ਕਣਕ ਦਾ ਯੋਗਦਾਨ ਪਾਉਣ 'ਚ ਮੱਧ ਪ੍ਰਦੇਸ਼ ਸਿਖਰ 'ਤੇ, ਪੰਜਾਬ ਨੂੰ ਪਛਾੜਿਆ
Published : Jul 11, 2020, 9:11 am IST
Updated : Jul 11, 2020, 9:11 am IST
SHARE ARTICLE
 Procurement of wheat
Procurement of wheat

ਸਾਲ 2020-21 ਵਿਚ ਹੁਣ ਤਕ ਕਣਕ ਦੀ ਖ਼ਰੀਦ 3.90 ਲੱਖ ਟਨ ਦੇ ਰੀਕਾਰਡ 'ਤੇ

ਨਵੀਂ ਦਿੱਲੀ: ਸਰਕਾਰ ਦੀ ਕਣਕ ਖ਼ਰੀਦ 2020-21 ਦੇ ਮੌਜੂਦਾ ਕਣਕ ਸੀਜ਼ਨ ਯਾਨੀ ਅਪ੍ਰੈਲ-ਮਾਰਚ ਵਿਚ ਹੁਣ ਤਕ 3  ਕਰੋੜ 89 ਲੱਖ 80 ਹਜ਼ਾਰ ਟਨ ਦੇ ਨਵੇਂ ਰੀਕਾਰਡ ਪੱਧਰ ਨੂੰ ਛੂਹ ਗਈ। ਕਣਕ ਖ਼ਰੀਦ ਦੇ ਮਾਮਲੇ ਵਿਚ ਪੰਜਾਬ ਨੂੰ ਪਿੱਛੇ ਛਡਦਿਆਂ ਮੱਧ ਪ੍ਰਦੇਸ਼ ਦੇਸ਼ ਦਾ ਸੱਭ ਤੋਂ ਜ਼ਿਆਦਾ ਕਣਕ ਖ਼ਰੀਦਣ ਵਾਲਾ ਰਾਜ ਬਣ ਗਿਆ ਹੈ।

Wheat Wheat

ਕਣਕ ਖ਼ਰੀਦ ਦੇ ਮਾਮਲੇ ਵਿਚ ਪਿਛਲਾ ਰੀਕਾਰਡ ਸਾਲ 2012-13 ਦਾ ਹੈ ਜਦ 3 ਕਰੋੜ 81 ਲੱਖ 80 ਹਜ਼ਾਰ ਟਨ ਦੀ ਖ਼ਰੀਦ ਕੀਤੀ ਗਈ ਸੀ ਜਦਕਿ ਪਿਛਲੇ ਸਾਲ 2019-20 ਦੌਰਾਨ ਕਣਕ ਦੀ ਖ਼ਰੀਦ 3 3ਰੋੜ 47 ਲੱਖ 70 ਹਜ਼ਾਰ ਟਨ ਰਹੀ ਸੀ। ਕਣਕ ਦਾ ਸੀਜ਼ਨ ਅਪ੍ਰੈਲ ਤੋਂ ਮਾਰਚ ਤਕ ਹੁੰਦਾ ਹੈ ਪਰ ਆਮ ਤੌਰ 'ਤੇ ਬਹੁਤੀ ਮਾਤਰਾ ਵਿਚ ਖ਼ਰੀਦ ਦਾ ਕੰਮ ਪਹਿਲੇ ਤਿੰਨ ਮਹੀਨਿਆਂ ਵਿਚ ਹੀ ਕੀਤਾ ਜਾਂਦਾ ਹੈ।

Wheat Wheat

ਚਾਲੂ ਵਰ੍ਹੇ ਦੌਰਾਨ ਕਣਕ ਖ਼ਰੀਦ ਦਾ ਟੀਚਾ 4.07 ਕਰੋੜ ਟਨ ਤੈਟ ਕੀਤਾ ਗਿਆ ਹੈ। ਭਾਰਤੀ ਖਾਧ ਨਿਗਮ ਅਤੇ ਰਾਜ ਏਜੰਸੀਆਂ ਘੱਟੋ ਘੱਟ ਸਮਰਥਨ ਮੁਲ 'ਤੇ ਕਣਕ ਦੀ ਖ਼ਰੀਦ ਦਾ ਕੰਮ ਕਰਦੀਆਂ ਹਨ। ਐਫ਼ਸੀਆਈ ਦੇ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਤਾਜ਼ਾ ਅੰਕੜਿਆਂ ਮੁਤਾਬਕ ਪੰਜਾਬ ਨੂੰ ਪਿੱਛੇ ਛੱਡ ਕੇ ਮੱਧ ਪ੍ਰਦੇਸ਼ ਕੇਂਦਰੀ ਪੂਲ ਵਿਚ ਇਕ ਕਰੋੜ 29 ਲੱਖ 30 ਹਜ਼ਾਰ ਟਨ ਕਣਕ ਦੇ ਯੋਗਦਾਨ ਨਾਲ ਸੱਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਰਾਜ ਬਣ ਗਿਆ ਹੈ।

WheatWheat

ਪੰਜਾਬ ਵਿਚ ਹਾਲੇ ਤਕ ਇਕ ਕਰੋੜ 27 ਲੱਖ 10 ਹਜ਼ਾਰ ਕਣਕ ਦੀ ਖ਼ਰੀਦ ਹੋਈ ਹੈ। ਕਣਕ ਦੀ ਕੌਮੀ ਪੱਧਰ 'ਤੇ ਹੋ ਰਹੀ ਖ਼ਰੀਦ ਵਿਚ ਹਰਿਆਣਾ ਦਾ 74 ਲੱਖ ਟਨ, ਯੂਪੀ 35 ਲੱਖ ਟਨ ਅਤੇ ਰਾਜਸਥਾਨ 22 ਲੱਖ ਟਨ ਦਾ ਅਹਿਮ ਯੋਗਦਾਨ ਰਿਹਾ ਹੈ। ਐਫ਼ਸੀਆਈ ਕੋਲ ਇਸ ਵੇਲੇ ਕੁਲ 8 ਕਰੋੜ 12 ਲੱਖ 50 ਹਜ਼ਾਰ ਟਨ ਅਨਾਜ ਦਾ ਸਟਾਕ ਹੈ ਜਿਸ ਵਿਚ ਕਣਕ 5 ਕਰੋੜ 45 ਲੰਖ 20 ਹਜ਼ਾਰ ਟਨ ਅਤੇ ਚੌਲ 2 ਕਰੋੜ 67 ਲੱਖ 20 ਹਜ਼ਾਰ ਟਨ ਹੈ।      

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement