IAS ਟੀਨਾ ਡਾਬੀ ਤੇ ਅਤਹਰ ਖਾਨ ਦੇ ਤਲਾਕ ਨੂੰ ਅਦਾਲਤ ਨੇ ਦਿੱਤੀ ਮਨਜ਼ੂਰੀ, 2018 ‘ਚ ਹੋਇਆ ਸੀ ਵਿਆਹ
Published : Aug 11, 2021, 2:54 pm IST
Updated : Aug 11, 2021, 2:55 pm IST
SHARE ARTICLE
Court approves divorce of IAS Tina Dabi and Athar Khan
Court approves divorce of IAS Tina Dabi and Athar Khan

ਦੋਵਾਂ ਨੇ ਪਿਛਲੇ ਸਾਲ ਨਵੰਬਰ ਵਿਚ ਆਪਸੀ ਸਹਿਮਤੀ ਨਾਲ ਤਲਾਕ ਲਈ ਜੈਪੁਰ ਦੀ ਫੈਮਿਲੀ ਕੋਰਟ ਵਿਚ ਅਰਜ਼ੀ ਦਿੱਤੀ ਸੀ।

ਜੈਪੁਰ: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਪ੍ਰੀਖਿਆ, 2015 ਦੀ ਟਾਪਰ ਆਈਏਐਸ ਟੀਨਾ ਡਾਬੀ (Tina Dabi) ਅਤੇ ਉਸਦੇ ਆਈਏਐਸ ਪਤੀ ਅਤਹਰ ਖਾਨ (Athar Khan) ਦੇ ਤਲਾਕ ਨੂੰ ਜੈਪੁਰ ਫੈਮਿਲੀ ਕੋਰਟ (Jaipur Family Court) ਨੇ ਮਨਜ਼ੂਰੀ ਦੇ ਦਿੱਤੀ ਹੈ। ਦੋਵਾਂ ਨੇ ਪਿਛਲੇ ਸਾਲ ਨਵੰਬਰ ਵਿਚ ਆਪਸੀ ਸਹਿਮਤੀ ਨਾਲ ਤਲਾਕ (Divorced) ਲਈ ਜੈਪੁਰ ਦੀ ਫੈਮਿਲੀ ਕੋਰਟ ਵਿਚ ਅਰਜ਼ੀ ਦਿੱਤੀ ਸੀ।

ਹੋਰ ਪੜ੍ਹੋ: ਨੀਰਜ ਚੋਪੜਾ ਨੂੰ ਵੱਡਾ ਸਨਮਾਨ, ਹੁਣ ਹਰ ਸਾਲ 7 ਅਗੱਸਤ ਨੂੰ ਮਨਾਇਆ ਜਾਵੇਗਾ ‘ਜੈਵਲਿਨ ਥ੍ਰੋਅ ਡੇਅ’

Court approves divorce of IAS Tina Dabi and Athar KhanCourt approves divorce of IAS Tina Dabi and Athar Khan

ਦੋਵਾਂ ਦਾ ਸਾਲ 2018 ਵਿਚ ਇੱਕ ਹਾਈ ਪ੍ਰੋਫਾਈਲ ਵਿਆਹ ਸੀ, ਜਿਸ ਵਿਚ ਬਹੁਤ ਸਾਰੇ ਸੀਨੀਅਰ ਸਿਆਸਤਦਾਨ, ਨੌਕਰਸ਼ਾਹ ਅਤੇ ਹੋਰ ਮਸ਼ਹੂਰ ਲੋਕ ਸ਼ਾਮਲ ਹੋਏ ਸਨ। ਅਤਹਰ ਖਾਨ, ਜੋ ਕਿ ਕਸ਼ਮੀਰ ਦਾ ਰਹਿਣ ਵਾਲਾ ਹੈ, ਨੇ 2015 ਵਿਚ ਯੂਪੀਐਸਸੀ ਸਿਵਲ ਸੇਵਾਵਾਂ ਦੀ ਪ੍ਰੀਖਿਆ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਸੀ, ਉਸੇ ਸਾਲ ਟੀਨਾ ਡਾਬੀ ਨੇ ਸਿਵਲ ਸੇਵਾਵਾਂ ਦੀ ਪ੍ਰੀਖਿਆ ਵਿਚ ਟਾਪ (IAS Toppers) ਕੀਤਾ ਸੀ। ਮੰਨਿਆ ਜਾਂਦਾ ਹੈ ਕਿ ਟੀਨਾ ਅਤੇ ਅਥਰ ਸਿਖਲਾਈ ਦੇ ਦੌਰਾਨ ਇੱਕ ਦੂਜੇ ਨੂੰ ਮਿਲੇ ਸਨ। ਦੋਵੇਂ ਰਾਜਸਥਾਨ ਕੈਡਰ ਦੇ ਅਧਿਕਾਰੀ ਹਨ ਅਤੇ ਇਸ ਵੇਲੇ ਜੈਪੁਰ ਵਿਚ ਤਾਇਨਾਤ ਹਨ।

ਹੋਰ ਪੜ੍ਹੋ: ਦਾਜ ਦੇ ਲੋਭੀਆਂ ਨੇ ਲਈ ਨਵ-ਵਿਆਹੁਤਾ ਦੀ ਜਾਨ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

Court approves divorce of IAS Tina Dabi and Athar KhanCourt approves divorce of IAS Tina Dabi and Athar Khan

ਟੀਨਾ ਅਤੇ ਅਤਹਰ ਦੀ ਪ੍ਰੇਮ ਕਹਾਣੀ ਕਾਫੀ ਸੁਰਖੀਆਂ ਵਿੱਚ ਸੀ। ਦੱਸ ਦੇਈਏ ਕਿ ਹਿੰਦੂ ਮਹਾਸਭਾ ਨੇ ਆਈਏਐਸ ਟਾਪਰ ਟੀਨਾ ਡਾਬੀ ਅਤੇ ਅਤਹਰ ਦੇ ਵਿਆਹ ਦੇ ਫੈਸਲੇ 'ਤੇ ਇਤਰਾਜ਼ ਜਤਾਇਆ ਸੀ ਅਤੇ ਇਸ ਨੂੰ ਲਵ ਜਿਹਾਦ ਦੀ ਸਾਜ਼ਿਸ਼ ਕਰਾਰ ਦਿੱਤਾ ਸੀ। ਅਤਹਰ ਅਨੰਤਨਾਗ ਅਤੇ ਟੀਨਾ ਡਾਬੀ ਦਿੱਲੀ ਦੀ ਵਸਨੀਕ ਹੈ। ਹਾਲਾਂਕਿ ਟੀਨਾ ਅਤੇ ਅਤਹਰ ਦੋਵੇਂ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹਨ। ਪਰ ਦੋਵਾਂ ਨੇ ਆਪਣੇ ਰਿਸ਼ਤੇ ਦੇ ਉਤਰਾਅ ਚੜ੍ਹਾਅ ਦਾ ਜ਼ਿਕਰ ਨਹੀਂ ਕੀਤਾ।

Location: India, Rajasthan, Jaipur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement