀ ਮੰਗ ਕੀਤੀ ਜਾਵੇਗੀ, ਜਿਸ ਵਿਚ ਡਿਜੀਟਲ ਪੇਮੈਂਟ ਗੇਟਵੇਅ ਅਤੇ ਵਿੱਤੀ ਸੇਵਾ ਕੰਪਨੀਆਂ ਨੂੰ ਉਹਨਾਂ ਦੀਆਂ ਐਪਸ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਕਿਹਾ ਜਾਵੇਗਾ।

ਜਾਣਕਾਰੀ ਮੁਤਾਬਕ ਚੰਡੀਗੜ੍ਹ ਪੁਲਿਸ ਵੱਖ-ਵੱਖ ਤਰ੍ਹਾਂ ਦੇ ਪੇਮੈਂਟ ਮੋਡ ਅਤੇ ਉਹਨਾਂ ਨਾਲ ਜੁੜੀ ਧੋਖਾਧੜੀ ਬਾਰੇ ਆਰਬੀਆਈ ਨੂੰ ਜਾਣਕਾਰੀ ਦੇਵੇਗੀ। ਉੱਥੇ ਹੀ ਕੁਝ ਕਮੀਆਂ ਕਾਰਨ ਕੰਪਨੀਆਂ ਦੇ ਪੇਮੈਂਟ ਗੇਟਵੇਅ ਨੂੰ ਹੈਕਰਜ਼ ਵੱਲੋਂ ਬਾਈਪਾਸ ਕਰਕੇ ਧੋਖਾਧੜੀ ਦੇ ਢੰਗ ਬਾਰੇ ਵੀ ਦੱਸਿਆ ਜਾਵੇਗਾ।

ਦੱਸ ਦੇਈਏ ਕਿ ਹਾਲ ਹੀ ਵਿਚ ਹੈਕਰਾਂ ਨੇ ਪਾਲ ਮਰਚੈਂਟਸ ਦੀ ਮੋਬਾਈਲ ਐਪ ਹੈਕ ਕਰਕੇ 1.95 ਕਰੋੜ ਰੁਪਏ ਦੀ ਠੱਗੀ ਮਾਰੀ ਸੀ । ਇਸ ਮਾਮਲੇ ਵਿਚ ਪੁਲਿਸ ਨੇ ਪੰਜ ਮੁਲਜ਼ਮ ਕਾਬੂ ਕੀਤੇ ਹਨ ਅਤੇ ਕੁਝ ਫਰਾਰ ਹਨ। ਪਾਲ ਮਰਚੈਂਟਸ ਦੀ ਪਾਲਪੇ V2.0 ਐਪ ਵਿਚ ਇਕ ਬੱਗ ਦਾ ਪਤਾ ਲਗਾ ਕੇ ਸਾਈਬਰ ਅਪਰਾਧੀਆਂ ਨੇ ਧੋਖਾਧੜੀ ਕੀਤੀ ਸੀ। ਜਾਣਕਾਰੀ ਮੁਤਾਬਕ ਪਾਲ ਮਰਚੈਂਟ ਦੀ ਐਪ ਨੂੰ ਬਰਪ ਸੂਟ ਪ੍ਰੋ ਹੈਕਿੰਗ ਟੂਲਕਿੱਟ ਦੀ ਵਰਤੋਂ ਨਾਲ ਹੈਕ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement