Tiruvallur Train Accident: ਤਾਮਿਲਨਾਡੂ ’ਚ ਵੱਡਾ ਰੇਲ ਹਾਦਸਾ, ਬਾਗਮਤੀ ਐਕਸਪ੍ਰੈਸ ਅਤੇ ਮਾਲ ਗੱਡੀ ਵਿਚਕਾਰ ਟੱਕਰ, ਦੋ ਡੱਬਿਆਂ ਨੂੰ ਅੱਗ ਲੱਗੀ
Published : Oct 11, 2024, 9:59 pm IST
Updated : Oct 11, 2024, 10:18 pm IST
SHARE ARTICLE
ਦੋ ਡੱਬਿਆਂ ਨੂੰ ਅੱਗ ਲੱਗੀ
ਦੋ ਡੱਬਿਆਂ ਨੂੰ ਅੱਗ ਲੱਗੀ

ਛੇ ਡੱਬੇ ਪਟੜੀ ਤੋਂ ਉਤਰ ਗਏ

Tiruvallur Train Accident : ਕਵਰਾਪੇਟਈ : ਤਾਮਿਲਨਾਡੂ ਸੂਬੇ ਦੇ ਤਿਰੂਵਲੂਰ ਨੇੜੇ ਅੱਜ ਦੋ ਰੇਲ ਗੱਡੀਆਂ ’ਚ ਆਪਸ ’ਚ ਭਿਆਨਕ ਟੱਕਰ ਹੋ ਗਈ। ਕਵਰਾਪੇਟਈ ਰੇਲਵੇ ਸਟੇਸ਼ਨ ਨੇੜੇ ਮੈਸੂਰੂ ਤੋਂ ਦਰਭੰਗਾ ਜਾ ਰਹੀ ਬਾਗਮਤੀ ਐਕਸਪ੍ਰੈਸ ਨੇ ਇਕ ਖੜੀ ਮਾਲ ਗੱਡੀ ਨੂੰ ਟੱਕਰ ਮਾਰ ਦਿਤੀ। ਟੱਕਰ ਕਾਰਨ ਯਾਤਰੀ ਰੇਲ ਗੱਡੀ ਦੇ ਦੋ ਏ.ਸੀ. ਡੱਬਿਆਂ ’ਚ ਅੱਗ ਲੱਗ ਗਈ ਅਤੇ ਛੇ ਡੱਬੇ ਪਟੜੀ ਤੋਂ ਉਤਰ ਗਏ। ਟੱਕਰ ’ਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।

ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲਗਦਾ ਹੈ ਕਿ ਹਾਦਸੇ ਦਾ ਕਾਰਨ ਰੇਲ ਗੱਡੀ ਨੂੰ ਟਰੈਕ 'ਤੇ ਗੜਬੜੀ ਦਾ ਅਨੁਭਵ ਸੀ। ਐਕਸਪ੍ਰੈਸ ਰੇਲ ਗੱਡੀ ਲੂਪ ਲਾਈਨ ਵਿੱਚ ਦਾਖਲ ਹੋਈ ਅਤੇ ਖੜੀ ਰੇਲ ਗੱਡੀ ਨਾਲ ਟਕਰਾ ਗਈ। ਤਾਮਿਲਨਾਡੂ ਪੁਲਿਸ ਨੇ ਕਿਹਾ ਕਿ ਬਚਾਅ ਟੀਮਾਂ ਅਤੇ ਐਂਬੂਲੈਂਸ ਮੌਕੇ ’ਤੇ ਪੁੱਜ ਰਹੀਆਂ ਹਨ। ਫ਼ਾਇਰ ਬ੍ਰਿਗੇਡ ਵੀ ਮੌਕੇ ’ਤੇ ਪੁੱਜ ਰਹੀ ਹੈ।

Tags: railaccident

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement