ਰਾਤੋ ਰਾਤ ਪਿੰਡ ਦੇ 50 ਲੋਕਾਂ ਨੂੰ ਦਿਸਣੋਂ ਹਟਿਆ, ਲੋਕਾਂ 'ਚ ਸਹਿਮ ਦਾ ਮਾਹੌਲ
Published : Nov 11, 2018, 1:27 pm IST
Updated : Nov 11, 2018, 1:27 pm IST
SHARE ARTICLE
villagers
villagers

ਸਾਡੀ ਅੱਖਾਂ ਕਿੰਨੀ ਅਨਮੋਲ ਹੁੰਦੀ ਹੈ ਇਸ ਨਾਲ ਅਸੀਂ ਆਲੇ-ਦੁਆਲੇ ਦੀਆਂ ਰੰਗ-ਬਰੰਗੀਆਂ ਚੀਜ਼ਾਂ ਗਹਿਰਾਈ ਨਾਲ ਦੇਖ ਸਕਦੇ ਹਾਂ।ਬਿਨਾਂ ਅੱਖਾਂ ਤੋਂ ਆਪਣੇ

ਉੱਤਰ ਪ੍ਰਦੇਸ਼ (ਭਾਸ਼ਾ): ਸਾਡੀ ਅੱਖਾਂ ਕਿੰਨੀ ਅਨਮੋਲ ਹੁੰਦੀ ਹੈ ਇਸ ਨਾਲ ਅਸੀਂ ਆਲੇ-ਦੁਆਲੇ ਦੀਆਂ ਰੰਗ-ਬਰੰਗੀਆਂ ਚੀਜ਼ਾਂ ਗਹਿਰਾਈ ਨਾਲ ਦੇਖ ਸਕਦੇ ਹਾਂ।ਬਿਨਾਂ ਅੱਖਾਂ ਤੋਂ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਾਨੂੰ ਸਾਡੀਆਂ ਅੱਖਾਂ ਤੋਂ ਦਿਸਣਾ ਬੰਦ ਹੋ ਜਾਵੇ ਤਾਂ ਸੋਚ ਕੇ ਵੀ ਡਰ ਲਗਣ ਲੱਗ ਜਾਂਦਾ ਹੈ। ਅਜਿਹਾ ਹੀ ਹੈਰਾਨ ਕਰ ਦੇ  ਮਾਮਲਾ ਉੱਤਰ ਪ੍ਰਦੇਸ਼ ਦੇ ਗਾਜੀਪੁਰ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੇ ਇਕ ਪਿੰਡ 'ਚ 50 ਤੋਂ ਵੱਧ ਲੋਕਾਂ ਨੂੰ ਦਿਖਾਈ ਨਾ ਦੇਣ ਦੀ ਸ਼ਿਕਾਇਤ ਸਾਹਮਣੇ ਆਈ ਹੈ।

pind villagers ਦੱਸ ਦਈਏ ਕਿ ਇੱਥੇ ਮਰਦਹ ਦੇ ਪਿਪਨਾਰ ਦੇ ਲੋਕ ਅੱਖਾਂ ਨਾ ਖੁੱਲਣ ਅਤੇ ਦਰਦ ਦੀ ਸ਼ਿਕਾਇਤ ਕਰ ਰਹੇ ਹਨ। ਅਜਿਹਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੂਰੇ ਪਿੰਡ ਵਿਚ ਸਹਿਮ ਦਾ ਮਾਹੋਲ ਬਣਿਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਸਿਹਤ ਵਿਭਾਗ ਵੀ ਇਹ ਜਾਣ ਕੇ ਹੈਰਾਨ ਹੋ ਗਈ ਆਖਰਕਾਰ ਇਕ ਦੱਮ 50 ਲੋਕਾਂ ਨੂੰ ਦਿੱਸਣਾ ਕਿਵੇਂ ਬੰਦ ਹੋ ਗਿਆ। ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੇ ਪਿੰਡਵਾਸੀਆਂ ਦਾ ਇਲਾਜ ਸ਼ੁਰੂ ਕਰ ਦਿਤਾ ਹੈ। ਉੱਥੇ ਹੀ ਕੁੱਝ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਡਾਕਟਰਾਂ ਦੇ ਮੁਤਾਬਿਕ, ਇਹ ਅੱਖਾਂ ਦੀ ਇਨਫੈਕਸ਼ਨ ਹੈ ਜੋ ਸਮੇਂ ਦੇ ਨਾਲ ਠੀਕ ਹੋ ਜਾਵੇਗੀ। ਜਾਣਕਾਰੀ ਮੁਤਾਬਕ ਪਿੰਡ 'ਚ ਮਾਂ ਕਾਲੀ ਦੀ ਪੂਜਾ ਦੌਰਾਨ ਰਾਜਭਰ ਬਸਤੀ ਕੋਲ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਦੇਰ ਰਾਤ ਤਕ ਜਦੋਂ ਲੋਕ ਘਰੇ ਚਲੇ ਗਏ ਤਾਂ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਸ਼ਨੀਵਾਰ ਦੀ ਸਵੇਰ ਖੁੱਲ੍ਹ ਹੀ ਨਹੀਂ ਰਹੀਆਂ ਸਨ।ਦੇਖਦੇ ਹੀ ਦੇਖਦੇ ਇਹ ਸ਼ਿਕਾਇਤ ਬਹੁਤ ਸਾਰੇ ਘਰਾਂ ਤੋਂ ਮਿਲਣ ਲੱਗੀ।

ਕੋਈ ਦਰਦ ਨਾਲ ਰੋ ਰਿਹਾ ਸੀ 'ਤੇ ਕੋਈ ਅੱਖਾਂ ਦੀ ਰੋਸ਼ਨੀ ਜਾਣ ਦੇ ਡਰ ਤੋਂ ਰੋ ਰਿਹਾ ਸੀ। ਇਸ ਘਟਨਾ ਨੇ ਪਿੰਡ ਚ ਸਹਿਮ ਦਾ ਮਾਹੌਲ ਬਣਾ ਦਿੱਤਾ। ਅੱਖਾਂ ਦੇ ਡਾਕਟਰ ਡਾ. ਛਾਂਗੂਰ ਰਾਮ ਨੇ ਕਿਹਾ ਕਿ ਰਾਤ ਨੂੰ ਬਿਰਹਾ ਆਯੋਜਿਤ ਕੀਤੇ ਗਿਆ ਸੀ ਜਿਸ ਤੋਂ ਬਾਅਦ ਪੂਰੇ ਮੈਦਾਨ ਤੇ ਪਾਣੀ ਦਾ ਛਿੜਕਾਅ ਕੀਤਾ ਗਿਆ ਸੀ ਤੇ ਫੇਰ ਦਰੀਆਂ ਵਿਛਾ ਦਿਤੀਆਂ ਗਈਆਂ ਸਨ।ਜ਼ਮੀਨ ਵੀ ਗਿੱਲੀ ਸੀ  ਜਿਸ ਦੇ ਕਾਰਨ ਪਿੰਡ ਵਾਸੀਆਂ ਨੂੰ ਇਨਫੈਕਸ਼ਨ ਹੋ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement